ਬਗਦਾਦ, 24 ਜਨਵਰੀ (ਹ. ਬ.) : ਇਰਾਕ ਵਿਚ ਬੁੱਧਵਾਰ ਨੂੰ ਹੋਏ ਇਕ ਆਤਮਘਾਤੀ ਹਮਲੇ ਵਿਚ ਕਰੀਬ 42 ਲੋਕ ਮਾਰੇ ਗਏ ਅਤੇ 75 ਜ਼ਖ਼ਮੀ ਹੋ ਗਏ। ਇਕ ਸ਼ੀਆ ਮਸਜ਼ਿਦ ਵਿਚ ਜਨਾਜੇ ਦੌਰਾਨ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਵਿਚ ਉਡਾ ਲਿਆ।
ਸਿਨਹੁਆ ਮੁਤਾਬਕ ਬਗਦਾਦ ਤੋਂ 200 ਕਿਲੋਮਮੀਟਰ ਦੂਰ ਤੁਜ ਖਰਮਾਟੋ ਸ਼ਹਿਰ ਦੀ ਇਕ ਮਸਜ਼ਿਦ ਵਿਚ ਦਫ਼ਨ ਦੀ ਰਸਮ ਅਦਾਇਗੀ ਦੇ ਸਮੇਂ ਸੋਕ ਮਨਾਉਣ ਲਈ ਲੋਕਾਂ ਦੇ ਵਿਚਕਾਰ ... ਪੂਰਾ ਪੜ੍ਹਨ ਲਈ
|
ਆਕਲੈਂਡ, 24 ਜਨਵਰੀ (ਹ. ਬ.) : ਵਿਦੇਸ਼ਾਂ ਵਿਚ ਪਛਾਣ ਦੇ ਭੁਲੇਖੇ ਕਾਰਨ ਅਕਸਰ ਹੀ ਹਿੰਸਾ ਦਾ ਸ਼ਿਕਾਰ ਹੁੰਦੇ ਸਿੱਖ ਨੌਜਵਾਨਾਂ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਅਕਸਰ ਹੀ ਵਿਦੇਸ਼ਾਂ ਵਿਚ ਅੰਮ੍ਰਿਤਧਾਰੀਆਂ ਨੂੰ ਕੱਟੜ ਮੁਸਲਮਾਨਾਂ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਇਸ ਕਾਰਨ ਕਈ ਵਾਰ ਬੇਕਸੂਰ ਸਿੱਖਾਂ ਉਪਰ ਹਮਲੇ ਹੁੰਦੇ ਹਨ। ਅਜਿਹੀ ਇਕ ਘਟਨਾ ਬੀਤੇ ਦਿਨੀਂ ਨਿਊਜ਼ੀਲੈਂਡ ਵਿਖੇ ਵਾਪਰੀ ਜਿਥੇ ਇਕ ਅੰਮ੍ ... ਪੂਰਾ ਪੜ੍ਹਨ ਲਈ
|
ਬੀਜਿੰਗ, 24 ਜਨਵਰੀ (ਹ. ਬ.) : ਚੀਨ ਨੇ ਮੰਨੇ-ਪ੍ਰਮੰਨੇ ਭਾਰਤੀ ਵਿਗਿਆਨੀ ਡਾ. ਸੀ. ਐਨ. ਆਰ. ਰਾਵ ਨੂੰ ਦੇਸ਼ ਦੇ ਪ੍ਰਮੁੱਖ ਵਿਗਿਆਨਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਭਾਰਤ-ਚੀਨ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ਕਰਨ ਚ ਉਨ੍ਹਾਂ ਦੁਆਰਾ ਪਾਏ ਯੋਗਦਾਨ ਲਈ ਦਿੱਤਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸ (ਸੀ. ਏ. ਐਸ) ਨੇ ਬੀਤੇ ਦਿਨ ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਲਈ ਭਾਰਤ ... ਪੂਰਾ ਪੜ੍ਹਨ ਲਈ
|
ਦਾਵੋਸ-24 ਜਨਵਰੀ (ਹ. ਬ.) : ਕੌਮਾਂਤਰੀ ਮੁਦਰਾ ਫੰਡ ਕ੍ਰਿਸਟੀਨ ਲੋਗਾਰਦ ਨੇ ਵਿਸ਼ਵ ਆਰਥਿਕ ਮੰਚ ਚ ਆਪਣੇ ਭਾਸ਼ਨ ਦੌਰਾਨ ਦਿੱਲੀ ਸਮੂਹਿਕ ਬਲਾਤਕਾਰ ਕਾਂਡ ਦਾ ਜ਼ਿਕਰ ਕਰਦੇ ਹੋਏ ਲੈਂਗਿਕ ਸਮਾਨਤਾ ਅਤੇ ਨਿਰਪੱਖ ਵਿਵਹਾਰ ਦੀ ਅਪੀਲ ਕੀਤੀ। ਉਨ੍ਹਾਂ ਨੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੈਂਗਿਕ ਸਮਾਨਤਾ ਦੇ ਮੁੱਦੇ ਤੇ ਭਾਰਤੀ ਔਰਤਾਂ ਦੀ ਆਸਾਂ ਪੂਰੀਆਂ ਕੀਤੀ ਜਾਣੀਆਂ ਚਾਹੀਦੀਆਂ ਹਨ। ਵਿਸ਼ਵ ਆਰਥਿਕ ਮੰਚ ... ਪੂਰਾ ਪੜ੍ਹਨ ਲਈ
|
ਵਾਸ਼ਿੰਗਟਨ, 23 ਜਨਵਰੀ (ਹ. ਬ.) :ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਮੁੰਬਈ ਹਮਲੇ ਦੇ ਦੋਸ਼ੀ ਅਤੇ ਲਸ਼ਕਰੇ ਤੋਇਬਾ ਦੇ ਅੱਤਵਾਦੀ ਡੇਵਿਡ ਹੇਡਲੀ ਨੂੰ ਭਾਰਤ ਹਵਾਲੇ ਨਹੀਂ ਕਰੇਗਾ। ਐਟਰਨੀ ਗੈਰੀ ਐਸ ਸ਼ਪ੍ਰਿਯੋ ਨੇ ਸ਼ਿਕਾਗੋ ਦੀ ਇਕ ਅਦਾਲਤ ਵਿਚ ਦੱਸਿਆ ਕਿ 26/11 ਦੇ ਮੁੰਬਈ ਹਮਲੇ ਦਾ ਇਹ ਦੋਸ਼ੀ ਅਮਰੀਕਾ ਵਿਚ ਸਰਕਾਰ ਤੇ ਕਿਸੇ ਵੀ ਵਿਦੇਸ਼ੀ ਨਿਆਂਇਕ ਪ੍ਰਕਿਰਿਆ ਵਿਚ ਵੀਡੀਓ ਕਾਨਫ੍ਰੰਸਿੰਗ ਜਾਂ ਪੇਸ਼ੀ ਦੇ ਮ ... ਪੂਰਾ ਪੜ੍ਹਨ ਲਈ
|
ਰੋਮ -22 ਜਨਵਰੀ (ਹ. ਬ.) : ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੇ ਕਿਹਾ ਹੈ ਕਿ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿਚ ਜੇਕਰ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਨਹੀਂ ਬਣਨਗੇ। ... ਪੂਰਾ ਪੜ੍ਹਨ ਲਈ
|
ਵਾਸ਼ਿੰਗਟਨ-22 ਜਨਵਰੀ (ਹ. ਬ.) : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਚ ਵਿਕਾਸ ਦੀ ਆਪਣੀ ਕਾਰਜਸੂਚੀ ਬਾਰੇ ਦੱਸਿਆ, ਜਿਸ ਚ ਉਨ੍ਹਾਂ ਨੇ ਬੰਦੂਕ ਕਾਬੂ, ਸਮਲੈਂਗਿਕਾਂ ਦੇ ਅਧਿਕਾਰਾਂ, ਜਲਵਾਯੂ ਤਬਦੀਲੀ ਅਤੇ ਪ੍ਰਵਾਸੀ ਸੁਧਾਰ ਦਾ ਪਹਿਲ ਦੇ ਤੌਰ ਤੇ ਜ਼ਿਕਰ ਕੀਤਾ।
ਰਾਸ਼ਟਰਪਤੀ ਨੇ 18 ਮਿੰਟ ਦਾ ਭਾਸ਼ਣ ਦਿੱਤਾ, ਜਿਸ ਦ ... ਪੂਰਾ ਪੜ੍ਹਨ ਲਈ
|
ਅਲਜ਼ੀਰੀਆ, 21 ਜਨਵਰੀ (ਹ. ਬ.)¸ ਸਹਾਰਾ ਮਰੂਸਥਲ ਵਿਚ ਇਕ ਕੁਦਰਤੀ ਗੈਸ ਪਲਾਂਟ ਤੇ ਅੱਤਵਾਦੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਟੱਪ ਚੁੱਕੀ ਹੈ। ਵਿਸਫੋਟਕ ਸਮੱਗਰੀ ਦਾ ਪਤਾ ਲਗਾਉਣ ਲਈ ਪਲਾਂਟ ਦੀ ਤਲਾਸ਼ੀ ਲੈ ਰਹੇ ਅਲਜ਼ੀਰੀਆਈ ਬਲਾਂ ਨੂੰ ਦਰਜਨਾਂ ਲਾਸ਼ਾਂ ਮਿਲੀਆਂ, ਜਿਸ ਵਿਚ ਕਈ ਨੁਕਸਾਨਗ੍ਰਸਤ ਹਨ, ਜਿਸ ਨਾਲ ਇਸ ਸਪੱਸ਼ਟ ਨਹੀਂ ਹੈ ਕਿ ਇਹ ਲਾਸ਼ਾਂ ਬੰਧਕਾਂ ਦੀਆਂ ਹਨ ਜਾਂ ਅੱਤਵਾਦੀਆਂ ਦੀਆਂ ਹ ... ਪੂਰਾ ਪੜ੍ਹਨ ਲਈ
|
ਚੀਨ ਨੇ ਸ਼ੁਰੂ ਕੀਤੀਆਂ ਯੁੱਧ ਦੀਆਂ ਤਿਆਰੀਆਂ
ਬੀਜਿੰਗ, 21 ਜਨਵਰੀ (ਹ. ਬ.)¸ ਜਪਾਨ ਦੇ ਨਾਲ ਦੀਪ ਵਿਵਾਦ ਦਿਨ-ਬਦਿਨ ਗਹਿਰਾਉਾਂਦੇ ਜਾਣ ਅਤੇ ਅਮਰੀਕਾ ਦੇ ਖ਼ੁੱਲ੍ਹ ਦੇ ਜਪਾਨ ਦੇ ਪੱਖ ਵਿਚ ਆ ਜਾਣ ਨਾਲ ਚੀਨ ਨੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨ ਦੀ ਤਾਕਤਵਰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਸਮਾਨ ਢੋਹਣ ਦੇ ਕੰਮ ਵਿਚ ਲੱਗੀਆਂ ਹੈਲੀਕਾਪਟਰ ਯੂਨਿਟਾਂ ਨਾਲ ਲੜਾਕੂ ਅਭਿਆਨ ਦੀਆਂ ... ਪੂਰਾ ਪੜ੍ਹਨ ਲਈ
|
ਮਾਸਕੋ,, 21 ਜਨਵਰੀ (ਹ. ਬ.)¸ ਰੂਸ ਦੇ ਯੇਕਾਤੇਰੀਨਬਰਗ ਸ਼ਹਿਰ ਵਿਚ ਐਤਵਾਰ ਨੂੰ ਇਕ ਸਰਕਾਰੀ ਇਮਾਰਤ ਵਿਚ ਅੱਗ ਲੱਗਣ ਨਾਲ ਕਰੀਬ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ 4.30 ਵਜੇ ਲੱਗੀ ਅੱਗ ਨੂੰ ਬੁਝਾਉਣ ਵਿਚ ਦੋ ਘੰਟੇ ਦਾ ਸਮਾਂ ਲੱਗਾ। ਐਂਮਰਜੈਂਸੀ ਮੰਤਰਾਲਾ ਨੇ ਕਿਹਾ ਕਿ ਫਾਇਰ ਬ੍ਰਿਗੇਡ ਦਲ ਦੇ ਕਰਮਚਾਰੀ ਜਦੋਂ ਅੱਗ ਬੁਝਣ ਤੋਂ ਬਾਅਦ ਇਮਾਰਤ ਅੰਦਰ ਗਏ ਤਾਂ ... ਪੂਰਾ ਪੜ੍ਹਨ ਲਈ
|