ਕਪੂਰਥਲਾ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਦੇ ਲਈ ਪ੍ਰਚਾਰ ਕਰਨ ਦੀ ਗੱਲ ਤੋਂ ਇਨਕਾਰ ਕੀਤਾ ਹੈ। ਕਪਿਲ ਸ਼ਰਮਾ ਅਪਣੀ ਇਕ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਇਨ੍ਹਾਂ ਦਿਨਾਂ ਕਪੂਰਥਲਾ ਵਿਚ ਹਨ। ਖ਼ਾਸ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦਾ ਰਿਸ਼ਤਾ ਰਾਜਨੀਤੀ ਤੋਂ ਅਲੱਗ ਹੈ। ਨਾ ਹੀ ਉਨ੍ਹਾਂ ਨੇ ਕਦੇ ਮੈਨੂੰ ਪ੍ਰਚਾਰ ਕਰਨ ਦੇ ਲਈ ਕਿਹਾ। ਇਸ ਮਾਮਲੇ ਵਿਚ ਉਨ੍ਹਾਂ ਨੇ ਪਹਿਲਾਂ ਹੀ ਗੱਲ ਕਲੀਅਰ ਕਰ ਦਿੱਤੀ ਹੈ। ਜੇਕਰ ਫੇਰ ਵੀ ਸਿੱਧੂ ਉਨ੍ਹਾਂ ਨੂੰ ਚੋਣ ਪ੍ਰਚਾਰ ਦੇ ਲਈ ਕਹਿੰਦੇ ਹਨ ਤਾਂ ਉਹ ਖੁਦ ਉਨ੍ਹਾਂ ਜਵਾਬ ਦੇਣਗੇ, ਇਸ ਬਾਰੇ ਵਿਚ ਉਹ ਮੀਡੀਆ ਨੂੰ ਕਿਉਂ ਦੱਸਣ। ਕਪਿਲ ਸ਼ਰਮਾ ਨੇ ਕਿਹਾ ਕਿ ਉਹ ਸਪਸ਼ਟ ਗੱਲ ਕਰਦੇ ਹਨ ਅਤੇ ਉਨ੍ਹਾਂ ਦਾ ਕੰਮ ਵੀ ਸਪਸ਼ਟ ਹੁੰਦਾ ਹੈ। ਇਸ ਲਈ ਰਾਜਨੀਤੀ ਦੇ ਸਬੰਧ ਵਿਚ ਉਨ੍ਹਾਂ ਨੇ ਨਵਜੋਤ ਸਿੱਧੂ ਨਾਲ ਪਹਿਲਾਂ  ਹੀ ਸਾਰੀ ਗੱਲ ਖੋਲ੍ਹ ਲਈ ਸੀ। ਪੰਜਾਬੀ ਗੱਭਰੂਆਂ ਵਿਚ ਨਸ਼ੇ ਦੇ ਰੁਝਾਨ 'ਤੇ ਕਪਿਲ ਸ਼ਰਮਾ ਨੇ ਹੱਸਦੇ ਹੋਏ ਕਿਹਾ ਕਿ ਮੈਂ ਵੀ ਤਾਂ ਪੰਜਾਬੀ ਗੱਭਰੂ ਹਾਂ। ਮੈਂ ਤਾਂ ਅਜਿਹਾ ਨਹੀਂ ਹਾਂ। ਇਹ ਵਾਕਈ ਗੰਭੀਰ ਮਾਮਲਾ ਹੈ। 
 

ਹੋਰ ਖਬਰਾਂ »