ਫਿਲਮੀ ਖ਼ਬਰਾਂ

ਹੁਣ ਮੀਕਾ ਸਿੰਘ ਨੇ ਕੰਗਨਾ ਰਣੌਤ ਨੂੰ ਪਾਈਆਂ ਲਾਹਨਤਾਂ

ਹੁਣ ਮੀਕਾ ਸਿੰਘ ਨੇ ਕੰਗਨਾ ਰਣੌਤ ਨੂੰ ਪਾਈਆਂ ਲਾਹਨਤਾਂ

ਮੁੰਬਈ, 4 ਦਸੰਬਰ ਹ.ਬ. : ਕਿਸਾਨਾਂ ਵਿਰੁਧ ਬੋਲਣ 'ਤੇ ਅਦਾਕਾਰਾ ਕੰਗਨਾ ਰਣੌਤ ਨੂੰ ਖਰੀਆਂ ਖਰੀਆਂ ਸੁਨਣ ਨੂੰ ਮਿਲ ਰਹੀਆਂ ਹਨ। ਕੰਗਨਾ ਰਣੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਟਵਿੱਟਰ ਵਾਰ ਕਾਫੀ ਚਰਚਾ ਵਿਚ ਆ ਗਿਆ ਸੀ, ਹੁਣ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਕੰਗਣਾ 'ਤੇ ਭੜਕ ਪਏ ਹਨ। ਦਸਣਯੋਗ ਹੈ ਕਿ, ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਇਕ ਬਜ਼ੁਰਗ ਔਰਤ ਬਾਰੇ ਟਵੀਟ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀਨ ਬਾਗ਼ ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ ਸੀ। ਹਾਲਾਂਕਿ ਬਾਅਦ 'ਚ ਉਸ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਮਾਮਲਾ ਵਧ ਗਿਆ।

ਪੂਰੀ ਖ਼ਬਰ »
     

ਕੰਗਨਾ ਨੇ ਹੁਣ ਦਿਲਜੀਤ ਦੁਸਾਂਝ ਨਾਲ ਲਿਆ ਪੰਗਾ

ਕੰਗਨਾ ਨੇ ਹੁਣ ਦਿਲਜੀਤ ਦੁਸਾਂਝ ਨਾਲ ਲਿਆ ਪੰਗਾ

ਮੁੰਬਈ, 4 ਦਸੰਬਰ, ਹ.ਬ. : ਵੀਰਵਾਰ ਨੂੰ ਟਵਿੱਟਰ 'ਤੇ ਇਕ ਵੱਡੀ ਫਾਈਟ ਦੇਖਣ ਨੂੰ ਮਿਲੀ। ਬੇਬਾਕ ਅਦਾਕਾਰਾ ਕੰਗਨਾ ਰਣੌਤ ਇਸ ਵਾਰ ਪੰਜਾਬੀ ਸੁਪਰ ਸਟਾਰ ਦਿਲਜੀਤ ਦੁਸਾਂਝ ਨਾਲ ਭਿੜ ਗਈ। ਕੰਗਨਾ ਦੇ ਭੜਕਾਹਟ ਦੀ ਵਜ੍ਹਾ ਬਣਿਆ ਇਕ ਵੀਡੀਓ, ਜਿਸ ਨੂੰ ਦਿਲਜੀਤ ਨੇ ਸ਼ੇਅਰ ਕਰਦੇ ਹੋਏ ਕੰਗਨਾ ਨੂੰ ਟੈਗ ਕਰ ਦਿੱਤਾ। ਇਸ ਵੀਡੀਓ ਵਿਚ ਕਿਸਾਨ ਅੰਦੋਲਨ ਵਿਚ ਨਜ਼ਰ ਆਈ ਬਹੁਚਰਚਿਤ ਬਜ਼ੁਰਗ ਮਹਿੰਦਰ ਕੌਰ ਕੰਗਨਾ ਦੇ ਸ਼ਾਹੀਨ ਬਾਗ ਵਾਲੇ ਵਿਵਾਦਿਤ ਟਵੀਟ ਦਾ ਜਵਾਬ ਦੇ ਰਹੀ ਹੈ। ਇਸ ਤੋਂ ਬਾਅਦ ਕੰਗਨਾ ਅਤੇ ਦਿਲਜੀਤ ਵਿਚਕਾਰ ਟਵੀਟ ਯੁੱਧ ਛਿੜ ਗਿਆ। ਦਿਲਜੀਤ ਨੇ ਮਹਿੰਦਰ ਕੌਰ ਦਾ ਵੀਡੀਓ ਸ਼ੇਅਰ ਕਰਕੇ ਰੋਮਨ ਪੰਜਾਬੀ ਵਿਚ ਲਿਖਿਆ-ਸਤਿਕਾਰਯੋਗ ਮਹਿੰਦਰ ਕੌਰ ਜੀ। ਕੰਗਨਾ ਰਣੌਤ, ਸਬੂਤ ਦੇ

ਪੂਰੀ ਖ਼ਬਰ »
     

ਰਜਨੀਕਾਂਤ ਸਿਆਸੀ ਪਾਰਟੀ ਦੀ ਸ਼ੁਰੂਆਤ ਛੇਤੀ ਕਰਨਗੇ

ਰਜਨੀਕਾਂਤ ਸਿਆਸੀ ਪਾਰਟੀ ਦੀ ਸ਼ੁਰੂਆਤ ਛੇਤੀ ਕਰਨਗੇ

ਨਈ,4 ਦਸੰਬਰ, ਹ.ਬ.: ਉੱਘੇ ਅਦਾਕਾਰ ਰਜਨੀਕਾਂਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਨਵਰੀ 2021 ਵਿਚ ਅਪਣੀ ਰਾਜਨੀਤਿਕ ਪਾਰਟੀ ਬਣਾਉਗੇ। ਪਾਰਟੀ ਦੇ ਗਠਨ ਦਾ ਐਲਾਨ ਕਰਦਿਆਂ ਰਜਨੀਕਾਂਤ ਨੇ ਸਾਲਾਂ ਤੋਂ ਇਸ ਸਬੰਧ ਵਿਚ ਚੱਲ ਰਹੀਆਂ ਅਟਕਲਾਂ ਨੂੰ ਖ਼ਤਮ ਕਰ ਦਿਤਾ ਹੈ। ਰਜਨੀਕਾਂਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ 2021 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤੇਗੀ।

ਪੂਰੀ ਖ਼ਬਰ »
     

ਰੀਆ ਦੇ ਭਰਾ ਸ਼ੌਵਿਕ ਨੂੰ ਮਿਲੀ ਜ਼ਮਾਨਤ

ਰੀਆ ਦੇ ਭਰਾ ਸ਼ੌਵਿਕ ਨੂੰ ਮਿਲੀ ਜ਼ਮਾਨਤ

ਮੁੰਬਈ, 3 ਦਸੰਬਰ, ਹ.ਬ. : ਨਾਰਕੋਟਿਕਸ ਕੰਟਰੋਲ ਬਿਓਰੋ ਦੁਆਰਾ ਦਰਜ ਕੀਤੇ ਗਏ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਸ਼ੌਵਿਕ ਚੱਕਰਵਰਤੀ ਨੂੰ ਆਖਰਕਾਰ 3 ਮਹੀਨੇ ਬਾਅਦ ਐਨਡੀਪੀਐਸ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਦੋ ਵਾਰ ਅਤੇ ਸੈਸ਼ਨ ਕੋਰਟ ਵਿਚ ਦੋ ਵਾਰ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਚੁੱਕੀ ਸੀ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਮੌਤ ਤੋ ਬਾਅਦ ਸ਼ੁਰੂ ਹੋਈ ਸੀ।

ਪੂਰੀ ਖ਼ਬਰ »
     

ਪੰਜਾਬੀ ਬਜ਼ੁਰਗ ਔਰਤ ਨੇ ਕੰਗਨਾ ਰਣੌਤ ਨੂੰ ਟਕਾ ਟਕਾ ਕੇ ਦਿੱਤੇ ਜਵਾਬ

ਪੰਜਾਬੀ ਬਜ਼ੁਰਗ ਔਰਤ ਨੇ ਕੰਗਨਾ ਰਣੌਤ ਨੂੰ ਟਕਾ ਟਕਾ ਕੇ ਦਿੱਤੇ ਜਵਾਬ

ਕੰਗਨਾ ਨੇ ਬਜ਼ੁਰਗ ਔਰਤ 'ਤੇ ਪੈਸੇ ਲੈ ਕੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਲਾਇਆ ਸੀ ਇਲਜ਼ਾਮ ਕੰਗਨਾ ਕੋਲ ਕੰਮ ਨਹੀਂ ਤਾਂ ਮੇਰੇ ਖੇਤਾਂ ਵਿਚ ਕੰਮ ਕਰ ਸਕਦੀ ਹੈ ਮਜ਼ਦੂਰੀ ਬਠਿੰਡਾ, 2 ਦਸੰਬਰ, ਹ.ਬ. : ਅਪਣੀ ਗੱਲ ਬੇਬਾਕੀ ਨਾਲ ਰੱਖਣ ਦੇ ਲਈ ਅਕਸਰ ਚਰਚਾ ਵਿਚ ਰਹਿਣ ਵਾਲੀ ਬਾਲੀਵੁਡ ਅਭਿਨੇਤਰੀ ਕੰਗਨਾ ਰਣੌਤ ਨੂੰ ਪੰਜਾਬ ਦੀ ਬਜ਼ੁਰਗ ਔਰਤ 'ਤੇ ਪੈਸੇ ਲੈ ਕੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦੀ ਟਿੱਪਣੀ ਕਰਨਾ ਭਾਰੀ ਪੈ ਰਿਹਾ ਹੈ। ਹੁਣ ਉਨ੍ਹਾਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਿਆਂ ਦੀ ਰਹਿਣ ਵਾਲੀ ਬਜ਼ੁਰਗ ਔਰਤ ਮਹਿੰਦਰ ਕੌਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਬਜ਼ੁਰਗ ਨੇ ਕੰਗਨਾ ਨੂੰ ਚੰਗਾ ਜਵਾਬ ਦਿੱਤਾ, ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਕੋਲ 13 ਏਕੜ ਜ਼ਮੀਨ ਹੈ, ਉਨ੍ਹਾਂ 100 ਰੁਪਏ ਲੈ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਹਾਂ ਜੇਕਰ ਕੋਰੋਨਾ ਦੇ ਕਾਰਨ ਕੰਗਨਾ ਦੇ ਕੋਲ ਕੰਮ ਨਹੀਂ ਹੈ ਤਾਂ ਉਨ੍ਹਾਂ ਦੇ ਖੇਤਾਂ ਵਿਚ ਹੋਰ ਮਜ਼ਦੂਰਾਂ ਦੇ ਨਾਲ ਕੰਮ ਕਰ

ਪੂਰੀ ਖ਼ਬਰ »
     

ਫਿਲਮੀ ਖ਼ਬਰਾਂ ...