ਚੰਡੀਗੜ

ਚੰਡੀਗੜ ਦੇ ਕਲਾਕਾਰ ਨੂੰ ਸੜਕ 'ਤੇ ਲੈ ਆਇਆ ਕੋਰੋਨਾ

ਚੰਡੀਗੜ ਦੇ ਕਲਾਕਾਰ ਨੂੰ ਸੜਕ 'ਤੇ ਲੈ ਆਇਆ ਕੋਰੋਨਾ

ਚੰਡੀਗੜ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਨੇ ਚੰਡੀਗੜ• ਦੇ ਇੱਕ ਥਿਏਟਰ ਕਲਾਕਾਰ ਨੂੰ ਸੜਕ 'ਤੇ ਲਿਆ ਦਿੱਤਾ ਹੈ। ਹਾਲਤ ਇਹ ਹੈ ਕਿ ਉਹ ਹੁਣ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਿਆ ਹੈ। 18 ਸਾਲ ਤੋਂ ਥਿਏਟਰ ਕਰ ਰਹੇ ਕਲਾਕਾਰ ਅਭਿਮੰਨਿਊ ਨੇ ਦੱਸਿਆ ਕਿ ਕੋਰੋਨਾ ਕਾਰਨ ਥਿਏਟਰ ਦਾ ਕੰਮ ਠੱਪ ਪਿਆ ਹੈ। ਕੁਝ ਦਿਨਾਂ ਤੱਕ ਗੁਜ਼ਾਰਾ ਚਲ ਗਿਆ, ਪਰ ਹੁਣ ਪੇਟ ਦੀ ਭੁੱਖ ਮਿਟਾਉਣ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਉਸ ਦੇ ਮਾਤਾ-ਪਿਤਾ ਬਿਮਾਰ ਚੱਲ ਰਹੇ ਹਨ। ਪਤਨੀ ਅਤੇ ਇੱਕ ਛੋਟੀ ਬੱਚੀ, ਜੋ ਅਜੇ ਸਿਰਫ਼ ਛੇ ਮਹੀਨੇ ਦੀ ਹੈ। ਉਨ•ਾਂ ਨੂੰ ਦੋ ਵਕਤ ਦੀ ਰੋਟੀ ਖੁਆਉਣ ਵਾਸਤੇ ਉਸ ਨੂੰ ਦਿਹਾੜੀ ਕਰਨੀ ਪੈ ਰਹੀ ਹੈ।

ਪੂਰੀ ਖ਼ਬਰ »
     

ਚੰਡੀਗੜ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1515 ਤੋਂ ਟੱਪੀ

ਚੰਡੀਗੜ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1515 ਤੋਂ ਟੱਪੀ

ਚੰਡੀਗੜ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ ਵਿੱਚ ਕੋਰੋਨਾ ਪੀੜਤ ਇੱਕ ਹੋਰ 32 ਸਾਲਾ ਔਰਤ ਦੀ ਮੌਤ ਹੋ ਗਈ ਹੈ ਜੋ ਕਿ ਸੈਕਟਰ 32 ਦੀ ਹੀ ਵਸਨੀਕ ਸੀ ਅਤੇ ਉਹ ਦਿਲ ਦੀ ਬਿਮਾਰੀ ਅਤੇ ਪੀਲ਼ੀਆ ਤੋਂ ਪੀੜਤ ਸੀ। ਮੌਤ ਉਪਰੰਤ ਉਸ ਦੀ ਰਿਪੋਰਟ ਪੌਜ਼ੀਟਿਵ ਆਈ। ਉਕਤ ਔਰਤ ਸਮੇਤ ਸ਼ਹਿਰ ਵਿੱਚ ਕੁੱਲ 89 ਮਰੀਜ਼ਾਂ ਦੀਆਂ ਰਿਪੋਰਟਾਂ ਪੌਜ਼ੀਟਿਵ ਆਉਣ ਨਾਲ ਕੁੱਲ ਅੰਕੜਾ 1515 ਤੋਂ ਟੱਪ ਗਿਆ ਹੈ।

ਪੂਰੀ ਖ਼ਬਰ »
     

ਪੀਜੀਆਈ ਸਣੇ ਭਾਰਤ ਦੀਆਂ 17 ਮੈਡੀਕਲ ਸੰਸਥਾਵਾਂ 'ਚ ਹੋਵੇਗਾ 'ਕੋਵਿਸ਼ਿਲਡ' ਵੈਕਸੀਨ ਦਾ ਟ੍ਰਾਇਲ

ਪੀਜੀਆਈ ਸਣੇ ਭਾਰਤ ਦੀਆਂ 17 ਮੈਡੀਕਲ ਸੰਸਥਾਵਾਂ 'ਚ ਹੋਵੇਗਾ 'ਕੋਵਿਸ਼ਿਲਡ' ਵੈਕਸੀਨ ਦਾ ਟ੍ਰਾਇਲ

ਚੰਡੀਗੜ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਦੀ ਵੈਕਸੀਨ ਦੀ ਖੋਜ ਲਈ ਦੁਨੀਆ ਭਰ ਵਿੱਚ ਰਿਸਰਚ ਜਾਰੀ ਹੈ। ਇਸੇ ਲੜੀ ਤਹਿਤ ਸੀਰਮ ਇੰਸਟੀਚਿਊਟ ਪੁਣੇ ਅਤੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ 'ਕੋਵਿਸ਼ਿਲਡ' ਨਾਂ ਦੀ ਵੈਕਸੀਨ ਤਿਆਰ ਕੀਤੀ ਹੈ। ਇਸ ਦਾ ਪਹਿਲਾ ਟ੍ਰਾਇਲ ਇੰਗਲੈਂਡ ਵਿੱਚ ਹੋ ਚੁੱਕਾ ਹੈ, ਜਦਕਿ ਦੂਜੇ ਤੇ ਤੀਜੇ ਫੇਜ ਦਾ ਟ੍ਰਾਇਲ ਭਾਰਤ ਵਿੱਚ ਹੋਵੇਗਾ। ਇਸ ਦੇ ਲਈ ਚੰਡੀਗੜ• ਸਥਿਤ ਪੀਜੀਆਈ ਸਣੇ ਭਾਰਤ ਦੀਆਂ 17 ਮੈਡੀਕਲ ਸੰਸਥਾਵਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਉਨ•ਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ 'ਕੋਵਿਸ਼ਿਲਡ' ਵੈਕਸੀਨ ਦੇ 2 ਫ਼ੇਜ ਟ੍ਰਾਇਲ ਭਾਰਤ ਵਿੱਚ ਹੋਣਗੇ। ਪੀਜੀਆਈ ਵਿੱਚ ਜਲਦ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ।

ਪੂਰੀ ਖ਼ਬਰ »
     

ਚੰਡੀਗੜ 'ਚ ਕੋਰੋਨਾ ਦੇ 64 ਨਵੇਂ ਕੇਸ ਆਏ ਸਾਹਮਣੇ

ਚੰਡੀਗੜ 'ਚ ਕੋਰੋਨਾ ਦੇ 64 ਨਵੇਂ ਕੇਸ ਆਏ ਸਾਹਮਣੇ

ਚੰਡੀਗੜ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 64 ਨਵੇਂ ਮਾਮਲੇ ਸਾਹਮਣੇ ਆਏ। ਚੰਡੀਗੜ• ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1270 ਤੱਕ ਪਹੁੰਚ ਗਈ ਹੈ। ਇਨ•ਾਂ ਵਿੱਚੋਂ 715 ਮਰੀਜ਼ ਠੀਕ ਹੋ ਚੁੱਕੇ ਹਨ। ਜਦਕਿ ਸ਼ਹਿਰ ਿਵੱਚ ਇਸ ਸਮੇਂ 534 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪੀਜੀਆਈ, ਜੀਐਮਸੀਐਚ-32, ਸੈਕਟਰ ਪੁਲਿਸ ਲਾਈਨ ਅਤੇ ਸੈਕਟਰ-22 ਮੋਬਾਇਲ ਮਾਰਕਿਟ ਵਿੱਚ ਪਿਛਲੇ ਦਿਨੀਂ ਮਿਲੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕ ਪੌਜ਼ੀਟਿਵ ਮਿਲੇ ਹਨ।

ਪੂਰੀ ਖ਼ਬਰ »
     

ਤਿੰਨ ਸਾਲ ਪੁਰਾਣੇ ਰਿਸ਼ਵਤ ਮਾਮਲੇ 'ਚ ਇੰਸਪੈਕਟਰ ਜਸਵਿੰਦਰ ਕੌਰ ਨੂੰ ਰਾਹਤ

ਤਿੰਨ ਸਾਲ ਪੁਰਾਣੇ ਰਿਸ਼ਵਤ ਮਾਮਲੇ 'ਚ ਇੰਸਪੈਕਟਰ ਜਸਵਿੰਦਰ ਕੌਰ ਨੂੰ ਰਾਹਤ

ਚੰਡੀਗੜ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੰਜ ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਹੋਈ ਮਨੀਮਾਜਰਾ ਥਾਣੇ ਦੀ ਸਾਬਕਾ ਐਸਐਚਓ ਇੰਸਪੈਕਟਰ ਜਸਵਿੰਦਰ ਕੌਰ ਨੂੰ ਆਪਣੀ ਹੀ ਪੁਲਿਸ ਵਿਭਾਗ ਤੋਂ ਵੱਡੀ ਰਾਹਤ ਮਿਲੀ ਹੈ। ਜਸਵਿੰਦਰ ਕੌਰ ਦਾ ਨਾਮ 3 ਸਾਲ ਪੁਰਾਣੇ ਇੱਕ ਰਿਸ਼ਵਤ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ, ਪਰ ਚੰਡੀਗੜ• ਪੁਲਿਸ ਨੇ ਉਸ ਕੇਸ ਵਿੱਚ ਜਸਵਿੰਦਰ ਕੌਰ ਵਿਰੁੱਧ ਸੀਬੀਆਈ ਕੋਰਟ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ।

ਪੂਰੀ ਖ਼ਬਰ »
     

ਚੰਡੀਗੜ ...