ਚੰਡੀਗੜ•, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) :  ਆਮ ਆਦਮੀ ਪਾਰਟੀ, ਪੰਜਾਬ ਨੇ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਮੁਲਾਜ਼ਮ ਵਿੰਗ ਦੀ ਸਥਾਪਨਾ ਕੀਤੀ ਹੈ। ਇਸ ਮੁਲਾਜ਼ਮ ਵਿੰਗ ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ ਹੋਣਗੇ। ਇਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਥੂਹੀ ਹੋਣਗੇ। ਡਾ. ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਕ ਹਨ। ਹਰਦਿਆਲ ਸਿੰਘ ਥੂਹੀ ਪੰਜਾਬ ਦੇ ਸਭਿਆਚਾਰ ਬਾਰੇ ਪੁਸਤਕਾਂ ਦੇ ਰਚੇਤਾ ਹਨ। ਆਮ ਆਦਮੀ ਪਾਰਟੀ ਵੱਲੋਂ ਡਾ. ਕੁਲਦੀਪ ਪੁਰੀ (ਚੰਡੀਗੜ•), ਸੋਹਿੰਦਰਬੀਰ (ਅੰਮ੍ਰਿਤਸਰ), ਡਾ. ਕੇ.ਸੀ. ਸ਼ਰਮਾ (ਜ਼ੀਰਕਪੁਰ) ਡਾ. ਰਜਿੰਦਰਪਾਲ ਬਰਾੜ (ਪਟਿਆਲਾ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਨ•ਾਂ ਤੋਂ ਇਲਾਵਾ ਅਵਤਾਰਦੀਪ ਸਿੰਘ (ਫਿਰੋਜ਼ਪੁਰ), ਮਦਨ ਵੀਰਾ (ਹੁਸ਼ਿਆਰਪੁਰ), ਡਾ. ਅਮਰ ਤਰਸੇਮ (ਅਬੋਹਰ), ਡਾ. ਮਨਦੀਪ ਕੌਰ (ਰਾਜਪੁਰਾ) ਤੇ ਡਾ. ਮਹੁੰਮਦ ਹਬੀਬ (ਪਟਿਆਲਾ) ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ ਹੈ।

ਹੋਰ ਖਬਰਾਂ »