ਰਾਸ਼ਟਰੀ

ਕਿਸਾਨਾਂ ਵੱਲੋਂ ਦਿੱਲੀ ਪੁਲਿਸ ਦੋ ਹਰਫ਼ੀ ਜਵਾਬ, ਸ਼ਾਂਤਮਈ ਤਰੀਕੇ ਨਾਲ ਦਿੱਲੀ ਦੇ ਅੰਦਰ ਹੋਵੇਗਾ ਟਰੈਕਟਰ ਮਾਰਚ

ਕਿਸਾਨਾਂ ਵੱਲੋਂ ਦਿੱਲੀ ਪੁਲਿਸ ਦੋ ਹਰਫ਼ੀ ਜਵਾਬ, ਸ਼ਾਂਤਮਈ ਤਰੀਕੇ ਨਾਲ ਦਿੱਲੀ ਦੇ ਅੰਦਰ ਹੋਵੇਗਾ ਟਰੈਕਟਰ ਮਾਰਚ

ਨਵੀਂ ਦਿੱਲੀ, 19 ਜਨਵਰੀ, ਹ.ਬ. : ਕਿਸਾਨਾਂ ਨੇ ਅੱਜ ਦਿੱਲੀ ਪੁਲਿਸ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ 26 ਜਨਵਰੀ ਦੀ ਟਰੈਕਟਰ ਰੈਲੀ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ ਅਤੇ ਟਰੈਕਟਰ ਲਾਜ਼ਮੀ ਤੌਰ ’ਤੇ ਦਿੱਲੀ ਅੰਦਰ ਦਾਖ਼ਲ ਹੋਣਗੇ। ਇਸ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸੰਯੁਕਤ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰੈਕਟਰ ਅਤੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਂਦੀਆਂ ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਧਰ ਦਿੱਲੀ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ

ਪੂਰੀ ਖ਼ਬਰ »
     

ਦਿੱਲੀ ਵਿਚ ਇੱਕ ਲੱਖ ਬਾਈਕਰਸ ਕਿਸਾਨ ਤਿਰੰਗਾ ਯਾਤਰਾ ਵਿਚ ਹੋ ਸਕਦੇ ਹਨ ਸ਼ਾਮਲ

ਦਿੱਲੀ ਵਿਚ ਇੱਕ ਲੱਖ ਬਾਈਕਰਸ ਕਿਸਾਨ ਤਿਰੰਗਾ ਯਾਤਰਾ ਵਿਚ ਹੋ ਸਕਦੇ ਹਨ ਸ਼ਾਮਲ

ਨਵੀਂ ਦਿੱਲੀ, 19 ਜਨਵਰੀ, ਹ.ਬ. : ਇੱਕ ਲੱਖ ਬਾਈਕਰਸ ਕਿਸਾਨਾਂ ਦੀ 26 ਜਨਵਰੀ ਨੂੰ ਕੱਢੇ ਜਾਣ ਵਾਲੀ ਕਿਸਾਨ ਯਾਤਰਾ ਵਿਚ ਸ਼ਾਮਲ ਹੋ ਸਕਦੇ ਹਨ। ਬਾਈਕਰਸ ਪੰਜਾਬ ਤੋਂ ਸਿੰਘੂ ਬਾਰਡਰ ’ਤੇ ਪੁੱਜਣਗੇ। ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਨੇ ਇਸ ਤਰ੍ਹਾਂ ਦੇ ਖੁਫ਼ੀਆ ਇਨਪੁਟਸ ਦਿੱਤੇ ਹਨ। ਇਸ ਤਰ੍ਹਾਂ ਦੇ ਇਨਪੁਟਸ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਧਿਕਾਰੀ ਪੇ੍ਰਸ਼ਾਨ ਹੋ ਗਏ ਹਨ। ਪਹਿਲਾਂ ਹੀ ਬਾਰਡਰਾਂ ’ਤੇ ਕਾਫੀ ਗਿਣਤੀ ਵਿਚ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਜੇਕਰ ਇੱਕ ਲੱਖ ਬਾਈਕਰਸ ਆ ਗਏ ਤਾਂ ਕਿਵੇਂ ਹਾਲਾਤ ਨੂੰ ਸੰਭਾਲਿਆ ਜਾਵੇਗਾ।

ਪੂਰੀ ਖ਼ਬਰ »
     

ਗੁਜਰਾਤ ਵਿਚ ਟਰੱਕ ਨੇ 20 ਲੋਕਾਂ ਨੂੰ ਦਰੜਿਆ, 15 ਲੋਕਾਂ ਦੀ ਮੌਤ ਕਈ ਫੱਟੜ

ਗੁਜਰਾਤ ਵਿਚ ਟਰੱਕ ਨੇ 20 ਲੋਕਾਂ ਨੂੰ ਦਰੜਿਆ, 15 ਲੋਕਾਂ ਦੀ ਮੌਤ ਕਈ ਫੱਟੜ

ਪ੍ਰਧਾਨ ਮੰਤਰੀ ਮੋਦੀ ਨੇ ਘਟਨਾ ’ਤੇ ਦੁੱਖ ਜਤਾਇਆ ਪੀੜਤਾਂ ਲਈ ਸਹਾਇਤਾ ਰਾਸ਼ੀ ਦਾ ਐਲਾਨ ਸੂਰਤ, 19 ਜਨਵਰੀ, ਹ.ਬ. : ਗੁਜਰਾਤ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਸੂਰਤ ਤੋਂ 60 ਕਿਲੋਮੀਟਰ ਦੂਰ ਕੋਸਾਂਬਾ ਇਲਾਕੇ ਵਿਚ ਟਰੱਕ ਨੇ 20 ਲੋਕਾਂ ਨੂੰ ਦਰੜ ਦਿੱਤਾ। ਇਨ੍ਹਾਂ ਵਿਚੋਂ 15 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਾਰੇ ਮਜ਼ਦੂਰ ਰਾਜਸਥਾਨ ਦੇ ਬਾਂਸਵਾੜਾ ਜਿਲ੍ਹੇ ਦੇ ਕੁਸ਼ਲਗੜ੍ਹ ਦੇ ਰਹਿਣ ਵਾਲੇ ਸਨ। ਹਾਦਸਾ ਬੀਤੀ ਰਾਤ ਕਿਮ ਮਾਂਡਵੀ ਰੋਡ ’ਤੇ ਪਾਲੋਡਗਾਮ ਦੇ ਕੋਲ ਵਾਪਰਿਆ। ਫੁਟਪਾਥ ’ਤੇ ਸੁੱਤੇ ਪਏ ਲੋਕਾਂ ’ਤੇ ਟਰੱਕ ਚੜ੍ਹ ਗਿਆ।

ਪੂਰੀ ਖ਼ਬਰ »
     

ਬੱਚੇ ਵੇਚਣ ਵਾਲਾ ਗਿਰੋਹ ਕਾਬੂ

ਬੱਚੇ ਵੇਚਣ ਵਾਲਾ ਗਿਰੋਹ ਕਾਬੂ

ਮੁੰਬਈ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਅਪਰਾਧ ਸ਼ਾਖਾ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਨਵਜੰਮੇ ਬੱਚਿਆਂ ਨੂੰ ਵੇਚਦਾ ਸੀ। ਅਪਰਾਧ ਸ਼ਾਖਾ ਨੇ ਇਸ ਮਾਮਲੇ ਵਿੱਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 7 ਔਰਤਾਂ ਅਤੇ 2 ਮਰਦ ਸ਼ਾਮਲ ਹਨ। ਇਨ੍ਹਾਂ ਸਾਰੇ ਲੋਕਾਂ ਨੂੰ 21 ਜਨਵਰੀ ਤੱਕ ਹਿਰਾਸਤ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਗਿਰੋਹ 60 ਹਜ਼ਾਰ ਰੁਪਏ ਵਿੱਚ ਨਵਜੰਮੀ ਬੱਚੀ ਅਤੇ ਡੇਢ ਲੱਖ ਰੁਪਏ ਵਿੱਚ ਬੱਚੇ ਨੂੰ ਵੇਚਦਾ ਸੀ।

ਪੂਰੀ ਖ਼ਬਰ »
     

ਆਯੋਧਿਆ ’ਚ ਰਾਮ ਮੰਦਿਰ ਨਿਰਮਾਣ ਲਈ ਗੁਜਰਾਤੀ ਵਪਾਰੀ ਨੇ ਦਿੱਤਾ 11 ਕਰੋੜ ਦਾ ਦਾਨ

ਆਯੋਧਿਆ ’ਚ ਰਾਮ ਮੰਦਿਰ ਨਿਰਮਾਣ ਲਈ ਗੁਜਰਾਤੀ ਵਪਾਰੀ ਨੇ ਦਿੱਤਾ 11 ਕਰੋੜ ਦਾ ਦਾਨ

ਗਾਂਧੀਨਗਰ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਆਯੋਧਿਆ ਵਿੱਚ ਰਾਮ ਮੰਦਿਰ ਨਿਰਮਾਣ ਲਈ ਲੋਕ ਜਮ ਕੇ ਦਾਨ ਕਰ ਰਹੇ ਹਨ। ਗੁਜਰਾਤ ਦੇ ਇੱਕ ਵਪਾਰੀ ਨੇ ਐਤਵਾਰ ਨੂੰ ਆਯੋਧਿਆ ਵਿੱਚ ਰਾਮ ਮੰਦਿਰ ਲਈ 11 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਗੋਵਿੰਦ ਢੋਲਕੀਆ ਨਾਂ ਦਾ ਇਹ ਵਿਅਕਤੀ ਸੂਰਤ ਦਾ ਇੱਕ ਵਪਾਰੀ ਹੋ, ਜੋ ਐਸਆਰਐਕਸ ਡਾਇਮੰਡ ਕੰਪਨੀ ਦਾ ਮਾਲਕ ਹੈ। ਇਸ ਤੋਂ ਪਹਿਲਾਂ ਯੂਪੀ ਤੋਂ ਬੀਜੇਪੀ ਦੇ ਵਿਧਾਇਕ ਨੇ 1 ਕਰੋੜ 11 ਲੱਖ 11 ਹਜ਼ਾਰ 111 ਦਾ ਦਾਨ ਦਿੱਤਾ ਸੀ।

ਪੂਰੀ ਖ਼ਬਰ »
     

ਰਾਸ਼ਟਰੀ ...