ਜਲੰਧਰ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਐਂਟਰੀ ਨੂੰ ਲੈ ਕੇ ਚਲ ਰਹੀ ਪੂਰੀ ਕਹਾਣੀ ਵਿਚ ਹੁਣ ਨਵਾਂ ਟਵਿਟਸ ਆ ਗਿਆ ਹੈ। ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਤਾਰਾ ਡੁੱਬਣ ਦੇ ਕਾਰਨ ਸਿੱਧੂ ਅਜੇ ਕਾਂਗਰਸ ਵਿਚ ਨਹੀਂ ਜਾਣਾ ਚਾਹੁੰਦੇ। ਇਸ ਦੇ ਲਈ ਉਹ ਮਕਰ ਸੰਕਰਾਤੀ ਦੀ ਉਡੀਕ ਕਰਨਗੇ। ਹਾਲਾਂਕਿ ਕਾਂਗਰਸ ਨੇਤਾਵਾਂ ਨੂੰ ਉਮੀਦ ਹੈ ਕਿ ਉਹ ਬੁਧਵਾਰ ਨੂੰ ਕਾਂਗਰਸ ਵਿਚ ਆਉਣ ਦਾ ਐਲਾਨ ਕਰ ਸਕਦੇ ਹਨ। ਸਿੱਧੂ ਨੂੰ ਧਰਮ ਗੁਰੂਆਂ ਨੇ ਸਲਾਹ ਦਿੱਤੀ ਹੈ ਕਿ 13 ਤੱਕ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਇਸੇ ਕਾਰਨ ਸਿੱਧੂ ਨੇ ਫ਼ੈਸਲਾ ਟਾਲਿਆ ਹੈ। ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਦੋ ਵਾਰ ਰਾਹੁਲ ਗਾਂਧੀ ਦੇ ਘਰ ਗਏ। ਪਹਿਲੀ ਮੁਲਾਕਾਤ ਸਵੇਰੇ 11.45 ਤੋਂ 12.30 ਵਜੇ ਤੱਕ ਹੋਈ। ਇਸ ਵਿਚ ਸੋਨੀਆ ਗਾਂਧੀ ਵੀ ਮੌਜੂਦ ਸੀ। ਇਸ ਵਿਚ ਸਿੱਧੂ ਨੂੰ ਲੈ ਕੇ ਚਰਚਾ ਹੋਈ। ਦੂਜੀ ਮੁਲਾਕਾਤ ਦੁਪਹਿਰ ਡੇਢ ਵਜੇ ਤੋਂ 3.05 ਵਜੇ ਤੱਕ ਹੋਈ। ਇਸੇ ਵਿਚ ਟਿਕਟ ਵੰਡ ਨੂੰ ਲੈ ਕੇ ਵਿਚਾਰ ਹੋਇਆ। ਇਸ ਤੋਂ ਬਾਅਦ 40 ਟਿਕਟਾਂ ਨੂੰ ਲੈ ਕੇ ਸੈਂਟਰਲ ਚੋਣ ਕਮੇਟੀ ਦੀ ਬੈਠਕ ਹੋਈ।

ਹੋਰ ਖਬਰਾਂ »