ਕੈਪਟਨ, ਸੁਖਬੀਰ ਤੇ ਕੇਜਰੀਵਾਲ ਕਰ ਚੁੱਕੇ ਹਨ ਵਿਦੇਸ਼ ਦੌਰੇ


ਚੰਡੀਗੜ੍ਹ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਐਨਆਰਆਈ ਪੰਜਾਬੀ ਬੇਸ਼ੱਕ ਅਪਣੇ ਵਤਨ ਤੋਂ ਦੂਰ ਰਹਿੰਦੇ ਹਨ ਲੇਕਿਨ ਸੂਬੇ ਦੀ ਸਿਆਸਤ, ਖ਼ਾਸ ਤੌਰ 'ਤੇ ਚੋਣਾਂ ਵਿਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਦੇ ਨਾਲ ਹੀ ਇਸ ਵਾਰ ਫੇਰ ਤੋਂ ਐਨਆਰਆਈ ਦੀ ਭੂਮਿਕਾ ਕਾਫੀ ਮਹੱਤਵਪੂਰਣ ਰਹਿਣ ਦੀ ਉਮੀਦ ਹੈ। ਇੱਥੇ ਦੀ ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਐਨਆਰਆਈ ਨੂੰ ਅਪਣੇ ਪੱਖ ਵਿਚ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ ਹੈ। ਐਨਆਰਆਈ ਪੰਜਾਬ ਪੁੱਜਣੇ ਸ਼ੁਰੂ ਹੋ ਗਏ ਹਨ। ਲੋਹੜੀ ਤੋਂ ਬਾਅਦ ਇਸ ਵਿਚ ਹੋਰ ਤੇਜ਼ੀ ਆਵੇਗੀ। ਪੰਜਾਬ ਵਿਚ ਸਭ ਤੋਂ ਜ਼ਿਆਦਾ ਐਨਆਰਆਈ ਦੋਆਬਾ ਤੋਂ ਹਨ ਅਤੇ ਉਸ ਖੇਤਰ ਵਿਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੀ ਹੈ। ਉਨ੍ਹਾਂ ਦਾ 34 ਸੀਟਾਂ 'ਤੇ ਖ਼ਾਸ ਪ੍ਰਭਾਵ ਹੈ। ਜਿੱਥੇ 25 ਫ਼ੀਸਦੀ ਦੇ ਆਸ ਪਾਸ ਫੰਡਿੰਗ ਐਨਆਰਆਈ ਵਲੋਂ ਕੀਤੀ ਜਾ ਰਹੀ ਹੈ, ਐਨਆਰਆਈ ਅਪਣੇ ਮਨਚਾਹੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਯੂਰਪ ਤੋਂ ਲੈ ਕੇ ਪਿੰਡ ਤੱਕ ਜ਼ੋਰ ਲਾ ਰਹੇ ਹਨ। ਇਹ ਚੋਣਾਂ ਤੋਂ ਕਈ ਦਿਨ ਪਹਿਲਾਂ ਇੱਥੇ ਆ ਕੇ ਡੇਰੇ ਲਾ ਲੈਂਦੇ ਹਨ, ਲੇਕਿਨ ਇਸ ਵਾਰ ਨੋਟਬੰਦੀ ਦੇ ਕਾਰਨ ਲੇਟ ਹੋ ਗਏ। ਐਨਆਰਆਈ ਦੀ ਇੱਥੇ ਵੋਟ ਬੇਸ਼ੱਕ ਨਾ ਹੋਵੇ ਪਰ ਚੋਣਾਂ ਵਿਚ ਉਨ੍ਹਾਂ ਦੀ ਭੂਮਿਕਾ ਜ਼ਰੂਰ ਹੁੰਦੀ ਹੈ। ਐਨਆਰਆਈਜ਼ ਨੇ ਅਪਣੇ ਇਲਾਕਿਆਂ ਵਿਚ ਵੀ ਕਾਫੀ ਕੰਮ ਕਰਵਾਏ ਹਨ। ਉਹ ਸਮਾਜਕ ਅਤੇ ਧਾਰਮਿਕ ਕਾਰਜਾਂ ਵਿਚ ਵੀ ਕਾਫੀ ਸਹਿਯੋਗ ਕਰਦੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਅਪਣੇ ਇਲਾਕਿਆਂ ਵਿਚ ਚੰਗਾ ਰਸੂਖ ਹੈ। ਸਿਆਸੀ ਦਲਾਂ ਨੂੰ ਪਤਾ ਹੈ ਕਿ ਉਹ ਐਨਆਰਆਈ ਦੇ ਰਸੂਖ ਦਾ ਇਸਤੇਮਾਲ ਵੋਟਾਂ ਦੇ ਲਈ ਕਰ ਸਕਦੇ ਹਨ। ਇਸ ਲਈ ਸਾਰੀ ਪਾਰਟੀਆਂ ਐਨਆਆਈਜ਼ ਨੂੰ ਅਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। 
ਵੋਟਾਂ ਦੇ ਨਾਲ ਨਾਲ ਐਨਆਰਆਈ ਅਪਣੇ ਮਨਪਸੰਦ ਉਮੀਦਵਾਰਾਂ ਦੀ ਆਰਥਿਕ ਮਦਦ ਵੀ ਕਰਦੇ ਹਨ।  ਇਸ ਨੂੰ ਦੇਖਦੇ ਹੋਏ ਸ਼੍ਰੋਅਦ ਨੇ ਐਨਆਰਆਈ ਸੰਮੇਲਨ ਆਯੋਜਤ ਕੀਤੇ। ਪੀਪੀਸੀਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸ਼੍ਰੋਅਦ ਪ੍ਰਧਾਨ ਸੁਖਬੀਰ ਬਾਦਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਦੇਸ਼ ਦੌਰੇ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਅਪਣੀ ਟੀਮ ਦੇ ਨਾਲ ਅਮਰੀਕਾ ਗਏ ਅਤੇ ਉਥੇ ਪ੍ਰਚਾਰ ਕੀਤਾ ਸੀ। ਇਸ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਤੋਂ ਇਲਾਵਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵੀ ਵਿਦੇਸ਼ ਗਈ ਅਤੇ ਉਥੇ ਜਾ ਕੇ ਪ੍ਰਚਾਰ ਕੀਤਾ। ਕੇਜਰੀਵਾਲ ਵੀ ਛੇ ਸਤੰਬਰ ਨੂੰ ਰੋਮ ਦੀ ਯਾਤਰਾ 'ਤੇ ਗਏ।

ਹੋਰ ਖਬਰਾਂ »