ਵਾਸ਼ਿੰਗਟਨ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਸਰਕਾਰ ਨੇ ਵਿਆਹ ਨਾਲ ਸਬੰਧਤ ਇੰਮੀਗ੍ਰੇਸ਼ਨ ਨਿਯਮਾਂ ਵਿਚ ਤਬਦੀਲੀ ਕਰਨ ਦਾ ਐਲਾਨ ਕਰ ਦਿਤਾ ਹੈ ਜਿਨ੍ਹਾਂ ਰਾਹੀਂ ਬਾਲ ਵਿਆਹਾਂ ਨੂੰ ਨੱਥ ਪਾਈ ਜਾ ਸਕੇਗੀ। ਇੰਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਅਧੀਨ ਅਮਰੀਕਾ ਦਾ ਗਰੀਨ ਕਾਰਡ ਪ੍ਰਾਪਤ ਇਕ ਪ੍ਰਵਾਸੀ ਕਿਸੇ ਵੀ ਉਮਰ ਦੀ ਮਹਿਲਾ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲਿਆ ਸਕਦਾ ਹੈ ਪਰ ਹੁਣ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਅਖ਼ਤਿਆਰ ਦੇ ਦਿਤਾ ਗਿਆ ਹੈ ਕਿ ਲਾੜਾ ਅਤੇ ਲਾੜੀ ਦੀ ਉਮਰ ਵਿਚ ਵੱਡਾ ਫ਼ਰਕ ਹੋਣ 'ਤੇ ਵੀਜ਼ਾ ਜਾਰੀ ਨਾ ਕੀਤਾ ਜਾਵੇ। 'ਐਨ.ਪੀ.ਆਰ.' ਦੀ ਰਿਪੋਰਟ ਮੁਤਾਬਕ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਆਂ ਹਦਾਇਤਾਂ ਦਾ ਮਕਸਦ ਬਾਲ ਵਿਆਹਾਂ 'ਤੇ ਰੋਕ ਲਾਉਣਾ ਹੈ।
ਪੂਰੀ ਖ਼ਬਰ »