ਮੋਹਾਲੀ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦੋ ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਕਰਵਾਉਣ ਵਾਲੇ ਪਾਕਿਸਤਾਨ ਵਿਚ ਬੈਠੇ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦੇ ਮੁਖੀ ਮੌਲਾਨਾ ਮਸੂਦ ਨੂੰ ਭਗੌੜਾ ਕਰਾਰ ਦੇਣ ਦੇ ਲਈ ਸੋਮਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਮੋਹਾਲੀ ਦੀ ਸਪੈਸ਼ਲ ਅਦਾਲਤ ਵਿਚ  ਐਨਆਈਏ ਦੀ ਟੀਮ ਸੋਮਵਾਰ ਨੂੰ ਪੇਸ਼ ਹੋਈ। ਟੀਮ ਨੇ ਜਿੱਥੇ ਇਸ ਅੱਤਵਾਦੀ ਹਮਲੇ ਨਾਲ ਸਬੰਧਤ ਹੋਰ ਦਸਤਾਵੇਜ਼ ਕੋਰਟ ਨੂੰ ਸੌਂਪੇ । ਅੱਤਵਾਦ ਨੂੰ ਬੜਾਵਾ ਦੇਣ ਵਾਲੇ ਮੌਲਾਨਾ ਮਸੂਦ , ਸੰਗਠਨ ਦੇ ਡਿਪਟੀ ਚੀਫ਼ ਮੁਫਤੀ ਅਬਦੁਲ, ਸੰਗਠਨ ਦੇ ਲਾਂਚਿੰਗ ਕਮਾਂਡਰ ਸ਼ਾਹਿਦ ਲਤੀਫ ਅਤੇ ਇਸ ਹਮਲੇ ਵਿਚ ਅੱਤਵਾਦੀਆਂ ਨੂੰ ਹੈਂਡਲ ਕਰਨ ਵਾਲੇ ਅੱਤਵਾਦੀ ਕਾਸਿਮ ਨੂੰ ਭਗੌੜਾ ਕਰਾਰ ਕਰਨ ਦੇ ਲਈ ਅਪਲਾਈ ਕੀਤਾ। ਜਿਸ 'ਤੇ ਕੋਰਟ ਨੇ ਉਕਤ ਸਾਰੇ ਅੱਤਵਾਦੀਆਂ ਨੂੰ ਭਗੌੜਾ ਕਰਾਰ ਦੇਣ ਦੇ ਲਈ ਇਸ਼ਤਿਹਾਰ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਹੈ। 

ਹੋਰ ਖਬਰਾਂ »