ਉਨਟਾਰੀਓ ਮਿਊਂਸਪਲ ਚੋਣਾਂ 'ਚ ਜੇਤੂ ਰਹੇ 10 ਪੰਜਾਬੀ

ਉਨਟਾਰੀਓ ਮਿਊਂਸਪਲ ਚੋਣਾਂ 'ਚ ਜੇਤੂ ਰਹੇ 10 ਪੰਜਾਬੀ

ਬਰੈਂਪਟਨ/ਮਿਸੀਸਾਗਾ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਮਿਊਂਸਪਲ ਚੋਣਾਂ ਦੌਰਾਨ ਪੰਜਾਬੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਰਹੀ ਅਤੇ 2014 ਦੇ ਮੁਕਾਬਲੇ ਦੁੱਗਣੇ ਉਮੀਦਵਾਰ ਜਿੱਤ ਦਰਜ ਕਰਨ ਵਿਚ ਸਫ਼ਲ ਰਹੇ। ਭਾਵੇਂ ਟੋਰਾਂਟੋ ਵਿਚ ਪੰਜਾਬੀ ਉਮੀਦਵਾਰ ਖ਼ਾਤਾ ਖੋਲ•ਣ ਵਿਚ ਸਫ਼ਲ ਨਾ ਹੋ ਸਕੇ ਪਰ ਬਰੈਂਪਟਨ, ਕਿਚਨਰ, ਹੈਮਿਲਟਨ, ਮਿਸੀਸਾਗਾ ਅਤੇ ਓਕਵਿਲ ਸਣੇ ਛੇ ਸ਼ਹਿਰਾਂ ਦੀ ਮਿਊਂਸਪਲ ਸਿਆਸਤ ਵਿਚ ਲਗਭਗ 10 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡ ਦਿਤੇ। ਦੂਜੇ ਪਾਸੇ ਪੰਜਾਬੀ ਮੀਡੀਆ ਨਾਲ ਸਬੰਧਤ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਪੂਰੀ ਖ਼ਬਰ »

ਬੱਚਿਆਂ ਦੀ ਗਰਦਨ 'ਤੇ ਤਲਵਾਰਾਂ ਰੱਖ ਕੇ ਦੋ ਕਰੋੜ ਦੇ ਗਹਿਣੇ-ਨਕਦੀ ਲੁੱਟੀ

ਬੱਚਿਆਂ ਦੀ ਗਰਦਨ 'ਤੇ ਤਲਵਾਰਾਂ ਰੱਖ ਕੇ ਦੋ ਕਰੋੜ ਦੇ ਗਹਿਣੇ-ਨਕਦੀ ਲੁੱਟੀ

ਜਗਰਾਉਂ 22 ਅਕਤੂਬਰ, (ਹ.ਬ.) : ਸ਼ਹਿਰ ਦੀ ਅਮੀਰ ਕਲੌਨੀ ਵਿਚ ਕੋਲਡ ਸਟੋਰ ਮਾਰਕ ਦੇ ਪਰਵਾਰ ਨੂੰ ਬੰਧਕ ਬਣਾ ਕੇ ਤੇ ਬੱਚਿਆਂ ਦੀ ਗਰਦਨ 'ਤੇ ਤਲਵਾਰਾਂ ਰੱਖ ਕੇ ਹਥਿਆਰਬੰਦ ਪੰਜ ਨਕਾਬਪੋਸ਼ ਲੁਟੇਰਿਆਂ ਨੇ ਘਰ ਤੋਂ ਕਰੀਬ ਸਵਾ ਦੋ ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਨਾਲ ਹੀ ਕੋਲਡ ਸਟੋਰ ਮਾਲਕ ਅਤੇ ਉਸ ਦੇ ਬੇਟੇ ਨੂੰ ਜ਼ਖਮੀ ਕਰ ਦਿੱਤਾ। ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਸ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਪਹੁੰਚੇ। ਪੁਲਿਸ ਨੇ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਕੋਲਡ ਸਟੋਰ ਦੇ ਮਾਲਕ ਅਤੇ ਕਾਰੋਬਾਰੀ ਨਛੱਤਰ ਸਿੰਘ ਦੀ ਸ਼ਹਿਰ ਦੀ ਪੌਸ਼ ਕਲੌਨੀ ਹੀਰਾ ਬਾਗ ਦੀ ਗਲੀ ਨੰਬਰ ਅੱਠ ਐਲ ਵਿਚ ਕੋਠੀ ਹੈ। ਸ਼ਨਿੱਚਰਵਾਰ ਰਾਤ ਨਕਾਬਪੋਸ਼ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਦੇ ਨਾਲ ਕੋਠੀ ਵਿਚ ਦਾਖ਼ਲ ਹੋਏ। ਦਾਖ਼ਲ ਹੁੰਦੇ ਹੀ ਬਾਹਰ ਵਿਹੜੇ ਵਿਚ ਬੈਠੇ ਨਛੱਤਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਨਵਜੋਤ ਸਿੰਘ ਦੇ ਸਿਰ ਵਿਚ ਤਲਵਾਰ ਨਾਲ ਹਮਲਾ ਕੀਤਾ। ਜ਼ਖ਼ਮੀ

ਪੂਰੀ ਖ਼ਬਰ »

ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਮੰਨਿਆ, ਖਸ਼ੋਗੀ ਦੀ ਹੱਤਿਆ ਵੱਡੀ ਗਲਤੀ

ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਮੰਨਿਆ, ਖਸ਼ੋਗੀ ਦੀ ਹੱਤਿਆ ਵੱਡੀ ਗਲਤੀ

ਰਿਆਦ, 22 ਅਕਤੂਬਰ, (ਹ.ਬ.) : ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਅਲ ਜੁਬੇਰ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਵੱਡੀ ਗਲਤੀ ਹੈ। ਇੱਕ Îਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਅਲ ਜੁਬੇਰ ਨੇ ਕਿਹਾ, ਜਿਹੜੇ ਲੋਕਾਂ ਨੇ ਵੀ ਅਜਿਹਾ ਕੀਤਾ ਹੈ। ਉਨ੍ਹਾਂ ਨੇ ਅਪਣੇ ਅਧਿਕਾਰ ਖੇਤਰ ਦਾ ਇਸਤੇਮਾਲ ਕੀਤਾ ਹੈ। ਯਕੀਨਨ ਇਹ ਇੱਕ ਭਾਰੀ ਭੁੱਲ ਹੋਈ ਹੈ। ਇਸ 'ਤੇ ਪਰਦਾ ਪਾਉਂਦੇ ਹੋਏ ਹੋਰ ਵੀ ਵੱਡੀ ਗਲਤੀ ਕੀਤੀ ਗਈ ਹੈ। ਕਿਸੇ ਵੀ ਸਰਕਾਰ ਵਿਚ ਇਹ ਸਵੀਕਾਰ ਨਹੀਂ ਹੈ। ਅਲ ਜੁਬੇਰ ਨੇ ਕਿਹਾ ਕਿ ਸਾਊਦੀ ਅਰਬ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਅਤੇ ਅਸਲ ਕਾਰਨ ਜਾਣਨ ਦੇ ਲਈ ਵਚਨਬੱਧ ਹਾਂ। ਉਨ੍ਹਾਂ ਨੇ ਇਹ ਵੀ ਕਿਹਾ, ਅਸੀਂ ਹਰ ਪਹਿਲੂ ਨੂੰ ਸਾਹਮਣੇ ਲਿਆਵਾਂਗੇ। ਅਸੀਂ ਸਾਰੇ ਤੱਥਾਂ ਨੂੰ ਸਾਹਮਣੇ ਰੱਖਣ ਦੇ ਲਈ ਵੀ ਵਚਨਬੱਧ ਹਾਂ। ਇਸ ਦੇ ਨਾਲ ਹੀ ਜਿਨ੍ਹਾਂ ਨੇ ਇਹ ਹੱਤਿਆ ਕੀਤੀ ਹੈ ਉਨ੍ਹਾਂ ਦੰਡਿਤ ਕਰਾਉਣ ਦੇ ਲਈ ਸਾਡੀ ਵਚਨਬੱਧਤਾ ਹੈ।

ਪੂਰੀ ਖ਼ਬਰ »

ਤਨੂਸ੍ਰੀ ਨੇ ਠੋਕਿਆ ਰਾਖੀ ਸਾਵੰਤ 'ਤੇ ਮਾਣਹਾਨੀ ਦਾ ਕੇਸ, ਮੰਗੇ ਦਸ ਕਰੋੜ

ਤਨੂਸ੍ਰੀ ਨੇ ਠੋਕਿਆ ਰਾਖੀ ਸਾਵੰਤ 'ਤੇ ਮਾਣਹਾਨੀ ਦਾ ਕੇਸ, ਮੰਗੇ ਦਸ ਕਰੋੜ

ਨਵੀਂ ਦਿੱਲੀ, 22 ਅਕਤੂਬਰ, (ਹ.ਬ.) : ਤਨੂਸ੍ਰੀ ਨੇ ਭਾਰਤ ਵਿਚ ਮੀ ਟੂ ਦੀ ਸ਼ੁਰੂਆਤ ਕੀਤੀ। 2008 ਵਿਚ ਇੱਕ ਸ਼ੂਟ ਦੌਰਾਨ ਵਾਪਰੀ ਘਟਨਾ ਦੀ ਗੱਲ ਜਦ ਤਨੂਸ੍ਰੀ ਨੇ ਕਹੀ ਤਾਂ ਨਾਨਾ ਪਾਟੇਕਰ, ਗਣੇਸ਼ ਅਚਾਰਿਆ ਦੇ ਨਾਲ ਕਈ ਲੋਕ ਘਿਰ ਗਏ। ਇਸ ਮਾਮਲੇ ਵਿਚ ਜਿੱਥੇ ਕਈ ਵੱਡੀ ਹਸਤੀਆਂ ਤਨੂਸ੍ਰੀ ਦੇ ਨਾਲ ਖੜ੍ਹੀਆਂ ਸਨ ਉਥੇ ਹੀ ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਤਨੂਸ੍ਰੀ ਨੂੰ ਡਰੱਗ ਐਡਿਕਟ ਕਿਹਾ ਸੀ, ਏਨਾ ਹੀ ਨਹੀਂ ਰਾਖੀ ਨੇ ਉਨ੍ਹਾਂ ਦੇ ਬਾਰੇ ਵਿਚ ਕਈ ਗੱਲਾਂ ਕਹੀਆਂ ਸਨ। ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਹੁਣ ਇਸੇ ਆਧਾਰ 'ਤੇ ਤਨੂਸ੍ਰੀ ਨੇ ਰਾਖੀ 'ਤੇ ਮਾਣਹਾਨੀ ਦਾ ਮੁਕਦਮਾ ਦਾਇਰ ਕਰ ਦਿੱਤਾ ਹੈ। ਰਾਖੀ ਨੇ ਵੀ ਸ਼ਾਇਦ ਨਹੀਂ ਸੋਚਿਆ ਹੋਵੇਗਾ ਕਿ ਬਗੈਰ ਸੋਚੇ ਸਮਝੇ ਬੋਲਣ ਦੀ ਆਦਤ 'ਤੇ ਉਨ੍ਹਾਂ ਕਰੋੜਾਂ ਦਾ ਨੁਕਸਾਨ ਝੱਲਣਾ ਹੋਵੇਗਾ। ਖੁਦ 'ਤੇ ਕੀਤੀ ਗਈ ਬਿਆਨਬਾਜ਼ੀ ਅਤੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਨਿਰਾਸ਼ ਤਨੂਸ੍ਰੀ ਨੇ ਰਾਖੀ 'ਤੇ ਮਾਣਹਾਨੀ ਦਾ ਕੇਸ ਦਰਜ ਕਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਖੀ ਸਾਵੰਤ ਕੋਲੋਂ ਪੂਰੇ ਦਸ ਕਰੋੜ ਰੁਪਏ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਕਿਹਾ ਸੀ ਕਿ ਤਨਸ੍ਰੀ ਡਰੱਗਜ਼ ਲੈ ਕੇ ਅਪਣੀ ਵੈਨ ਵਿਚ ਪਈ ਸੀ ਤਦ ਗਣੇਸ਼

ਪੂਰੀ ਖ਼ਬਰ »

ਚੰਦ ਤੋਂ ਡਿੱਗਿਆ ਟੁਕੜਾ ਸਾਢੇ ਚਾਰ ਕਰੋੜ 'ਚ ਵਿਕਿਆ

ਚੰਦ ਤੋਂ ਡਿੱਗਿਆ ਟੁਕੜਾ ਸਾਢੇ ਚਾਰ ਕਰੋੜ 'ਚ ਵਿਕਿਆ

ਵਾਸ਼ਿੰਗਟਨ, 22 ਅਕਤੂਬਰ, (ਹ.ਬ.) : ਚੰਦ ਤੋਂ ਧਰਤੀ 'ਤੇ ਡਿੱਗਿਆ ਇਕ ਦੁਰਲੱਭ ਪਿੰਡ ਅਮਰੀਕਾ ਵਿਚ ਇਕ ਨਿਲਾਮੀ ਵਿਚ ਛੇ ਲੱਖ 12 ਹਜ਼ਾਰ 500 ਡਾਲਰ (ਕਰੀਬ 4.5 ਕਰੋੜ ਰੁਪਏ) ਵਿਚ ਵਿੱਕਿਆ। 5.5 ਕਿਲੋਗ੍ਰਾਮ ਵਜ਼ਨ ਦਾ ਇਹ ਪਿੰਡ ਜਾਂ ਪੱਥਰ ਛੇ ਟੁੱਕੜਿਆਂ ਤੋਂ ਮਿਲ ਕੇ ਬਣਿਆ ਹੈ ਜਿਨ੍ਹਾਂ ਨੂੰ ਕਿਸੇ ਰਹੱਸਮਈ ਪਹੇਲੀ ਦੀ ਤਰ੍ਹਾਂ ਇਕ-ਦੂਸਰੇ ਨਾਲ ਜੋੜ ਕੇ ਰੱਖਿਆ ਗਿਆ ਹੈ। 'ਬੁਆਗਬਾ' ਜਾਂ 'ਮੂਨ ਪਜਲ' ਦੇ ਨਾਂ ਨਾਲ ਚਰਚਿਤ ਇਸ ਉਲਕਾ ਪਿੰਡ ਨੂੰ ਵਿਗਿਆਨਕਾਂ ਨੇ ਐੱਨਡਬਲਯੂਏ 11789 ਨਾਂ ਦਿੱਤਾ ਹੈ। ਇਸ ਨੂੰ ਪਿਛਲੇ ਸਾਲ ਅਫ਼ਰੀਕਾ ਦੇ ਰੇਗਿਸਤਾਨ ਵਿਚ ਖੋਜਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਬਹੁਤ ਪਹਿਲੇ ਕਿਸੇ ਉਲਕਾ ਪਿੰਡ ਦੀ ਟੱਕਰ ਦੇ ਕਾਰਨ ਇਹ ਚੰਦਰਮਾ ਤੋਂ ਅਲੱਗ ਹੋ ਗਿਆ ਹੋਵੇਗਾ। ਇਸ ਦੇ ਬਾਅਦ ਉਹ 3,84,400 ਕਿਲੋਮੀਟਰ ਦੀ ਦੂਰੀ ਅਤੇ ਧਰਤੀ ਦੇ ਵਾਯੂਮੰਡਲੀ ਤਾਪ ਪਾਰ ਕਰਦੇ ਹੋਏ ਉੱਤਰ-ਪੱਛਮੀ ਅਫ਼ਰੀਕਾ ਦੇ ਰੇਗਿਸਤਾਨ ਵਿਚ ਆ ਡਿੱਗਿਆ। ਇਹ ਖਗੋਲੀ ਪਿੰਡ ਹੁਣ ਤਕ ਦਾ ਸਭ ਤੋਂ ਵੱਡਾ ਚੰਦ ਦਾ ਟੁੱਕੜਾ ਹੈ। ਨਿਲਾਮੀ ਸੰਸਥਾ ਆਰਆਰ ਆਕਸਨ ਅਨੁਸਾਰ

ਪੂਰੀ ਖ਼ਬਰ »

ਰੂਸ ਦੇ ਨਾਲ ਪਰਮਾਣੂ ਸੰਧੀ ਤੋਂ ਅਲੱਗ ਹੋਵਾਂਗੇ : ਟਰੰਪ

ਰੂਸ ਦੇ ਨਾਲ ਪਰਮਾਣੂ ਸੰਧੀ ਤੋਂ ਅਲੱਗ ਹੋਵਾਂਗੇ : ਟਰੰਪ

ਵਾਸ਼ਿੰਗਟਨ, 22 ਅਕਤੂਬਰ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਬ ਤਿੰਨ ਦਹਾਕੇ ਪਹਿਲੇ ਰੂਸ ਨਾਲ ਹੋਏ ਪਰਮਾਣੂ ਹਥਿਆਰ ਕੰਟਰੋਲ ਸਮਝੌਤੇ ਨੂੰ ਜਲਦੀ ਖਤਮ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸਿਜ਼ ਸਮਝੌਤੇ ਦਾ ਰੂਸ ਲਗਾਤਾਰ ਉਲੰਘਣ ਕਰ ਰਿਹਾ ਹੈ। ਇਸ ਲਈ ਅਮਰੀਕਾ ਇਕੱਲਾ ਇਸ ਦਾ ਭਾਰ ਨਹੀਂ ਢੋਅ ਸਕਦਾ। ਦੋਵਾਂ ਦੇਸ਼ਾਂ ਵਿਚਕਾਰ 1987 'ਚ ਹੋਇਆ ਇਹ ਸਮਝੌਤਾ ਅਮਰੀਕਾ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਦੀ ਸੁਰੱਖਿਆ ਨਿਸ਼ਚਿਤ ਕਰਦਾ ਹੈ। ਇਸ 'ਤੇ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਮਿਖਾਈਲ ਗੋਰਬਾਚੋਵ ਨੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਦੋਨੋਂ ਦੇਸ਼ ਧਰਤੀ ਤੋਂ ਦਾਗੀਆਂ ਜਾਣ ਵਾਲੀਆਂ 500 ਤੋਂ 5500 ਕਿਲੋਮੀਟਰ ਰੇਂਜ ਵਾਲੀਆਂ ਮਿਜ਼ਾਈਲਾਂ ਦਾ ਨਿਰਮਾਣ ਜਾਂ ਪ੍ਰੀਖਣ ਨਹੀਂ ਕਰ ਸਕਦੇ ਪ੍ਰੰਤੂ ਕੁਝ ਸਾਲ ਪਹਿਲੇ ਰੂਸ ਨੇ ਨੋਵਾਟਰ ਮਿਜ਼ਾਈਲ ਲਾਂਚ ਕੀਤੀ ਸੀ। ਅਮਰੀਕਾ ਦਾ ਮੰਨਣਾ ਹੈ ਕਿ ਇਹ

ਪੂਰੀ ਖ਼ਬਰ »

14 ਨਵੰਬਰ ਨੂੰ ਹੋਵੇਗਾ ਰਣਵੀਰ-ਦੀਪਿਕਾ ਦਾ ਵਿਆਹ

14 ਨਵੰਬਰ ਨੂੰ ਹੋਵੇਗਾ ਰਣਵੀਰ-ਦੀਪਿਕਾ ਦਾ ਵਿਆਹ

ਮੁੰਬਈ, 22 ਅਕਤੂਬਰ, (ਹ.ਬ.) : ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਦਾ ਵਿਆਹ ਕਦੋਂ ਤੇ ਕਿੱਥੇ ਹੋਵੇਗਾ। ਰਣਵੀਰ ਸਿੰਘ ਲਗਾਤਾਰ ਕਹਿ ਰਹੇ ਸਨ ਕਿ ਜਿਸ ਦਿਨ ਵਿਆਹ ਦੀ ਤਰੀਕ ਤੈਅ ਹੋਵੇਗੀ, ਉਸ ਦਿਨ ਉਹ ਖੁਦ ਪੂਰੀ ਦੁਨੀਆ ਨੂੰ ਇਸ ਦੀ ਜਾਣਕਾਰੀ ਦੇਣਗੇ। ਅਪਣਾ ਵਾਅਦਾ ਨਿਭਾਉਂਦੇ ਹੋਏ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀ ਤਰੀਕ ਦਾ ਐਲਾਨ ਕਰਦਿਆਂ ਦੱਸਿਆ ਕਿ 14 ਤੋਂ 15 ਨਵੰਬਰ ਨੂੰ ਉਨ੍ਹਾਂ ਦੇ ਵਿਆਹ ਦਾ ਸਮਾਰੋਹ ਹੋਵੇਗਾ। ਰਣਵੀਰ ਨੇ ਸਭ ਤੋਂ ਆਸ਼ੀਰਵਾਦ ਦੀ ਕਾਮਨਾ ਕੀਤੀ ਪਰ ਇਹ ਨਹੀਂ ਦੱਸਿਆ ਕਿ ਵਿਆਹ ਕਿੱਥੇ ਹੋਵੇਗਾ। ਕਿਹਾ ਜਾਂਦਾ ਹੈ ਕਿ ਬਾਜੀਰਾਵ ਮਸਤਾਨੀ ਦੀ ਸ਼ੂਟਿੰਗ ਮੌਕੇ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ। ਇਸ ਤੋਂ ਪਹਿਲਾਂ ਰਣਵੀਰ ਦਾ ਨਾਂ ਅਨੁਸ਼ਕਾ ਸ਼ਰਮਾ ਨਾਲ ਜੁੜਿਆ ਰਿਹਾ ਤਾਂ ਦੀਪਿਕਾ ਪਾਦੂਕੋਨ ਤੇ ਰਣਬੀਰ ਕਪੂਰ ਦਰਮਿਆਨ ਅਫੇਅਰ ਚਰਚਾ ਵਿਚ ਰਿਹਾ।

ਪੂਰੀ ਖ਼ਬਰ »

ਤਾਈਵਾਨ 'ਚ ਰੇਲ ਹਾਦਸਾ, 22 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ

ਤਾਈਵਾਨ 'ਚ ਰੇਲ ਹਾਦਸਾ, 22 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ

ਅਮਰੀਕੀ ਨਾਗਰਿਕ ਵੀ ਹਾਦਸੇ 'ਚ ਹੋਇਆ ਜ਼ਖ਼ਮੀ ਯਿਲਾਨ, 22 ਅਕਤੂਬਰ, (ਹ.ਬ.) : ਤਾਈਵਾਨ ਦੇ ਉਤਰ-ਪੂਰਵੀ ਹਿੱਸੇ ਵਿਚ ਐਤਵਾਰ ਨੂੰ ਹੋਏ ਇੱਕ ਰੇਲ ਹਾਦਸੇ ਵਿਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 170 ਲੋਕ ਜ਼ਖਮੀ ਹੋ ਗਏ। ਰੇਲ ਅਧਿਕਾਰੀਆਂ ਮੁਤਾਬਕ ਤਾਈਪੇ ਤੋਂ ਟਾਈਟੰਗ ਜਾ ਰਹੀ ਰੇਲ ਗੱਡੀ ਯੀਲਾਨ ਕਾਊਂਟੀ ਦੇ ਕਰੀਬ ਪਟੜੀ ਤੋਂ ਉਤਰ ਗਈ। ਅੱਠ ਡੱਬਿਆਂ ਵਾਲੀ ਇਸ ਟਰੇਨ ਵਿਚ ਕੁੱਲ 366 ਯਾਤਰੀ ਸਵਾਰ ਸਨ। ਤਾਈਵਾਨ ਦੀ ਨੇਤਾ ਸਾਈ ਇੰਗ ਵੇਨ ਨੇ ਇਸ ਨੂੰ ਵੱਡਾ ਹਾਦਸਾ ਦੱÎਸਿਆ ਹੈ। ਰੇਲ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਰੇਲ ਗੱਡੀ ਜਿੱਥੇ ਪਟੜੀ ਤੋਂ ਉਤਰੀ ਉਹ ਜਗ੍ਹਾ ਤਾਈਪੇ ਤੋਂ ਕਰੀਬ 70 ਕਿਲੋਮੀਟਰ ਦੂਰ ਹੈ। ਤਾਈਵਾਨ ਰੇਲ ਪ੍ਰਸ਼ਾਸਨ ਦੇ ਉਪ ਪ੍ਰਮੁੱਖ ਲੂਜੀ ਸ਼ੇਨ ਨੇ ਦੱਸਿਆ ਕਿ ਇਹ ਟਰੇਨ ਸਿਰਫ ਛੇ ਸਾਲ ਪੁਰਾਣੀ ਸੀ ਅਤੇ ਹਾਦਸੇ ਤੋਂ ਪਹਿਲਾਂ ਚੰਗੀ ਹਾਲਤ ਵਿਚ ਸੀ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਹਾਦਸੇ ਦੇ ਕਾਰਨ ਕੀ ਸਨ। ਸਥਾਨਕ ਮੀਡੀਆ ਨੇ ਪ੍ਰਤੱਖਦਰਸ਼ੀਆਂ ਦੇ ਹਵਾਲੇ ਤੋਂ ਦੱਸਿਆ ਕਿ ਉਨ੍ਹਾਂ ਨੇ ਤੇਜ਼ ਆਵਾਜ਼ ਸੁਣੀ । ਉਸ ਤੋਂ ਬਾਅਦ ਚਿੰਗਾਰੀ ਅਤੇ ਧੂੰਆਂ

ਪੂਰੀ ਖ਼ਬਰ »

ਵਿਆਹ ਤੋਂ ਮਹੀਨਾ ਪਹਿਲਾਂ ਬਟਾਲਾ ਦਾ ਜਵਾਨ ਸਿਮਰਦੀਪ ਬਾਰਡਰ 'ਤੇ ਹੋਇਆ ਸ਼ਹੀਦ

ਵਿਆਹ ਤੋਂ ਮਹੀਨਾ ਪਹਿਲਾਂ ਬਟਾਲਾ ਦਾ ਜਵਾਨ ਸਿਮਰਦੀਪ ਬਾਰਡਰ 'ਤੇ ਹੋਇਆ ਸ਼ਹੀਦ

ਬਟਾਲਾ, 22 ਅਕਤੂਬਰ, (ਹ.ਬ.) : ਵਿਆਹ ਤੋਂ ਇੱਕ ਮਹੀਨੇ ਪਹਿਲਾਂ ਅਸਾਮ ਦੇ ਮਿਜੋਰਮ ਵਿਚ ਬ੍ਰਹਮਾ ਬਾਰਡਰ 'ਤੇ ਤੈਨਾਤ ਬਟਾਲਾ ਦਾ ਰਹਿਣ ਵਾਲਾ ਬੀਐਸਐਫ ਜਵਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਨਵੰਬਰ ਮਹੀਨੇ ਵਿਚ ਜਵਾਨ ਦਾ ਵਿਆਹ ਸੀ। ਇਸ ਦੇ ਲਈ ਘਰ ਵਿਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ ਕਿ ਅਚਾਨਕ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਸ਼ਹੀਦ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਜੀਟੀ ਰੋਡ ਬਟਾਲਾ ਕਰੀਬ ਡੇਢ ਸਾਲ ਪਹਿਲਾਂ ਹੀ ਬੀਐਸਐਫ ਵਿਚ ਭਰਤੀ ਹੋਏ ਸਨ। ਉਨ੍ਹਾਂ ਸੈਨਾ ਵਿਚ ਜਾਣ ਦਾ ਬਚਪਨ ਤੋਂ ਹੀ ਸ਼ੌਕ ਸੀ। ਵੱਡਾ ਹੋਣ 'ਤੇ ਉਸ ਦੇ ਜ਼ਿਆਦਾਤਰ ਦੋਸਤ ਬੀਐਸਐਫ ਵਿਚ ਹੀ ਭਰਤੀ ਹੋਏ ਸਨ। ਇਸ ਦੇ ਚਲਦਿਆਂ ਉਹ ਵੀ ਅਪਣੇ ਜੋਸ਼ ਅਤੇ ਦੇਸ਼ ਦੇ ਪ੍ਰਤੀ ਉਤਸ਼ਾਹ ਨੂੰ ਲੈ ਕੇ ਬੀਐਸਐਫ ਵਿਚ ਹੀ ਭਰਤੀ ਹੋ ਗਏ। ਇਸ ਸਬੰਧ ਵਿਚ

ਪੂਰੀ ਖ਼ਬਰ »

ਅਬੋਹਰ : ਕਰਵਾ ਚੌਥ ਦੀ ਤਿਆਰੀ ਕਰ ਰਹੀ ਪਤਨੀ ਦਾ ਕਤਲ

ਅਬੋਹਰ : ਕਰਵਾ ਚੌਥ ਦੀ ਤਿਆਰੀ ਕਰ ਰਹੀ ਪਤਨੀ ਦਾ ਕਤਲ

ਅਬੋਹਰ, 22 ਅਕਤੂਬਰ, (ਹ.ਬ.) : ਪੰਜਪੀਰ ਨਗਰ ਵਿਚ ਪਤਨੀ ਦੇ ਚਰਿੱਤਰ ਦੇ ਸ਼ੱਕ ਕਰਨ ਦੇ ਚਲਦਿਆਂ ਪਤੀ ਨੇ ਰਾਡ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ 'ਤੇ ਕੇਸ ਦਰਜ ਕਰ ਲਿਆ ਹੈ। ਵਾਰਦਾਤ ਤੋ ਬਾਅਦ ਪਤੀ ਫਰਾਰ ਹੈ। ਅਮਨਦੀਪ ਕੌਰ ਦੀ ਮਾਂ ਕੁਲਵੰਤ ਕੌਰ ਨੇ ਦੱÎਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 13 ਸਾਲ ਪਹਿਲਾਂ ਮੰਦਰ ਸਿੰਘ ਨਾਲ ਕੀਤਾ ਸੀ। ਮੰਦਰ ਸਿੰਘ ਰਾਜ ਮਿਸਤਰੀ ਹਨ। ਸ਼ਰਾਬ ਪੀ ਕੇ ਅਕਸਰ ਧੀ ਨੂੰ ਕੁੱਟਦਾ ਸੀ। ਸ਼ਰਾਬ ਪੀਣ ਦੇ ਚਲਦਿਆਂ ਹੀ 14 ਸਾਲ ਪਹਿਲਾਂ ਉਸ ਦੀ ਪਹਿਲੀ ਪਤਨੀ ਵੀ ਛੱਡ ਕੇ ਜਾ ਚੁੱਕੀ ਸੀ। ਅਮਨਦੀਪ ਕੌਰ ਨਾਲ ਵਿਆਹ ਤੋਂ ਬਾਅਦ

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿਚ ਗੋਲੀ ਮਾਰ ਕੇ ਹੱÎਤਿਆ

ਪੰਜਾਬੀ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿਚ ਗੋਲੀ ਮਾਰ ਕੇ ਹੱÎਤਿਆ

ਬਟਾਲਾ, 22 ਅਕਤੂਬਰ, (ਹ.ਬ.) : ਦੱਖਣੀ ਅਫ਼ਰੀਕਾ 'ਚ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੇਰਾ ਰੋਡ ਨੇ ਦੱਸਿਆ ਕਿ ਉਹ ਪਿਛਲੇ ਕਰੀਬ 14 ਸਾਲਾਂ ਤੋਂ ਦੱਖਣੀ ਅਫ਼ਰੀਕਾ ਦੇ ਜ਼ਿਲ੍ਹਾ ਪਟੋਰੀਆ ਵਿਖੇ ਰਹਿ ਰਹੇ ਹਨ ਅਤੇ ਉੱਥੇ ਉਨ੍ਹਾਂ ਦੇ ਤਿੰਨ ਸਟੋਰ ਹਨ। ਕੰਮ ਜ਼ਿਆਦਾ ਹੋਣ ਕਾਰਨ ਕਰੀਬ 10 ਸਾਲ ਪਹਿਲਾਂ ਬਲਜੀਤ ਸਿੰਘ ਵੀ ਆਪਣੇ ਭਰਾ ਸੰਦੀਪ ਕੋਲ ਦੱਖਣੀ ਅਫ਼ਰੀਕਾ ਚਲੇ ਗਿਆ ਸੀ। ਕਰੀਬ ਇਕ ਮਹੀਨਾ ਪਹਿਲਾਂ ਹੀ ਮ੍ਰਿਤਕ ਦਾ ਭਰਾ ਸੰਦੀਪ ਸਿੰਘ ਭਾਰਤ ਆ ਗਿਆ ਸੀ ਅਤੇ ਬਲਜੀਤ ਸਿੰਘ ਉਥੇ ਹੀ ਰਹਿ ਕੇ ਬਾਕੀ ਕੰਮ ਕਾਰ ਦੇਖ ਰਿਹਾ ਸੀ।

ਪੂਰੀ ਖ਼ਬਰ »

ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ•ੇਗੰਢ ਲਾਲ ਕਿੱਲ•ੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ

ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ•ੇਗੰਢ
ਲਾਲ ਕਿੱਲ•ੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ

ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ•ੇਗੰਢ ਲਾਲ ਕਿੱਲ•ੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ

ਪੂਰੀ ਖ਼ਬਰ »

ਹਾਕੀ : ਏਸ਼ਿਆਈ ਚੈਂਪੀਅਨਸ਼ਿਪ 'ਚ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

ਹਾਕੀ : ਏਸ਼ਿਆਈ ਚੈਂਪੀਅਨਸ਼ਿਪ 'ਚ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

ਹਾਕੀ : ਏਸ਼ਿਆਈ ਚੈਂਪੀਅਨਸ਼ਿਪ 'ਚ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੂੰ ਮਾਰਨਾ ਚਾਹੁੰਦੇ ਸੀ ਯੂ.ਪੀ. ਦੇ ਬਦਮਾਸ਼ ਜਰਮਨ ਸਿੰਘ ਨੇ ਮੰਨਿਆ : ਸੁਖਬੀਰ ਬਾਦਲ ਸੀ ਨਿਸ਼ਾਨੇ 'ਤੇ

ਸੁਖਬੀਰ ਸਿੰਘ ਬਾਦਲ ਨੂੰ ਮਾਰਨਾ ਚਾਹੁੰਦੇ ਸੀ ਯੂ.ਪੀ. ਦੇ ਬਦਮਾਸ਼
ਜਰਮਨ ਸਿੰਘ ਨੇ ਮੰਨਿਆ : ਸੁਖਬੀਰ ਬਾਦਲ ਸੀ ਨਿਸ਼ਾਨੇ 'ਤੇ

ਸੁਖਬੀਰ ਸਿੰਘ ਬਾਦਲ ਨੂੰ ਮਾਰਨਾ ਚਾਹੁੰਦੇ ਸੀ ਯੂ.ਪੀ. ਦੇ ਬਦਮਾਸ਼ ਜਰਮਨ ਸਿੰਘ ਨੇ ਮੰਨਿਆ : ਸੁਖਬੀਰ ਬਾਦਲ ਸੀ ਨਿਸ਼ਾਨੇ 'ਤੇ

ਪੂਰੀ ਖ਼ਬਰ »

ਅੰਮ੍ਰਿਤਸਰ ਰੇਲ ਹਾਦਸਾ : ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਟਕਰਾਅ

ਅੰਮ੍ਰਿਤਸਰ ਰੇਲ ਹਾਦਸਾ : ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਟਕਰਾਅ

ਅੰਮ੍ਰਿਤਸਰ ਰੇਲ ਹਾਦਸਾ : ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਟਕਰਾਅ ਜੌੜਾ ਫਾਟਕ 'ਤੇ ਲੋਕਾਂ ਵੱਲੋਂ ਪੁਲਿਸ 'ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖਮੀ ਨਵਜੋਤ ਕੌਰ ਸਿੰਧੂ ਨਿਆਂਇਕ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ

ਪੂਰੀ ਖ਼ਬਰ »

ਅੰਤਰਰਾਸ਼ਟਰੀ ਹੋਰ ਖਬਰਾਂ »

 • Weather, 10 September
  Toronto Weather
  +22

  High: +22° Low: +13°

  Humidity: 61%

  Wind: SE - 6 KPH

  Vancouver Weather
  +22

  High: +23° Low: +14°

  Humidity: 72%

  Wind: WNW - 6 KPH

  New York Weather
  +24

  High: +24° Low: +21°

  Humidity: 74%

  Wind: NNE - 7 KPH

  Chandigarh Weather
  +24

  High: +24° Low: +12°

  Humidity: 48%

  Wind: WSW - 3 KPH

ਹਮਦਰਦ ਟੀ.ਵੀ.

 • Advt

ਚਰਚਾ ਵਿੱਚ...


Today's E-Paper


ਗੈਲਰੀ

ਤੁਹਾਡਾ ਦ੍ਰਿਸ਼ਟੀਕੋਣ

 • ਕੀ ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਲਈ ਕਾਂਗਰਸ ਸਰਕਾਰ ਹੈ ਜਿੰਮੇਵਾਰ?

  ਸਹੀ

  ਗਲ਼ਤ

  ਕੁੱਝ ਨਹੀਂ ਕਹਿ ਸਕਦੇ

  View results

ਕੈਨੇਡਾ

ਅਮਰੀਕਾ

ਫਿਲਮੀ ਖ਼ਬਰਾਂ

ਸਿਹਤ ਖਜ਼ਾਨਾ