ਮੁੰਬਈ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਓਮਪੁਰੀ ਦੀ ਮੌਤ ਨਾਲ ਜੁੜਿਆ ਨਵਾਂ ਖੁਲਾਸਾ ਹੋਇਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਨੇ ਓਮ ਪੁਰੀ ਦੀ ਮੌਤ ਤੋਂ ਬਾਅਦ ਹੋਏ ਘਟਨਾਕ੍ਰਮ ਦੇ ਸਬੰਧ ਵਿੱਚ ਦੱਸਿਆ ਹੈ। ਸੂਤਰਾਂ ਅਨੁਸਾਰ ਓਮ ਪੁਰੀ ਦੀ ਮੌਤ ਦੀ ਖ਼ਬਰ ਮਿਲਣ 'ਤੇ ਜਦੋਂ ਉਨ•ਾਂ ਦੀ ਦੂਜੀ ਪਤਨੀ ਨੰਦਿਤਾ ਉਨ•ਾਂ ਦੇ ਫਲੈਟ 'ਤੇ ਪੁੱਜੀ ਤਾਂ ਉਨ•ਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਘਰੋਂ ਬਾਹਰ ਕਰ ਦਿੱਤਾ। ਇਹੀ ਨਹੀਂ, ਅਨੁਪਮ ਖੇਰ ਵੀ ਜਦੋਂ ਉੱਥੇ ਪੁੱਜੇ ਤਾਂ ਉਨ•ਾਂ ਨੂੰ ਵੀ ਬਾਕੀ ਲੋਕਾਂ ਨਾਲ 20 ਮਿੰਟ ਬਾਹਰ ਹੀ ਖੜ•ਾ ਕੇ ਇੰਤਜ਼ਾਰ ਕਰਵਾਇਆ ਗਿਆ। ਇਸ ਗੱਲ ਕਾਰਨ ਅਨੁਪਮੇ ਖੇਰ ਨਾਰਾਜ਼ ਹੋ ਗਏ ਅਤੇ ਉੱਥੋਂ ਨਿਕਲ ਗਏ। ਉਸ ਸਮੇਂ ਉੱਥੇ ਮੌਜੂਦ ਲੋਕਾਂ ਨੇ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਨੰਦਿਤਾ ਓਮ ਪੁਰੀ ਦੇ ਫਲੈਟ 'ਤੇ ਵਕੀਲ ਲੈ ਕੇ ਵੀ ਪੁੱਜੀ ਸੀ। ਜ਼ਿਕਰਯੋਗ ਹੈ ਕਿ ਓਮ ਪੁਰੀ ਸ਼ੁੱਕਰਵਾਰ ਸਵੇਰੇ ਆਪਣੇ ਫਲੈਟ 'ਚ ਮ੍ਰਿਤਕ ਮਿਲੇ ਸਨ। ਉਹ 66 ਸਾਲ ਦੇ ਸਨ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਓਮਪੁਰੀ ਦੇ ਸਿਰ ਵਿੱਚ ਡੇਢ ਇੰਚ ਡੂੰਘਾ ਅਤੇ 4 ਸੈਂਟੀਮੀਟਰ ਲੰਬਾ ਜ਼ਖਮ ਦਾ ਨਿਸ਼ਾਨਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਹੁਣ ਤੱਕ ਓਮਪੁਰੀ ਦੇ ਡਰਾਈਵਰ ਰਾਮ ਪ੍ਰਮੋਦ ਮਿਸ਼ਰਾ ਅਤੇ ਉਨ•ਾਂ ਨਾਲ ਆਖਰੀ ਦਿਨ ਰਹੇ ਪ੍ਰੋਡਿਊਸਰ ਖਾਲਿਦ ਕਿਦਵਈ ਤੋਂ ਪੁੱਛਗਿੱਛ ਹੋ ਚੁੱਕੀ ਹੈ। ਓਮ ਪੁਰੀ ਦੇ ਦੇਹਾਂਤ ਤੋਂ ਬਾਅਦ ਉਨ•ਾਂ ਦੇ ਫਲੈਟ 'ਤੇ ਪੁੱਜੇ ਲੋਕਾਂ ਦਾ ਕਹਿਣਾ ਹੈ ਕਿ ਨੰਦਿਤਾ ਸ਼ੁੱਕਰਵਾਰ ਸਵੇਰੇ ਲਗਭਗ ਨੌ ਵਜੇ ਓਕਲੈਂਡ ਪਾਰਕ ਸਥਿਤ ਐਕਟਰ ਦੇ ਫਲੈਟ 'ਤੇ ਪੁੱਜੀ ਸੀ। ਉਸ ਸਮੇਂ ਉੱਥੇ ਬਿਲਡਿੰਗ ਦੇ ਕੁਝ ਲੋਕਾਂ ਤੋਂ ਬਿਨਾਂ ਓਮ ਪੁਰੀ ਦਾ ਡਰਾਈਵਰ ਰਾਮ ਪ੍ਰਮੋਦ ਮਿਸ਼ਰਾ ਮੌਜੂਦ ਸੀ।
ਨੰਦਿਤਾ ਨੇ ਓਮ ਪੁਰੀ ਦੇ ਫਲੈਟ 'ਤੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਉਨ•ਾਂ ਦੀ ਲਾਸ਼ ਨੂੰ ਦੇਖਿਆ। ਫਿਰ ਉਹ ਸਿੱਧੀ ਉਨ•ਾਂ ਦੇ ਕਮਰੇ ਵਿੱਚ ਚਲੀ ਗਈ। ਉਸ ਸਮੇਂ ਕਮਰੇ ਵਿੱਚ ਉਨ•ਾਂ ਨਾਲ ਉਨ•ਾਂ ਦਾ ਵਕੀਲ ਵੀ ਸੀ। ਕਮਰੇ ਤੋਂ ਬਾਹਰ ਆਉਂਦੇ ਹੀ ਉੱਥੇ ਮੌਜੂਦ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਸੂਤਰਾਂ ਅਨੁਸਾਰ ਤਦ ਤੱਕ ਉੱਥੇ ਅਨੁਪਮ ਖੇਰ ਵੀ ਪਹੁੰਚ ਚੁੱਕੇ ਸਨ, ਜਦੋਂ ਉਨ•ਾਂ ਨੂੰ ਇਹ ਦੱਸਿਆ ਗਿਆ ਕਿ ਨੰਦਿਤਾ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਕਾਫ਼ੀ ਨਾਰਾਜ਼ ਵੀ ਹੋਏ। ਬਾਅਦ ਵਿੱਚ ਉੱਥੇ ਦੋ ਡਾਕਟਰਾਂ ਦੀ ਟੀਮ ਨਾਲ ਪੁਲਿਸ ਵੀ ਪਹੁੰਚ ਚੁੱਕੀਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ ਤਦ ਨੰਦਿਤਾ ਨੇ ਓਮ ਪੁਰੀ ਦਾ ਪਰਸਨਲ ਬੈਗ ਆਪਣੀ ਗੱਡੀ ਵਿੱਚ ਰੱਖ ਲਿਆ। ਪੁਲਿਸ ਕਈ ਘੰਟੇ ਉਨ•ਾਂ ਦਾ ਮੋਬਾਇਲ ਭਾਲਦੀ ਰਹੀ, ਪਰ ਉਸ ਦਾ ਪਤਾ ਨਹੀਂ ਲੱਗ ਸਕਿਆ।
ਓਮ ਪੁਰੀ ਦੀ ਪਹਿਲੀ ਪਤਨੀ ਨੇ ਡਰਾਈਵਰ 'ਤੇ ਲਗਾਏ ਦੋਸ਼ : ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਓਮ ਪੁਰੀ ਦੀ ਪਹਿਲੀ ਪਤਨੀ ਸੀਮਾ ਕਪੂਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਡਰਾਈਵਰ ਰਾਮ ਪ੍ਰਮੋਦ ਮਿਸ਼ਰਾ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸੀਮਾ ਕਪੂਰ ਨੇ ਦੱਸਿਆ ਹੈ ਕਿ ਮਿਸ਼ਰਾ ਪੁਲਿਸ ਤੋਂ ਕਈ ਗੱਲਾਂ ਛੁਪਾ ਰਿਹਾ ਹੈ। ਉਸ ਦੇ ਨਾਲ ਕੁਝ ਲੋਕ ਜਾਣਬੁਝ ਕੇ ਪੁਲਿਸ ਜਾਂਚ ਨੂੰ ਗੁਮਰਾਹ ਕਰ ਰਹੇ ਹਨ।
ਡਰਾਈਵਰ ਪ੍ਰਮੋਦ ਮਿਸ਼ਰਾ ਹੀ ਉਹ ਸ਼ਖਸ ਸੀ, ਜਿਸ ਨੇ ਓਮ ਪੁਰੀ ਦੀ ਲਾਸ਼ ਸਭ ਤੋਂ ਪਹਿਲਾਂ ਦੇਖੀ ਸੀ। ਪੁਰੀ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਵੀ ਮਿਸ਼ਰਾ ਨੇ ਉਨ•ਾਂ ਨੂੰ ਘਰ ਛੱਡਿਆ ਸੀ। ਪੁਲਿਸ ਨੇ ਡਰਾਈਵਰ ਤੋਂ ਪੁੱਛਗਿੱਛ ਵੀ ਕੀਤੀ ਹੈ। ਡਰਾਈਵਰ ਪ੍ਰਮੋਦ ਮਿਸ਼ਰਾ ਮੁਤਾਬਕ ਪੰਜ ਜਨਵਰੀ ਨੂੰ ਰਾਤ ਸਾਢੇ ਅੱਠ ਵਜੇ ਓਮ ਪੁਰੀ ਨੂੰ ਅੰਬੈਸੀ ਜਾਣਾ ਸੀ। ਸਾਢੇ ਸੱਤ ਵਜੇ ਨਿਕਲੇ। ਪ੍ਰੋਡਿਊਸਰ ਖਾਲਿਦ ਕਿਦਵਈ ਉਨ•ਾਂ ਦੇ ਨਾਲ ਸਨ। ਡਰਾਈਵਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 6:30 ਵਜੇ ਖਾਲਿਦ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਪੁਰੀ ਦਾ ਪਰਸ ਉਸ ਦੀ ਕਾਰ ਵਿੱਚ ਰਹਿ ਗਿਆ ਹੈ। ਡਰਾਈਵਰ ਨੇ ਦੱਸਿਆ ਕਿ ਸਾਹਿਬ (ਓਮ ਪੁਰੀ) ਨੇ ਉਸ ਨੂੰ ਸਵੇਰੇ ਉਠਾਉਣ ਲਈ ਕਿਹਾ ਸੀ। ਸੱਤ ਵਜੇ ਉਹ ਉਨ•ਾਂ ਦੇ ਫਲੈਟ 'ਤੇ ਪੁੱਜਾ। ਦਰਵਾਜ਼ਾ ਖਟਖਟਾਇਆ, ਪਰ ਕਿਸੇ ਨੇ ਨਹੀਂ ਖੋਲਿ•ਆ। ਓਮ ਪੁਰੀ ਨੇ ਫਲੈਟ ਦੀ ਇੱਕ ਚਾਬੀ ਗੁਆਂਢੀਆਂ ਨੂੰ ਦਿੱਤੀ ਹੋਈ ਸੀ। ਉਸ ਦੀ ਮਦਦ ਨਾਲ ਡਰਾਈਵਰ ਨੇ ਦਰਵਾਜ਼ਾ ਖੋਲਿ•ਆ। ਇਸ ਦੌਰਾਨ ਟੀਵੀ ਅਤੇ ਏਸੀ ਚਾਲੂ ਸਨ ਅਤੇ ਓਮ ਪੁਰੀ ਦੀ ਲਾਸ਼ ਕਿਚਨ ਵਿੱਚ ਨਗਨ ਹਾਲਤ ਵਿੱਚ ਪਈ ਮਿਲੀ।  ਉਨ•ਾਂ ਦੇ ਸਿਰ 'ਤੇ ਸੱਟ ਦਾ ਨਿਸ਼ਾਨ ਸੀ। ਡਰਾਈਵਰ ਨੇ ਦੱਸਿਆ ਕਿ ਮੈਂ ਤੁਰੰਤ ਕੁਝ ਲੋਕਾਂ ਨੂੰ ਫੋਨ ਕਰਕੇ ਐਂਬੂਲੈਂਸ ਬੁਲਾਈ।
ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।    

ਹੋਰ ਖਬਰਾਂ »