ਹਰਿਆਣਾ

ਟੋਹਾਣਾ ਕਤਲਕਾਂਡ : ਕਾਤਲ ਦੀ ਪਤਨੀ ਨਾਲ ਸਨ ਵਕੀਲ ਦੇ ਨਜਾਇਜ਼ ਸਬੰਧ

ਟੋਹਾਣਾ ਕਤਲਕਾਂਡ : ਕਾਤਲ ਦੀ ਪਤਨੀ ਨਾਲ ਸਨ ਵਕੀਲ ਦੇ ਨਜਾਇਜ਼ ਸਬੰਧ

ਫਤੇਹਾਬਾਦ (ਹਰਿਆਣਾ), 19 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਫਤੇਹਾਬਾਦ ਦੇ ਟੋਹਾਣਾ ਵਿੱਚ ਇੱਕ ਔਰਤ ਨੂੰ ਆਪਣੇ ਪਤੀ ਦੇ ਸਬੰਧਾਂ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਣੀ ਪਈ। ਟੋਹਾਣਾ ਦੇ ਵਕੀਲ ਚਿਮਨਲਾਲ ਗੋਇਲ ਦੀ ਪਤਨੀ ਕੁਸੁਮਲਤਾ ਦਾ ਕਤਲ ਕੈਨਾਲ ਪਟਵਾਰੀ ਰਾਜਵਿੰਦਰ ਉਰਫ਼ ਰਾਜਾ ਨੇ ਆਪਣੇ ਪਿਤਾ ਦੀ ਲਾਇਸੰਸੀ ਪਿਸਤੌਲ ਨਾਲ ਕੀਤਾ ਸੀ।

ਪੂਰੀ ਖ਼ਬਰ »
     

ਹਰਿਆਣਾ ’ਚ ਜੀਐਸਟੀ ਘੋਟਾਲਾ : ਧੋਖਾਧੜੀ ਦਾ ਢੰਗ ਵੇਖ ਕੇ ਪੁਲਿਸ ਵੀ ਰਹਿ ਗਈ ਹੈਰਾਨ

ਹਰਿਆਣਾ ’ਚ ਜੀਐਸਟੀ ਘੋਟਾਲਾ : ਧੋਖਾਧੜੀ ਦਾ ਢੰਗ ਵੇਖ ਕੇ ਪੁਲਿਸ ਵੀ ਰਹਿ ਗਈ ਹੈਰਾਨ

ਚੰਡੀਗੜ੍ਹ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਵਿੱਚ ਜੀਐਸਟੀ ਘੋਟਾਲੇ ਵਿੱਚ ਜਾਲਸਾਜਾਂ ਦੇ ਧੋਖਾਧੜੀ ਦੇ ਢੰਗ ਵੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਘੋਟਾਲਾ ਇੰਨਾ ਵੱਡਾ ਨਿਕਲੇਗਾ। ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੋਹ ਦੇ ਜ਼ਿਆਦਾਤਰ ਜਾਲਸਾਜ਼ ਪਹਿਲਾਂ ਭੋਲ਼ੇ-ਭਾਲ਼ੇ ਲੋਕਾਂ ਦੇ ਨਾਮ ’ਤੇ ਜੀਐਸਟੀ ਪੋਰਟਲ ’ਤੇ ਫਰਜ਼ੀ ਫਰਮਾਂ ਦੀ ਰਜਿਸਟਰੇਸ਼ਨ ਕਰਦੇ ਸਨ, ਫਿਰ ਟੈਲੀਐਪ ਅਤੇ ਸ਼ਕੁਨ ਸਾਫ਼ਟਵੇਅਰ ਜਿਹੀਆਂ ਐਪਸ ਦੀ ਵਰਤੋਂ ਕਰਕੇ ਇਨ੍ਹਾਂ ਫਰਮਾਂ ਦੇ ਬਿਲ ਤਿਆਰ ਕਰਦੇ ਸਨ। ਬਾਅਦ ਵਿੱਚ ਜੀਐਸਟੀ ਪੋਰਟਲ ’ਤੇ ਈ-ਵੇਅ ਬਿਲ ਜਨਰੇਟ ਕਰਨ ਲਈ ਇਨ੍ਹਾਂ ਬਿਲਾਂ ਨੂੰ ਅਪਲੋਡ ਕਰਦੇ ਸਨ। ਇਨ੍ਹਾਂ ਜਾਲਸਾਜ਼ਾਂ ਵੱਲੋਂ ਤਿਆਰ ਕੀਤੀ ਗਈ ਈ-ਵੇਅ ਬਿਲ ਦੀ ਜ਼ਿਆਦਾਤਰ ਗਿਣਤੀ ¬ਕ੍ਰਾਈਮ ਬਰਾਂਚ ਵੱਲੋਂ ਫਰਜ਼ੀ ਪਾਈ ਗਈ।

ਪੂਰੀ ਖ਼ਬਰ »
     

ਸਪਨਾ ਚੌਧਰੀ ਦੇ ਪਤੀ ਨੇ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ

ਸਪਨਾ ਚੌਧਰੀ ਦੇ ਪਤੀ ਨੇ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ

ਹਿਸਾਰ, 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਪੰਜਾਬੀ ਗਾਇਕਾਂ ਤੇ ਹੋਰਨਾਂ ਮਸ਼ਹੂਰ ਹਸਤੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸੇ ਤਰ੍ਹਾਂ ਹੁਣ ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਦੇ ਪਤੀ ਨੇ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

ਪੂਰੀ ਖ਼ਬਰ »
     

ਹਰਿਆਣਾ ’ਚ ਵਕੀਲ ਦੀ ਪਤਨੀ ਦਾ ਦਿਨ-ਦਿਹਾੜੇ ਕਤਲ

ਹਰਿਆਣਾ ’ਚ ਵਕੀਲ ਦੀ ਪਤਨੀ ਦਾ ਦਿਨ-ਦਿਹਾੜੇ ਕਤਲ

ਟੋਹਾਣਾ, 15 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਟੋਹਾਣਾ ਸ਼ਹਿਰ ’ਚ ਇੱਕ ਵਕੀਲ ਦੀ ਪਤਨੀ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ ਅਣਪਛਾਤੇ ਵਿਅਕਤੀ ਨੇ ਘਰ ’ਚ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੂਰੀ ਖ਼ਬਰ »
     

ਭਾਰਤ ’ਚ ਸ਼ੁਰੂ ਹੋਈ ਪਹਿਲੀ ਏਅਰ ਟੈਕਸੀ ਸੇਵਾ, ਚੰਡੀਗੜ੍ਹ ਤੋਂ ਹਿਸਾਰ ਲਈ ਭਰੀ ਉਡਾਣ

ਭਾਰਤ ’ਚ ਸ਼ੁਰੂ ਹੋਈ ਪਹਿਲੀ ਏਅਰ ਟੈਕਸੀ ਸੇਵਾ, ਚੰਡੀਗੜ੍ਹ ਤੋਂ ਹਿਸਾਰ ਲਈ ਭਰੀ ਉਡਾਣ

ਚੰਡੀਗੜ੍ਹ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਪਹਿਲੀ ਏਅਰ ਟੈਕਸੀ ਸੇਵਾ ਅੱਜ ਸ਼ੁਰੂ ਹੋ ਗਈ, ਜਿਸ ਨੇ ਚੰਡੀਗੜ੍ਹ ਤੋਂ ਹਿਸਾਰ ਲਈ ਪਹਿਲੀ ਉਡਾਣ ਭਰੀ। ਇਸ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਏਅਰਪੋਰਟ ਤੋਂ ਹਰੀ ਝੰਡੀ ਦਿਖਾ ਕੇ ਇਸ ਨੂੰ ਹਿਸਾਰ ਲਈ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੰਯੋਗ ਨਾਲ ਅੱਜ ਮਕਰ ਸਕ੍ਰਾਂਤੀ ਹੈ ਅਤੇ ਅੱਜ ਹੀ ਚੰਡੀਗੜ੍ਹ ਏਅਰਪੋਰਟ ਤੋਂ ਹਿਸਾਰ ਲਈ ਏਅਰ ਟੈਕਸੀ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਟੈਕਸੀ ’ਚ 4 ਲੋਕ ਸਵਾਰ ਹੋ ਸਕਣਗੇ, ਜੋ ਕਿ ਚੰਡੀਗੜ੍ਹ ਤੋਂ ਹਿਸਾਰ ਤੱਕ ਦਾ ਪੈਂਡਾ ਸਿਰਫ਼ 45 ਮਿੰਟ ਵਿੱਚ ਤੈਅ ਕਰੇਗੀ।

ਪੂਰੀ ਖ਼ਬਰ »
     

ਹਰਿਆਣਾ ...