ਹਰਿਮੰਦਰ ਸਾਹਿਬ 'ਤੇ ਕਾਰਵਾਈ ਦੌਰਾਨ ਬਰਤਾਨੀਆ ਦੀ ਭੂਮਿਕਾ ਦੀ ਮੰਗੀ ਜਾਂਚਲੰਡਨ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਾਈਨ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਤੋਂ ਮੰਗ ਕੀਤੀ ਹੈ ਕਿ 1984 ਵਿਚ ਸਾਕਾ ਨੀਲਾ ਤਾਰਾ ਦੌਰਾਨ ਬ੍ਰਿਟੇਨ ਦੀ ਭੂਮਿਕਾ ਦੀ ਨਵੇਂ ਸਿਰੇ ਤੋਂ ਆਜ਼ਾਦਾਨਾ ਢੰਗ ਨਾਲ ਜਾਂਚ ਕੀਤੀ ਜਾਵੇ।
ਕੋਰਬਾਈਨ ਨੇ ਇਹ ਪੱਤਰ ਬਰਤਾਨਆ ਦੇ ਪ੍ਰਧਾਨ ਮੰਤਰੀ ਨੂੰ 4 ਜਨਵਰੀ ਨੂੰ ਲਿਖਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਬਰਤਾਨੀਆ ਵਿਚ ਰਹਿ ਰਹੇ ਸਿੱਖ ਭਾਈਚਾਰੇ ਵਲੋਂ ਮਿਲੇ ਵੱਖ ਵੱਖ ਮੈਮੋਰੰਡਮ ਵਿਚ ਇਹ ਮੰਗ ਕੀਤੀ ਗਈ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਬਰਤਾਨੀਆ ਦੀ ਭੂਮਿਕਾ ਦਾ ਵੇਰਵਾ ਜਨਤਕ ਹੋਣਾ ਚਾਹੀਦਾ ਹੈ। ਪੱਤਰ ਵਿਚ ਉਨ੍ਹਾਂ 2014 ਵਿਚ ਬਰਤਾਨੀਆ ਵਲੋਂ ਜਾਰੀ ਰਿਪੋਰਟ 'ਤੇ ਨਾ ਤਸੱਲੀ ਪ੍ਰਗਟ ਕਰਦਿਆਂ ਮੰਗ ਕੀਤੀ ਗਈ ਕਿ ਇਸ ਦੀ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ। ਪੱਤਰ ਵਿਚ ਕਿਹਾ ਗਿਆ ਕਿ ਉਨ੍ਹਾਂ ਵਲੋਂ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਹੋਈ ਗੱਲਬਾਤ ਦੌਰਾਲ ਇਹ ਗੱਲ ਸਾਹਮਣੇ ਆਈ ਹੈ ਕਿ 32 ਸਾਲ ਤੋਂ ਵੀ ਵਧ ਸਮਾਂ ਬੀਤ ਜਾਣ ਪਿੱਛੋਂ ਵੀ ਇਸ ਮਾਮਲੇ ਵਿਚ ਬਰਤਾਨੀਆ ਦੀ ਭੂਮਿਕਾ ਦੀ ਸਹੀ ਤਸਵੀਰ ਸਾਹਮਣੇ ਨਹੀਂ ਆਈ ਹੈ। 2014 ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਦਾ ਰਿਵਿਊ ਕਰਵਾਇਆ ਸੀ ਪ੍ਰੰਤੂ ਇਹ ਗੱਲ ਸਾਹਮਣੇ ਨਹੀਂ ਸੀ ਆਈ ਕਿ ਬ੍ਰਿਟਿਸ਼ ਐਸਏਐਸ ਕਮਾਂਡਰਾਂ ਨੇ ਜੂਨ 1984  ਵਿਚ ਹਰਿਮੰਦਰ ਸਾਹਿਬ ਤੋਂ ਅੱਤਵਾਦੀਆਂ ਨੂੰ ਹਟਾਉਣ ਲਈ ਭਾਰਤੀ ਫ਼ੌਜ ਨੂੰ ਕੀ ਸਲਾਹ ਦਿੱਤੀ। 

ਹੋਰ ਖਬਰਾਂ »