ਖੇਡ-ਖਿਡਾਰੀ

ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਹੋਈ ਬਦਸਲੂਕੀ, ਜਹਾਜ਼ ’ਚ ਬੈਠਣ ਤੋਂ ਰੋਕਿਆ

ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਹੋਈ ਬਦਸਲੂਕੀ, ਜਹਾਜ਼ ’ਚ ਬੈਠਣ ਤੋਂ ਰੋਕਿਆ

ਭੋਪਾਲ, 20 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਏਸ਼ੀਆ ਦੀ ਨੰਬਰ ਵਨ ਅਤੇ ਵਿਸ਼ਵ ’ਚ ਦੂਜੇ ਨੰਬਰ ਦੀ ਨੌਜਵਾਨ ਨਿਸ਼ਾਨੇਬਾਜ਼ ਮਨੁ ਭਾਕਰ ਨੇ ਅੱਜ ਏਅਰ ਇੰਡੀਆ ਹਵਾਈ ਸੇਵਾ ’ਤੇ ਗੰਭੀਰ ਦੇਸ਼ ਲਾਉਂਦੇ ਹੋਏ ਖੇਡ ਮੰਤਰੀ ਤੋਂ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਜਿਵੇਂ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਏਅਰ ਇੰਡੀਆ ਦੇ ਜਹਾਜ਼ ਵਿੱਚ ਚੜ੍ਹਨ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ। ਮਨੁ ਭਾਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸਾਹ, ਖੇਡ ਮੰਤਰੀ ਅਤੇ ਹਵਾਈ ਮੰਤਰੀ ਤੱਕ ਨੂੰ ਟਵੀਟ ਕਰਕੇ ਸ਼ਿਕਾਇਤ ਕੀਤੀ ਹੈ।

ਪੂਰੀ ਖ਼ਬਰ »
     

ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ

ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ

ਹਾਂਸੀ, 15 ਫਰਵਰੀ, ਹ.ਬ. : ਇੰਟਰਨੈਟ ਮੀਡੀਆ ’ਤੇ ਅਨੁਸੂਚਿਤ ਜਾਤੀ ਸਬੰਧੀ ਟਿੱਪਣੀ ਕਰਨ ਦੇ ਮਾਮਲੇ ’ਚ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਹਾਂਸੀ ਪੁਲਿਸ ਨੇ ਐਤਵਾਰ ਨੂੰ ਮੁਕੱਦਮਾ ਦਰਜ ਕਰ ਲਿਆ ਹੈ। ਬੀਤੇ ਸਾਲ ਜੂਨ ’ਚ ਉਨ੍ਹਾਂ ਖ਼ਿਲਾਫ਼ ਸੋਸ਼ਲ ਐਕਟੀਵਿਸਟ ਰਜਤ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਕਾਰਵਾਈ ਨਾ ਕਰਨ ’ਤੇ ਰਜਤ ਕੋਰਟ ’ਚ ਪਟੀਸ਼ਨ ਵੀ ਦਾਇਰ ਕਰ ਚੁੱਕੇ ਹਨ। ਯੁਵਰਾਜ ਨੇ ਰੋਹਿਤ ਸ਼ਰਮਾ ਨਾਲ ਲਾਈਵ ਚੈਟ ’ਚ ਯੁਜਵਿੰਦਰ ਸਿੰਘ ਚਹਿਲ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

ਪੂਰੀ ਖ਼ਬਰ »
     

ਸੌਰਵ ਗਾਂਗੁਲੀ ਹੋਏ ਸਿਹਤਯਾਬ, ਹਸਪਤਾਲ ’ਚੋਂ ਛੁੱਟੀ ਮਿਲੀ

ਸੌਰਵ ਗਾਂਗੁਲੀ ਹੋਏ ਸਿਹਤਯਾਬ, ਹਸਪਤਾਲ ’ਚੋਂ ਛੁੱਟੀ ਮਿਲੀ

ਕੋਲਕਾਤਾ, 31 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁਖੀ ਸੌਰਵ ਗਾਂਗੁਲੀ ਹੁਣ ਸਿਹਤਯਾਬ ਹੋ ਗਏ ਹਨ। ਉਨ੍ਹਾਂ ਨੂੰ ਐਤਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ। ਤਿੰਨ ਦਿਨ ਪਹਿਲਾਂ ਗਾਂਗੁਲੀ ਦੇ ਦਿਲ ਦੀਆਂ ਨਾੜਾ ਖੋਲ੍ਹਣ ਲਈ ਐਂਜੀਓਪਲਾਸਟੀ ਕੀਤੀ ਗਈ ਸੀ। ਗਾਂਗੁਲੀ (48) ਨੂੰ ਦਿਲ ਦੀ ਸਮੱਸਿਆ ਕਾਰਨ ਇਕ ਮਹੀਨੇ ਵਿੱਚ ਦੂਜੀ ਵਾਰ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਘੇ ਕਾਰਡੀਓਲੋਜਿਸਟ ਡਾ. ਦੇਵੀ ਸ਼ੈੱਟੀ ਅਤੇ ਡਾ. ਅਸ਼ਵਿਨ ਮਹਿਤਾ ਅਤੇ ਹੋਰ ਡਾਕਟਰਾਂ ਦੀ ਟੀਮ ਨੇ ਵੀਰਵਾਰ ਨੂੰ ਉਸ ਦੀ ਐਂਜੀਓਪਲਾਸਟੀ ਕੀਤੀ ਅਤੇ ਦੋ ਸਟੈਂਟ ਪਾਏ ਸਨ। ਡਾਕਟਰਾਂ ਨੇ ਕਿਹਾ ਕਿ ਗਾਂਗੁਲੀ ਹੁਣ ਠੀਕ ਹੈ ਤੇ ਉਸ ਦਾ ਦਿਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।

ਪੂਰੀ ਖ਼ਬਰ »
     

ਆਈਪੀਐਲ-2021 ਲਈ 18 ਫਰਵਰੀ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ

ਆਈਪੀਐਲ-2021 ਲਈ 18 ਫਰਵਰੀ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ

ਨਵੀਂ ਦਿੱਲੀ, 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਆਈਪੀਐਲ-2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ। ਆਈਪੀਐਲ ਗਵਰਨਿੰਗ ਕੌਂਸਲ ਨੇ ਬੁੱਧਵਾਰ ਨੂੰ ਅਧਿਕਾਰਕ ਟਵਿੱਟਰ ਹੈਂਡਲ ’ਤੇ ਇਸ ਦੀ ਜਾਣਕਾਰੀ ਦਿੱਤੀ। ਚੇਨਈ ਭਾਰਤ ਅਤੇ ਇੰਗਲੈਂਡ ਵਿਚਕਾਰ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੂਜਾ ਟੈਸਟ ਮੈਚ 17 ਫਰਵਰੀ ਨੂੰ ਖਤਮ ਹੋਵੇਗਾ ਅਤੇ ਇਸ ਦੇ ਅਗਲੇ ਦਿਨ ਹੀ ਆਈਪੀਐਲ ਦੀ ਨਿਲਾਮੀ ਹੋਵੇਗੀ।

ਪੂਰੀ ਖ਼ਬਰ »
     

ਭਾਰਤੀ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਨੂੰ ਹੋਇਆ ਕੋਰੋਨਾ

ਭਾਰਤੀ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਨੂੰ ਹੋਇਆ ਕੋਰੋਨਾ

ਬੈਂਕਾਕ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਖਿਡਾਰਣ ਸਾਇਨ ਨੇਹਵਾਲ ਨੂੰ ਵੀ ਕੋਰੋਨਾ ਹੋ ਗਿਆ ਹੈ। ਥਾਈਲੈਂਡ ਓਪਨ 2021 ਲਈ ਪਹੁੰਚੀ ਸਾਇਨਾ ਨੇਹਵਾਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ’ਚੋਂ ਹਟਾ ਦਿੱਤਾ ਗਿਆ ਹੈ। ਸਾਇਨਾ ਤੋਂ ਇਲਾਵਾ ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਥਾਈਲੈਂਡ ਓਪਨ ਵਿੱਚ ਮੁਕਾਬਲੇਬਾਜ਼ੀ ਕਰ ਰਹੇ ਦੋਵਾਂ ਖਿਡਾਰੀਆਂ ਨੂੰ ਅਗਲੇ ਟੈਸਟ ਲਈ ਹਸਪਤਾਲ ਲਿਜਾਇਆ ਗਿਆ ਹੈ। ਮਲੇਸ਼ੀਆ ਦੇ ਕੈਸਨਾ ਸੇਲਾਵਦੂਰੇ ਨੂੰ ਇਕ ਵਾਕਓਵਰ ਦਿੱਤਾ ਗਿਆ ਹੈ, ਜਿਸ ਨੂੰ ਮੰਗਲਵਾਰ ਨੂੰ ਥਾਈਲੈਂਡ ਓਪਨ ਦਾ ਆਪਣੇ ਪਹਿਲੇ ਦੌਰ ਦਾ ਮੈਚ ਖੇਡਣਾ ਸੀ।

ਪੂਰੀ ਖ਼ਬਰ »
     

ਖੇਡ-ਖਿਡਾਰੀ ...