ਅਬੋਹਰ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਬੋਹਰ ਦੇ ਭੀਮ ਹੱਤਿਆਕਾਂਡ ਮਾਮਲੇ ਵਿਚ ਜੇਲ੍ਹ ਵਿਚ ਬੰਦ ਸ਼ਰਾਬ ਵਪਾਰੀ ਦੇ ਚੋਣਾਂ ਤੋਂ ਪਹਿਲਾਂ ਜੇਲ੍ਹ ਵਿਚੋਂ ਬਾਹਰ ਆਉਣ ਦੀ ਸੰਭਾਵਨਾ ਖਤਮ ਹੋ ਗਈ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਦੀ ਅਗਲੀ ਤਰੀਕ 6 ਫਰਵਰੀ ਪਾ ਦਿੱਤੀ ਹੈ। ਡੋਡਾ ਦੀ ਜ਼ਮਾਨਤ ਨੂੰ 6 ਫਰਵਰੀ ਤੱਕ ਟਾਲਦੇ ਹੋਏ ਜੱਜ ਸਿਕਰੀ ਤੇ ਅਗਰਵਾਲ ਦੇ ਡਬਲ ਬੈਂਚ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਹਾਲੇ ਤੱਕ ਇਸ ਕੇਸ ਵਿਚ ਮੁੱਖ ਗਵਾਹ ਦੇ ਬਿਆਨ ਨਹੀਂ ਹੋਏ ਹਨ, ਇਸ ਲਈ ਹਾਲੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਭੀਮ ਟਾਂਕ ਦੀ 11 ਦਸੰਬਰ 2015 ਨੂੰ ਰਾਮਸਰਾ ਸਥਿਤ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿਚ ਹੱਤਿਆ ਕਰ ਦਿੱਤੀ ਗਈ ਸੀ। 

ਹੋਰ ਖਬਰਾਂ »