ਅੰਤਰਰਾਸ਼ਟਰੀ

ਆਸਟਰੀਆ ਦੀ ਵਿਦੇਸ਼ ਮੰਤਰੀ ਦੇ ਵਿਆਹ 'ਚ ਨੱਚੇ ਰੂਸ ਦੇ ਰਾਸ਼ਟਰਪਤੀ

ਆਸਟਰੀਆ ਦੀ ਵਿਦੇਸ਼ ਮੰਤਰੀ ਦੇ ਵਿਆਹ 'ਚ ਨੱਚੇ ਰੂਸ ਦੇ ਰਾਸ਼ਟਰਪਤੀ

ਵਿਆਨਾ, 20 ਅਗਸਤ, (ਹ.ਬ.) : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨੀਸਲ (53) ਦੇ ਵਿਆਹ ਵਿਚ ਸ਼ਾਮਲ ਹੋਏ। ਵਿਆਹ ਸਮਾਰੋਹ ਵਿਚ ਪੁਤਿਨ ਨੇ ਕੈਰਿਨ ਦੇ ਨਾਲ ਡਾਂਸ ਵੀ ਕੀਤਾ। ਪੁਤਿਨ ਨੂੰ ਵਿਆਹ ਵਿਚ ਬੁਲਾਏ ਜਾਣ 'ਤੇ ਆਸਟਰੀਆ ਦੇ ਵਿਰੋਧੀ ਨੇਤਾਵਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਦੇ ਸਾਡੇ ਇੱਥੇ ਆਉਣ ਨਾਲ ਦੇਸ਼ ਦਾ ਸਿਆਸੀ ਅਕਸ ਖਰਾਬ ਹੋਇਆ ਹੈ। 18 ਅਗਸਤ ਨੂੰ ਨੀਸਲ ਨੇ ਕਾਰੋਬਾਰੀ ਵੋਲਫਗੈਂਗ ਮੀਲਿੰਗਰ ਨਾਲ ਵਿਆਹ ਕੀਤਾ। ਵਿਆਹ ਸਮਾਰੋਹ ਆਸਟਰੀਆ ਦੇ ਇਕ ਪਿੰਡ ਗਾਮਿਲਤਜ ਵਿਚ ਹੋਇਆ। ਵਿਆਹ ਵਿਚ ਕਰੀਬ 100 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਪੁਤਿਨ ਨੇ ਕਿਹਾ, ਮੈਂ ਨਵੇਂ ਪਰਿਵਾਰ ਨੂੰ ਹਮੇਸ਼ਾ ਖੁਸ਼ ਰਹਿਣ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ। ਜ਼ਿਆਦਾਤਰ ਮੌਕਿਆਂ 'ਤੇ ਅਸੀਂ ਕਹਿੰਦੇ ਹਾਂ ਕਿ ਕੁਝ ਕਹਿਣਾ ਜ਼ਰੂਰੀ ਨਹੀਂ ਹੈ।

ਪੂਰੀ ਖ਼ਬਰ »
     

ਅਮਰੀਕਾ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਇੱਛਾ ਜਤਾਈ

ਅਮਰੀਕਾ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਇੱਛਾ ਜਤਾਈ

ਨਿਊਯਾਰਕ, 20 ਅਗਸਤ, (ਹ.ਬ.) : ਅਮਰੀਕਾ ਨੇ ਇਮਰਾਨ ਖਾਨ ਦੇ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਦਾ ਸਵਾਗਤ ਕਰਦੇ ਹੋਏ ਦੇਸ਼ ਅਤੇ ਖੇਤਰ ਵਿਚ ਸ਼ਾਂਤੀ ਨੂੰ ਬੜਾਵਾ ਦੇਣ ਦੇ ਲਈ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਇਸਲਾਮਾਬਾਦ ਵਿਚ ਸਾਦੇ ਸਮਾਰੋਹ ਵਿਚ 65 ਸਾਲਾ ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ। ਇਸ ਸਬੰਧੀ ਹੀਥਰ ਨੌਰਟ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਹੁਦਾ ਸੰਭਾਲਣ ਦਾ ਅਸੀਂ ਸਵਾਗਤ ਕਰਦੇ ਹਾਂ। ਬਿਆਨ ਵਿਚ ਕਿਹਾ ਗਿਆ ਕਿ ਕਰੀਬ 70 ਸਾਲਾਂ ਤੋਂ ਅਮਰੀਕਾ ਅਤੇ ਪਾਕਿਸਤਾਨ ਦਾ ਰਿਸ਼ਤਾ ਮਹੱਤਵਪੁਰਣ ਰਿਹਾ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧਾਂ ਵਿਚ ਉਸ ਸਮੇਂ ਤਲਖੀ ਆ ਗਈ ਸੀ ਜਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ 'ਤੇ ਅਮਰੀਕਾ ਨੂੰ ਸਿਵਾਏ ਝੂਠ ਅਤੇ ਧੋਖੇ ਦੇ ਕੁਝ ਨਹੀਂ ਦੇਣ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ ਲਗਾਏ ਸਨ।

ਪੂਰੀ ਖ਼ਬਰ »
     

ਨਾਈਜੀਰੀਆ 'ਚ ਅੱਤਵਾਦੀ ਹਮਲਾ, 19 ਮੌਤਾਂ

ਨਾਈਜੀਰੀਆ 'ਚ ਅੱਤਵਾਦੀ ਹਮਲਾ, 19 ਮੌਤਾਂ

ਮੈਦੁਗੁਰੀ, 20 ਅਗਸਤ, (ਹ.ਬ.) : ਪੂਰਵ ਉਤਰ ਨਾਈਜੀਰੀਆ ਦੇ ਇਕ ਪਿੰਡ ਵਿਚ ਐਤਵਾਰ ਨੂੰ ਤੜਕੇ ਹੋਏ ਅੱਤਵਾਦੀ ਹਮਲੇ ਵਿਚ ਘੱਟ ਤੋਂ ਘੱਟ 19 ਲੋਕ ਮਾਰੇ ਗਏ। ਇਹ ਹਮਲਾ ਬੋਰਨੋ ਰਾਜ ਵਿਚ ਗੁਜਮਾਲਾ ਖੇਤਰ ਦੇ ਮੈਲਾਰੀ ਪਿੰਡ ਵਿਚ ਤੜਕੇ ਲਗਭਗ ਦੋ ਵਜੇ ਹੋਇਆ। ਅਬਾਚਾ ਉਮਰ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਇਸ ਹਮਲੇ ਵਿਚ ਉਸ ਦੇ ਛੋਟੇ ਭਰਾ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਉਮਰ ਨੇ ਦੱਸਿਆ ਕਿ ਹਮਲੇ ਤੋਂ ਤਿੰਨ ਦਿਨ ਪਹਿਲਾਂ ਇਸਲਾਮਵਾਦੀ ਅੱਤਵਾਦੀਆਂ ਨੂੰ ਪਿੰਡ ਦੇ ਚਾਰੇ ਪਾਸੇ ਦੇਖਿਆ ਗਿਆ ਸੀ। ਸਥਾਨਕ ਲੋਕਾਂ ਨੇ ਗੁਡੁੰਬਲੀ ਸ਼ਹਿਰ ਦੇ ਕੋਲ ਤੈਨਾਤ ਸੈਨਿਕਾਂ ਨੂੰ ਇਸ ਬਾਰੇ ਵਿਚ ਚੌਕਸ ਕੀਤਾ ਸੀ, ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ। ਮੋਂਗੁਨੇ ਵਿਚ ਲੋਕਾਂ ਦੀ ਮਦਦ ਕਰਨ ਵਾਲੇ ਇਕ ਸਹਾਇਤਾ ਕਰਮੀ ਨੇ ਦੱਸਿਆ ਕਿ ਇਸ ਖੇਤਰ ਦੇ ਪਿੰਡਾਂ ਦੇ ਸੈਂਕੜੇ ਲੋਕ ਕੈਂਪਾਂ ਵਿਚ ਪਲਾਇਨ ਕਰ ਗਏ ਹਨ।

ਪੂਰੀ ਖ਼ਬਰ »
     

ਸੰਯੁਕਤ ਰਾਸ਼ਟਰ ਤੋਂ ਹਿੰਦੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ

ਸੰਯੁਕਤ ਰਾਸ਼ਟਰ ਤੋਂ ਹਿੰਦੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ

ਪੋਰਟ ਲੁਈ, 20 ਅਗਸਤ, (ਹ.ਬ.) : ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਕ ਭਾਸ਼ਾ ਦੇ ਰੂਪ ਵਿਚ ਮਾਨਤਾ ਦਿਵਾਉਦ ਦੀ ਪ੍ਰਤੀਬੱਧਾ ਜਤਾਉਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਇਸ ਵਿਸ਼ਵ ਸੰਸਥਾ ਕੋਲੋਂ ਹਿੰਦੀ ਵਿਚ ਹਫ਼ਤਾਵਾਰੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ ਅਤੇ ਹਿੰਦੀ ਵਿਚ ਇਕ ਟਵਿਟਰ ਅਕਾਊਂਟ ਵੀ ਖੋਲ੍ਹਿਆ ਗਿਆ ਹੈ। 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਉਦਘਾਟਨ ਸੰਬੋਧਨ ਵਿਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੋਂ ਹਿੰਦੀ ਵਿਚ ਹਫ਼ਤਾਵਾਰੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ। ਇਹ ਰੋਜ਼ਾਨਾ ਵੀ ਪ੍ਰਸਾਰਤ ਹੋ ਸਕਦਾ ਹੈ। ਲੇਕਿਨ ਇਸ ਦੇ ਲਈ ਦੋ ਸਾਲ ਤੱਕ ਇਸ ਦੇ ਪ੍ਰਸਾਰਣ ਨੂੰ ਦੇਖਿਆ ਜਾਵੇਗਾ, ਜੇਕਰ ਪ੍ਰਤੀਕ੍ਰਿਆ ਚੰਗੀ ਹੋਵੇਗੀ ਤਾਂ ਇਸ ਦਾ ਰੋਜ਼ਾਨਾ ਪ੍ਰਸਾਰਣ ਵੀ ਹੋ ਸਕਦਾ ਹੈ।

ਪੂਰੀ ਖ਼ਬਰ »
     

ਆਈਐਸ ਨਾਲ ਹਮਦਰਦੀ ਰੱਖਣ ਦੇ ਸ਼ੱਕ ਵਿਚ ਕਸ਼ਮੀਰੀ ਇੰਜੀਨੀਅਰ ਨੂੰ ਯੂਏਈ ਨੇ ਵਾਪਸ ਭੇਜਿਆ

ਆਈਐਸ ਨਾਲ ਹਮਦਰਦੀ ਰੱਖਣ ਦੇ ਸ਼ੱਕ ਵਿਚ ਕਸ਼ਮੀਰੀ ਇੰਜੀਨੀਅਰ ਨੂੰ ਯੂਏਈ ਨੇ ਵਾਪਸ ਭੇਜਿਆ

ਸ੍ਰੀਨਗਰ, 20 ਅਗਸਤ, (ਹ.ਬ.) : ਇਕ ਕਸ਼ਮੀਰੀ ਨੌਜਵਾਨ ਨੂੰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਹਮਦਰਦੀ ਰੱਖਣ ਦੇ ਸ਼ੱਕ ਵਿਚ ਸੰਯੁਕਤ ਅਰਬ ਅਮੀਰਾਤ ਨੇ ਵਤਨ ਵਾਪਸ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਸ੍ਰੀਨਗਰ ਦੇ ਚਤਾਤਬਲ ਇਲਾਕੇ ਦੇ ਰਹਿਣ ਵਾਲੇ 36 ਸਾਲਾ ਇਰਫਾਨ ਅਹਿਮਦ ਜਾਰਗਾਰ ਦੇ ਨਾਲ ਇਹ ਕੁਝ ਵਾਪਰਿਆ। ਇਰਫਾਨ ਨੂੰ 14 ਅਗਸਤ ਨੂੰ ਵਾਪਸ ਭੇਜਿਆ ਗਿਆ ਸੀ। ਇਰਫਾਨ ਕੋਲੋਂ ਇਸ ਨੂੰ ਲੈ ਕੇ ਐਨਆਈਏ ਸਮੇਤ ਕਈ ਏਜੰਸੀਆਂ ਪੁਛਗਿੱਛ ਕਰ ਸਕਦੀਆਂ ਹਨ। ਵਤਨ ਵਾਪਸੀ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਦੀ ਇਸ ਦੀ ਜਾਂਚ ਕਰ ਰਹੀ ਸੀ ਅਤੇ ਇਰਫਾਨ ਕੋਲੋਂ ਇਸ ਨੂੰ ਲੈਕੇ ਪੁਛਗਿੱਛ ਵੀ ਕੀਤੀ ਹੈ ਪ੍ਰੰਤੂ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਲੱਗਾ ਹੈ ਅਤੇ ਨਾ ਹੀ ਇਰਫਾਨ ਦੇ ਖ਼ਿਲਾਫ਼ ਕੋਈ ਕੇਸ ਪੈਂਡਿੰਗ ਹੈ।

ਪੂਰੀ ਖ਼ਬਰ »
     

ਅੰਤਰਰਾਸ਼ਟਰੀ ...