ਨਵੀਂ ਦਿੱਲੀ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਸੁਪਰੀਮ ਕੋਰਟ ਨੇ ਅੱਜ 1987 ਦੇ ਟਾਡਾ ਕੇਸ 'ਚ ਬੰਦ 10 ਬਜ਼ੁਰਗ ਸਿੱਖਾਂ ਨੂੰ ਬਰੀ ਕੀਤਾ। 1986 'ਚ ਲੁਧਿਆਣਾ ਬੈਂਕ ਡਕੈਤੀ ਕੇਸ 'ਚ 2012 'ਚ ਲੁਧਿਆਣਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ 10 ਬਜ਼ੁਰਗ ਸਿੱਖਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ। ਦੱਸ ਦੇਈਏ ਕਿ ਕਿ 20 ਨਵੰਬਰ, 2012 ਨੂੰ ਲੁਧਿਆਣਾ ਦੀ ਟਾਡਾ ਕੇਸ 'ਚ 12 ਫਰਵਰੀ 1987 ਦੇ ਲੁਧਿਆਣਾ ਬੈਂਕ ਡਕੈਤੀ ਕੇਸ 'ਚ ਸਾਰਿਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਕੇਸ ਵਿਚ ਬਹੁਤੇ ਸਿੱਖਾਂ ਨੂੰ ਟਾਡਾ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ 'ਚ ਸਜ਼ਾ ਸੁਣਾਈ ਗਈ ਸੀ।  ਦੱਸ ਦੇਈਏ ਕਿ ਨਵੰਬਰ 2012 ਨੂੰਸਥਾਨਕ ਮਿਲਰ ਗੰਜ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਵਿਚ 12 ਫਰਵਰੀ 1987 ਨੂੰ ਹੋਈ 5 ਕਰੋੜ 70 ਲੱਖ ਦੀ ਡਕੈਤੀ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਣੇ , ਭਾਈ ਗੁਰਸ਼ਰਨ ਸਿੰਘ ਗਾਮਾ, ਹਰਜਿੰਦਰ ਸਿੰਘ ਕਾਲੀ, ਬਲਵਿੰਦਰ ਸਿੰਘ, ਮੋਹਣ ਸਿੰਘ ਮੋਹਣੀ, ਸਰੂਪ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਡਾ: ਆਸਾ ਸਿੰਘ ਅਤੇ ਜਥੇਦਾਰ ਮਾਨ ਸਿੰਘ ਢੋਲੇਵਾਲ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। 

ਹੋਰ ਖਬਰਾਂ »