ਸਿਹਤ ਖਜ਼ਾਨਾ

ਸਿਰ ਤੇ ਵਾਲਾਂ ਦੀ ਸਮੱਸਿਆਂ ਤੋਂ ਘਰੇਲੂ ਨੁਸਖਿਆਂ ਰਾਹੀਂ ਮਿਲੇਗਾ ਛੁਟਕਾਰਾ

ਨਵੀਂ ਦਿੱਲੀ, 18 ਸਤੰਬਰ, ਹ.ਬ. : ਗਰਮੀਆਂ ਵਿਚ ਅਕਸਰ ਪਸੀਨੇ ਅਤੇ ਪ੍ਰਦੂਸ਼ਣ ਕਾਰਨ ਸਿਰ ਵਿਚ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਸਕੈਲਪ 'ਤੇ ਫੰਗਸ, ਡੈਂਡਰਫ ਜਾਂ ਗਲਤ ਸ਼ੈਂਪੂ ਦੇ ਇਸਤੇਮਾਲ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਸਿਰ ਵਿਚ ਖੁਜਲੀ ਹੋਣ 'ਤੇ ਪਰੇਸ਼ਾਨੀ ਵੀ ਬਹੁਤ ਹੁੰਦੀ ਹੈ ਅਤੇ ਸ਼ਰਮਿੰਦਗੀ ਵੀ। ਵਾਰ-ਵਾਰ ਸਿਰ ਖੁਜਲਾਉਣ ਨਾਲ ਸਕੈਲਪ 'ਤੇ ਜਲਣ ਵੀ ਹੋਣ ਲੱਗਦੀ ਹੈ ਅਤੇ ਕਈ ਵਾਰ ਤਾਂ ਖ਼ੂਨ ਵੀ ਨਿਕਲਣ ਲੱਗਦਾ ਹੈ। ਕਈ ਵਾਰ ਜਲਣ ਅਤੇ ਖੁਜਲੀ ਨਾਲ ਇਸ ਵਿਚ ਲਾਲੀ ਵੀ ਪੈਣ ਲੱਗਦੀ ਹੈ। ਪਰ ਸਿਰ ਦੀ ਇਸ ਖੁਜਲੀ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੁਝ ਘਰੇਲੂ ਇਲਾਜ ਦੀ ਮਦਦ ਨਾਲ ਤੁਸੀਂ ਖੁਜਲੀ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਪੂਰੀ ਖ਼ਬਰ »
     

ਕਾਲੀ ਮਿਰਚ ਤੇ ਲਾਲ ਮਿਰਚ ਖਾਣ ਦੇ ਫਾਇਦੇ

ਕਾਲੀ ਮਿਰਚ ਤੇ ਲਾਲ ਮਿਰਚ ਖਾਣ ਦੇ ਫਾਇਦੇ

ਚੰਡੀਗੜ੍ਹ, 16 ਸਤੰਬਰ, ਹ.ਬ. : ਜਦੋਂ ਗੱਲ ਆਉਂਦੀ ਹੈ ਭਾਰ ਘਟਾਉਣ ਦੀ ਤਾਂ ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਚਾਹੇ ਕਿਸੇ ਵੀ ਤਰ੍ਹਾਂ ਦੀ ਖ਼ੁਰਾਕ ਕਿਉਂ ਨਾ ਹੋਵੇ, ਅਸੀਂ ਭਾਰ ਘੱਟ ਕਰਨ ਲਈ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਪਿੱਛੇ ਵਜ੍ਹਾ ਹੈ ਕਿ ਅਸੀਂ ਸਾਰੇ ਚੰਗਾ ਦਿਸਣਾ ਚਾਹੁੰਦੇ ਹਾਂ ਤੇ ਉਸ ਲਈ ਜੋ ਵੀ ਟ੍ਰੈਂਡਿੰਗ ਹੁੰਦਾ ਹੈ ਜਾਂ ਕੁਝ ਨਵਾਂ ਵੀ ਹੁੰਦਾ ਹੈ ਤਾਂ ਅਸੀਂ ਭਾਰ ਘਟਾਉਣ ਲਈ ਉਸ ਨੂੰ ਅਪਣਾਉਂਦੇ ਹਾਂ ਤੇ ਬਿਲਕੁਲ ਵੀ ਨਹੀਂ ਕਤਰਾਉਂਦੇ। ਇਨ੍ਹਾਂ ਖ਼ੁਰਾਕਾਂ ਤੋਂ ਇਲਾਵਾ ਇਕ ਚੀਜ਼ ਅਜਿਹੀ ਵੀ ਹੈ, ਜੋ ਭਾਰ ਘਟਾਉਣ ਵਿਚ ਕਾਫ਼ੀ ਮਦਦ ਕਰ ਸਕਦੀ ਹੈ ਤੇ ਉਹ ਹੈ ਲਾਲ ਮਿਰਚ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ। ਲਾਲ ਮਿਰਚ ਖਾਣ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਖੋਜ ਅਨੁਸਾਰ ਲਾਲ ਮਿਰਚ ਦੇ ਸੇਵਨ ਨਾਲ ਕੈਲੋਰੀ ਬਰਨ ਹੁੰਦੀ ਹੈ। ਰੋਜ਼ਾਨਾ ਆਪਣੇ ਖਾਣੇ ਵਿਚ ਲਾਲ ਮਿਰਚ ਨੂੰ ਸ਼ਾਮਿਲ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਲਾਲ ਮਿਰਚ ਜਾਂ ਕਾਲੀ ਮਿਰਚ ਭਾਰ ਘਟਾਉਣ ਲਈ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਸ ਦਾ ਸਰੀਰ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਕ ਅਧਿਐਨ

ਪੂਰੀ ਖ਼ਬਰ »
     

ਅੱਖਾਂ ਲਈ ਵੀ ਲਾਭਦਾਇਕ ਹੈ ਭਿੰਡੀ

ਅੱਖਾਂ ਲਈ ਵੀ ਲਾਭਦਾਇਕ ਹੈ ਭਿੰਡੀ

ਭਿੰਡੀ ਦੇ ਅਨੇਕਾਂ ਲਾਭ ਹਨ ਇਹ ਪਾਚਨ ਤੰਤਰ ਨੂੰ ਮਜਬੂਤ ਕਰਦੀ ਹੈ। ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ ਇਸ ਵਿਚ ਬੇਟਾਕੇਰੋਟੀਂਨ ਦੇ ਨਾਲ-ਨਾਲ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਸ ਦਾ ਮੁਖ ਗੁਣ ਇਹ ਹੈ ਕਿ ਇਹ ਤੁਹਾਡੀ ਚਮੜੀ ਦੇ ਲਈ ਵੀ ਉਪਯੋਗੀ ਸਿੱਧ ਹੋ ਸਕਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਇਹ ਰੋਗ ਪ੍ਰਤੀ ਰੋਧਕ ਸ਼ਕਤੀ ਵਿਚ ਵੀ ਵਾਧਾ ਕਰਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ ਖੂਨ ਵਿਚ ਸੂਗਰ ਦੀ ਮਾਤਰਾ ਨੂੰ ਘੱਟ ਕਰਦੀ ਹੈ ਅਸਥਮਾ ਵਿਚ ਵੀ ਫਾਇਦੇਮੰਦ ਹੈ ਨਾਲ ਹੀ ਇਹ ਕਬਜ ਤੋਂ ਵੀ ਰਾਹਤ ਦਿੰਦੀ ਹੈ।

ਪੂਰੀ ਖ਼ਬਰ »
     

ਯਾਦਦਾਸ਼ਤ ਤੇਜ਼ ਕਰਦਾ ਐ ਹਰਾ ਮਟਰ

ਯਾਦਦਾਸ਼ਤ ਤੇਜ਼ ਕਰਦਾ ਐ ਹਰਾ ਮਟਰ

ਹਰੇ ਮਟਰ ਕਈ ਰੋਗਾਂ ਨੂੰ ਖਤਮ ਕਰਨ ਦੀ ਤਾਕਤ ਰੱਖਦੇ ਹਨ, ਕਿਉਂਕਿ ਇਨ੍ਹਾਂ ਵਿੱਚ ਕੈਲੋਰੀ, ਕਾਰਬੋਹਾਈਡ੍ਰੇਟ, ਫਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਦਿੰਦੇ ਹਨ। ਹਰੇ ਮਟਰ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਭਾਰ ਘੱਟ ਕਰਨ ਲਈ ਲੋਕ ਵਰਕਾਊਟ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ ਪਰ ਇਸ ਨਾਲ ਭਾਰ ਘੱਟ ਨਹੀਂ ਹੋ ਪਾਉਂਦਾ। ਅਜਿਹੇ 'ਚ ਸਭ ਤੋਂ ਬਿਹਤਰ ਆਪਸ਼ਨ ਹੈ ਕਿ ਰੋਜ਼ਾਨਾ ਮੁੱਠੀ ਭਰ ਮਟਰ ਦਾ ਸੇਵਨ ਕਰੋ। ਇਸ 'ਚ ਮੌਜੂਦ ਫਾਈਬਰ ਨਾਲ ਫੈਟ ਘੱਟਦੀ ਹੈ।ਮਟਰ ਖਾਣ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹੈ।

ਪੂਰੀ ਖ਼ਬਰ »
     

ਬਿਮਾਰੀਆਂ ਤੋਂ ਬਚਣ ਲਈ ਰੱਜ ਕੇ ਕੱਢੋ ਨੀਂਦ

ਬਿਮਾਰੀਆਂ ਤੋਂ ਬਚਣ ਲਈ ਰੱਜ ਕੇ ਕੱਢੋ ਨੀਂਦ

ਵਿਗਿਆਨੀਆਂ ਨੇ ਕਿਹਾ ਕਿ ਹਾਈ ਬੀਪੀ ਜਾਂ ਡਾਇਬਟੀਜ਼ ਦਾ ਮਰੀਜ਼ ਘੱਟ ਨੀਂਦ ਲਵੇ ਤਾਂ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਨਾਲ ਮਰਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਇਸ ਲਈ ਸਿਹਤਮੰਦ ਜੀਵਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਰੱਜ ਕੇ ਸੋਣਾ ਚਾਹੀਦਾ ਹੈ ਘੱਟ ਨੀਂਦ ਕੈਂਸਰ, ਹਾਈ ਬਲੱਡ ਪ੍ਰੈਸ਼ਰ ਕਾਰਨ ਅਕਾਲ ਮੌਤ, ਟਾਈਪ-2 ਡਾਇਬਟੀਜ ਤੇ ਸਟ੍ਰੋਕ ਦਾ ਖ਼ਤਰਾ ਵਧਾਉਣ ਦਾ ਕੰਮ ਕਰ ਸਕਦੀ ਹੈ। ਹੁਣੇ ਜਿਹੇ ਹੋਏ ਅਧਿਐਨ ਮੁਤਾਬਕ ਰੋਜ਼ਾਨਾ ਛੇ ਘੰਟੇ ਤੋਂ ਘੱਟ ਸੋਣ ਨਾਲ ਇਹ ਖ਼ਤਰਾ ਵਧੇਰੇ ਹੁੰਦਾ ਹੈ। ਉੱਥੇ ਪੂਰੀ ਨੀਂਦ ਲੋਕਾਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਾਉਂਦੀ ਹੈ। ਖੋਜ ਦੌਰਾਨ 20 ਤੋਂ 74 ਸਾਲ ਦੇ 1600 ਤੋਂ ਵੱਧ ਲੋਕਾਂ ਨਾਲ ਜੁੜੇ ਅੰਕੜੇ ਸ਼ਾਮਿਲ ਕੀਤੇ ਗਏ। 1991 ਤੋਂ 1998 ਦੌਰਾਨ ਇਨ੍ਹਾਂ ਸਾਰਿਆਂ ਦੀ ਨੀਂਦ ਦਾ ਅਧਿਐਨ ਕੀਤਾ ਗਿਆ। ਇਸ ਤੋਂ ਬਾਅਦ 2016 ਤਕ ਇਨ੍ਹਾਂ ਦੀ ਮੌਤ ਤੇ ਉਸ ਦੇ ਕਾਰਨਾਂ 'ਤੇ ਨਜ਼ਰ ਰੱਖੀ ਗਈ। ਇਸ ਦੌਰਾਨ 512 ਲੋਕਾਂ ਦੀ ਵੱਖ-ਵੱਖ ਕਾਰਨਾਂ ਕਰ ਕੇ ਮੌਤ ਹੋ ਗਈ ਸੀ। ਵਿਗਿਆਨੀਆਂ ਨੇ ਕਿਹਾ ਕਿ ਹਾਈ ਬੀਪੀ ਜਾਂ ਡਾਇਬਟੀਜ਼ ਦਾ ਮਰੀਜ਼ ਘੱਟ ਨੀਂਦ ਲਵੇ ਤਾਂ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਨਾਲ ਮਰਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ।

ਪੂਰੀ ਖ਼ਬਰ »
     

ਸਿਹਤ ਖਜ਼ਾਨਾ ...