|
ਮੇਖ
(22 ਮਾਰਚ-20 ਅਪ੍ਰੈਲ)
ਕਿਸੇ ਮਹੱਤਵਪੂਰਨ ਯੋਜਨਾ ਨੂੰ ਪੂਰਾ ਕਰਨ ਦੇ ਲਈ ਪੂਰੀ ਤਾਕਤ ਲਗਾਉਣੀ ਪੈ ਸਕਦੀ ਹੈ। ਨੌਜਵਾਨਾਂ ਨੂੰ ਕੈਰੀਅਰ ਵਿਚ ਬਿਹਤਰ ਪ੍ਰਸਤਾਵਾਂ ਦੀ ਭਾਲ ਰਹੇਗੀ। ਕੰਮ ਵਾਲੀ ਜਗ੍ਹਾ ’ਤੇ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿਚ ਕੁਝ ਦਿੱਕਤਾਂ ਆ ਸਕਦੀਆਂ ਹਨ। ਲਾਭ ਦੇਣ ਵਾਲੀ ਯੋਜਨਾ ਦੀ ਸ਼ੁਰੂਆਤ ਹੋ ਸਕਦੀ ਹੈ। ਪਰਿਵਾਰਕ ਜੀਵਨ ਵਿਚ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਕੰਮ ਵਿਚ ਕੀਤਾ ਗਿਆ ਨਿਵੇਸ਼ ਨੁਕਸਾਨਦਾਈ ਹੋ ਸਕਦਾ ਹੈ।
|
|
ਬ੍ਰਿਖ
(21 ਅਪ੍ਰੈਲ-20 ਮਈ)
ਕੰਮ ਨੂੰ ਪੂਰੀ ਇਮਾਨਦਾਰੀ ਅਤੇ ਕੁਸ਼ਲਤਾ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰੋਗੇ। ਸੁਪਨਿਆਂ ਨੂੰ ਪੂਰਾ ਕਰਨ ਦਾ ਵਧੀਆ ਸਮਾਂ ਹੈ। ਕਾਰਜ ਖੇਤਰ ਵਿਚ ਲਗਾਤਾਰ ਲੋਕਾਂ ਦਾ ਸਹਿਯੋਗ ਮਿਲੇਗਾ। ਸਮਾਜਕ ਜੀਵਨ ਵਿਚ ਮਾਨ ਸਨਮਾਨ ਮਿਲੇਗਾ। ਕਾਰੋਬਾਰ ਵਿਚ ਵੱਡੀ ਯੋਜਨਾ ਦੀ ਸ਼ੁਰੂਆਤ ਦੇ ਲਈ ਵਧੀਆ ਸਮਾਂ ਹੈ। ਪਹਿਲ ਕਰਨ, ਕਿਸੇ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਰੁਕਿਆ ਹੋਇਆ ਪੈਸਾ ਮਿਲਣ ਦੇ ਅਸਾਰ ਹਨ।
|
|
ਮਿਥੁਨ
(21 ਮਈ-20 ਜੂਨ)
ਮੇਂ ਸਮੇਂ ਤੋਂ ਚਲ ਰਹੀ ਸਮੱਸਿਆ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਨੌਜਵਾਨਾਂ ਨੂੰ ਕੈਰੀਅਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਕਾਰਜ ਖੇਤਰ ਵਿਚ ਮਿਹਨਤ ਦੇ ਰਿਜ਼ਲਟ ਮਿਲਣ ਲੱਗਣਗੇ। ਨੌਕਰੀ ਵਿਚ ਅਹੁਦਾ ਅਤੇ ਅਧਿਕਾਰ ਮਿਲਣ ਨਾਲ ਖੁਸ਼ੀ ਮਹਿਸੂਸ ਕਰੋਗੇ। ਸੰਪਰਕ ਦਾ ਲਾਭ ਉਠਾ ਕੇ ਰੁਕੇ ਕੰਮ ਕੱਢਣ ਵਿਚ ਸਫਲ ਰਹਿਣਗੇ। ਸਮਝਦਾਰੀ ਦੇ ਨਾਲ ਅੱਗੇ ਵਧੋ। ਫਜ਼ੂਲਖ਼ਰਚੀ ਤੋਂ ਬਚੋ। ਆਤਮ ਵਿਸ਼ਵਾਸ ਦੇ ਨਾਲ ਕੰਮ ਕਰੋ।
|
|
ਕਰਕ
(21 ਜੂਨ-20 ਜੁਲਾਈ)
ਕਾਰੋਬਾਰੀ ਕੰਮਕਾਜ ਵਿਚ ਵਧੀਆ ਸਫਲਤਾ ਮਿਲੇਗੀ। ਕਾਰਜ ਖੇਤਰ ਵਿਚ ਸਰਦਾਰੀ ਬਨਾਉਣ ਵਿਚ ਸਫਲ ਰਹੋਗੇ। ਆਰਥਿਕ ਸਥਿਤੀ ਕਮਜ਼ੋਰ ਰਹਿਣ ਨਾਲ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ। ਮਿਹਨਤ ਦਾ ਭਰਪੂਰ ਲਾਭ ਮਿਲੇਗਾ। ਨੌਜਵਾਨਾਂ ਨੂੰ ਕੈਰੀਅਰ ਵਿਚ ਅਣਫੈਸਲਿਆਂ ਦੀ ਸਥਿਤੀ ਬਣੇਗੀ। ਬੱ੍ਯਚਿਆਂ ਦੀ ਸਿੱਖਿਆ ਅਤੇ ਸਿਹਤ ਸਬੰਧੀ ਚਿੰਤਾ ਹੋ ਸਕਦੀ ਹੈ। ਮਿੱਤਰਾਂ ਦੇ ਆਉਣ ਜਾਣ ਨਾਲ ਘਰ ’ਚ ਖੁਸ਼ੀ ਵਾਲਾ ਮਾਹੌਲ ਬਣੇਗਾ।
|
|
ਸਿੰਘ
(21 ਜੁਲਾਈ-20 ਅਗਸਤ)
ਘਰ ਦੇ ਸਮਾਨ ਦੀ ਖਰੀਦ ’ਤੇ ਖ਼ਰਚਾ ਸੰਭਵ ਹੈ। ਕਾਰਜ ਖੇਤਰ ਵਿਚ ਚਲ ਰਹੀ ਦਿੱਕਤਾਂ ਕਾਰਨ ਪ੍ਰੇਸ਼ਾਨੀ ਵਧੇਗੀ। ਕਾਰੋਬਾਰੀ ਵਿਸਤਾਰ ’ਤੇ ਨਵੇਂ ਸਿਰੇ ਨਾਲ ਵਿਚਾਰ ਕਰੋਗੇ ਅਤੇ ਬਦਲਾਵ ਦੇ ਨਾਲ ਯੋਜਨਾ ਨੂੰ ਅੰਜ਼ਾਮ ਦੇਣਗੇ। ਰੁਝਾਨ ਪਰਿਵਾਰਕ ਕੰਮਾਂ ਦੇ ਨਾਲ ਨਾਲ ਸਮਾਜਕ ਕੰਮਾਂ ’ਤੇ ਵੀ ਰਹੇਗੀ। ਇਕੱਠੇ ਹੀ ਕਈ ਜ਼ਿੰਮੇਵਾਰੀਆਂ ਨਿਭਾਉਣੀ ਪੈ ਸਕਦੀਆਂ ਹਨ। ਸੋਚ ਸਮਝ ਕੇ ਅੱਗੇ ਵਧੋ, ਰਾਹ ਦੀ ਮੁਸ਼ਕਲ ਦੂਰ ਹੋਵੇਗੀ।
|
|
ਕੰਨਿਆ
(21 ਅਗਸਤ-21 ਸਤੰਬਰ)
ਇਕੱਠੇ ਹੀ ਕਈ ਕੰਮਾਂ ਵਿਚ ਉਲਝੇ ਰਹੋਗੇ। ਕੁਝ ਲੋਕ ਭਰਮ ਵਾਲੀ ਸਥਿਤੀ ਪੈਦਾ ਕਰ ਸਕਦੇ ਹਨ। ਆਸਪਾਸ ਵਾਪਰ ਰਹੀ ਘਟਨਾਵਾਂ ਕਾਰਨ ਹੈਰਾਨੀ ਵਿਚ ਪੈ ਜਾਵੋਗੇ। ਸਫਲਤਾ ਦੇ ਲਈ ਕੋਈ ਵੀ ਜ਼ੋਖਮ ਚੁੱਕਣ ਲਈ ਤਿਆਰ ਰਹੋਗੇ। ਕੁਝ ਫੈਸਲੇ ਸਹਿਯੋਗੀਆਂ ਨੂੰ ਦੁਖੀ ਕਰ ਸਕਦੇ ਹਨ, ਲੇਕਿਨ ਉਨ੍ਹਾਂ ਦੇ ਨਤੀਜੇ ਸ਼ਾਨਦਾਰ ਰਹਿਣਗੇ। ਆਮਦਨ ਦੇ ਨਵੇਂ ਸਾਧਨ ਬਣਨਗੇ। ਰਵੱਈਏ ਵਿਚ ਬਦਲਾਵ ਕਰਕੇ ਸਭ ਦਾ ਸਹਿਯੋਗ ਜੁਟਾ ਸਕਦੇ ਹਨ। ਪਰਿਵਾਰ ਦੇ ਨਾਲ ਯਾਤਰਾ ਦਾ ਪ੍ਰੋਗਰਾਮ ਬਣੇਗਾ।
|
|
ਤੁਲਾ
(22 ਸਤੰਬਰ-23 ਅਕਤੂਬਰ)
ਪ੍ਰੋਗਰਾਮ ਤੋਂ ਥੋੜ੍ਹਾ ਸਮਾਂ ਕੱਢ ਕੇ ਅਰਾਮ ਕਰਨ ਦਾ ਮਨ ਬਣਾ ਸਕਦੇ ਹਨ। ਜਨਤਕ ਜੀਵਨ ਵਿਚ ਵੱਡੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲੇਗਾ। ਪਰਿਵਾਰ ਦੀ ਸੁਖ ਸੁਵਿਧਾ ਦੇ ਸਾਧਨਾਂ ’ਤੇ ਵਿਸ਼ੇਸ਼ ਖ਼ਰਚ ਕਰ ਸਕਦੇ ਹਨ। ਕੈਰੀਅਰ ਨਾਲ ਜੁੜੇ ਮਾਮਲੇ ਮਹੱਤਵਪੂਰਨ ਹੋ ਜਾਣਗੇ। ਸਮਾਜਕ ਜੀਵਨ ਵਿਚ ਕੋਈ ਵੱਡਾ ਪੁਰਸਕਾਰ ਮਿਲ ਸਕਦਾ ਹੈ। ਨਵੀਂ ਯੋਜਨਾਵਾਂ ਦੀ ਸ਼ੁਰੂਆਤ ਲਾਭਦਾਇਕ ਹੋਵੇਗੀ। ਕਾਰਜ ਖੇਤਰ ਵਿਚ ਇੱਜ਼ਤ ਅਤੇ ਅਹੁਦੇ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
|
|
ਬ੍ਰਿਸ਼ਚਕ
(24 ਅਕਤੂਬਰ-22 ਨਵੰਬਰ)
ਕੈਰੀਅਰ ਅਤੇ ਸਮਾਜਕ ਕੰਮਾਂ ਵਿਚ ਬਿਜ਼ੀ ਰਹੋਗੇ। ਆਰਥਿਕ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਸੁਲਝਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਪਰਿਵਾਰਕ ਦਬਾਅ ਦੇ ਚਲਦੇ ਕੁਝ ਫੈਸਲੇ ਬਦਲਣੇ ਪੈ ਸਕਦੇ ਹਨ। ਨਵੇਂ ਕੰਮ ਵਿਚ ਮਾਰਗ ਦਰਸ਼ਨ ਦੀ ਜ਼ਰੂਰਤ ਮਹਿਸੂਸ ਹੋਵੇਗੀ। ਬਜ਼ੁਰਗਾਂ ਦੀ ਸਿਹਤ ਸਬੰਧੀ ਚਿੰਤਾ ਹੋ ਸਕਦੀ ਹੈ। ਮਿਹਨਤ ਦੇ ਨਤੀਜੇ ਤੇਜ਼ੀ ਨਾਲ ਦਿਖਣਗੇ। ਨੇੜ੍ਹਲੇ ਸਬੰਧਾਂ ਵਿਚ ਨੇੜ੍ਹਤਾ ਦਾ ਅਹਿਸਾਸ ਵਧੇਗਾ।
|
|
ਧਨੂ
(23 ਨਵੰਬਰ-20 ਦਸੰਬਰ)
ਕੰਮਕਾਜ ਨੂੰ ਲੈ ਕੇ ਕੁਝ ਪ੍ਰੇਸ਼ਾਨ ਰਹੋਗੇ। ਜ਼ਮੀਨ ਜਾਇਦਾਦ ਦੀ ਵੇਚ ਖਰੀਦ ਦੀ ਰੂਪ ਰੇਖਾ ਬਣ ਸਕਦੀ ਹੈ। ਕਾਨੂੰਨੀ ਮਸਲੇ ਸੁਲਝਣ ਦੇ ਅਸਾਰ ਬਣਨਗੇ। ਕੁਝ ਲੋਕ ਨਜ਼ਦੀਕੀ ਵਧਾ ਕੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਆਯਾਤ-ਨਿਰਯਾਤ ਦੇ ਕਾਰੋਬਾਰ ਵਿਚ ਸਫਲਤਾ ਦੇ ਅਸਾਰ ਬਣਨਗੇ। ਨੌਜਵਾਨਾਂ ਨੂੰ ਪ੍ਰਤੀਯੋਗੀ ਪ੍ਰੀਖਿਆ ਵਿਚ ਸਫਲਤਾ ਦੇ ਅਸਾਰ ਬਣਨਗੇ। ਵਿਰੋਧੀ ਉਲਝਾਉਣ ਦੀ ਕੋਸ਼ਿਸ਼ ਕਰਨਗੇ।
|
|
ਮਕਰ
(21 ਦਸੰਬਰ-20 ਜਨਵਰੀ)
ਸਿਹਤ ਨੂੰ ਲੈ ਕੇ ਪ੍ਰੇਸ਼ਾਨ ਰਹੋਗੇ। ਕਾਰਜ ਖੇਤਰ ਵਿਚ ਮਨਚਾਹੇ ਨਤੀਜੇ ਪਾਉਣ ਦੇ ਲਈ ਕੜੀ ਮਿਹਨਤ ਅਤੇ ਸੰਘਰਸ਼ ਕਰਨਾ ਹੋਵੇਗਾ। ਕਾਰੋਬਾਰੀ ਯੋਜਨਾ ਵਿਚ ਸਾਵਧਾਨੀ ਦੇ ਨਾਲ ਨਿਵੇਸ਼ ਦੀ ਜ਼ਰੂਰਤ ਮਹਿਸੂਸ ਹੋਵੇਗੀ। ਵਧਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰੋਗੇ। ਨਵਾਂ ਕੰਮ ਸ਼ੁਰੂ ਕਰਨ ’ਤੇ ਵਿਚਾਰ ਕਰ ਸਕਦੇ ਹਨ। ਖੋਇਆ ਆਤਮ ਵਿਸ਼ਵਾਸ ਫੇਰ ਤੋਂ ਬਟੋਰਨ ਦੀ ਕੋਸ਼ਿਸ਼ ਕਰੋਗੇ। ਨੌਜਵਾਨਾਂ ਨੂੰ ਕੈਰੀਅਰ ਵਿਚ ਵਿਕਲਪ ਦਿਖਾਈ ਦੇਣਗੇ।
|
|
ਕੁੰਭ
(21 ਜਨਵਰੀ-18 ਫਰਵਰੀ)
ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਹੋਰ ਆਮਦਨ ਦੇ ਸਾਧਨ ਲੱਭਣੇ ਹੋਣਗੇ। ਸੁਲਝੀ ਸੋਚ ਦੇ ਕਾਰਨ ਸਹਿਜ ਹੀ ਲੋਕਾਂ ਦਾ ਸਹਿਯੋਗ ਮਿਲੇਗਾ। ਦੋਸਤਾਂ ਦਾ ਅਚਾਨਕ ਬਦਲਿਆ ਰਵੱਈਆ ਪ੍ਰੇਸ਼ਾਨ ਕਰ ਸਕਦਾ ਹੈ। ਬੱਚਿਆਂ ਦੇ ਕੈਰੀਅਰ ਅਤੇ ਪੜ੍ਹਾਈ ਨੂੰ ਲੈ ਕੇ ਚਿੰਤਾ ਬਣੀ ਰਹੇਗੀ। ਰੁਕਿਆ ਹੋਇਆ ਪੈਸਾ ਮਿਲਣ ਦੇ ਅਸਾਰ ਹਨ। ਨਵੇਂ ਸੰਪਰਕ ਸਹਾਇਕ ਹੋ ਸਕਦੇ ਹਨ। ਪਰਿਵਾਰ ’ਚ ਰੁੱਝੇਵੇਂ ਵਧਣ ਕਾਰਨ ਕੰਮਕਾਜ ’ਤੇ ਪੂਰਾ ਧਿਆਨ ਨਹੀਂ ਦੇ ਸਕੋਗੇ।
|
|
ਮੀਨ
(19 ਫਰਵਰੀ-21 ਮਾਰਚ)
ਮੇਂ ਸਮੇਂ ਤੋਂ ਰੁਕੇ ਕੰਮ ਨੂੰ ਪੂਰਾ ਕਰਨ ਦੇ ਅਸਾਰ ਬਣਨਗੇ। ਨੌਜਵਾਨਾਂ ਨੂੰ ਮਨਚਾਹਾ ਕੰਮ ਮਿਲ ਸਕਦਾ ਹੈ। ਦੋਸਤਾਂ ਦੇ ਨਾਲ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ। ਬਜ਼ੁਰਗਾਂ ਦਾ ਮਾਰਗ ਦਰਸ਼ਨ ਅਤੇ ਸੁਝਾਅ ਅੱਗੇ ਵਧਣ ਵਿਚ ਸਹਾਇਕ ਰਹੇਗਾ। ਛੇਤੀ ਲਾਭ ਕਮਾਉਣ ਦੇ ਚੱਕਰ ਵਿਚ ਗਲਤ ਫੈਸਲੇ ਲੈ ਡੁੱਬਣਗੇ। ਮਨ ਹੀ ਮਨ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹੋਗੇ। ਭਾਵਨਾਤਮਕ ਸਬੰਧਾਂ ਵਿਚ ਨੇੜ੍ਹਤਾ ਦਾ ਅਹਿਸਾਸ ਵਧੇਗਾ।
|