ਮੁੰਬਈ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਓਮ ਪੁਰੀ ਦੀ ਮੌਤ 'ਤੇ ਹੁਣ ਮੋਬਾਈਲ ਫ਼ੋਨ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਹ ਫ਼ੋਨ ਓਮ ਪੁਰੀ ਦੀ ਦੂਜੀ ਪਤਨੀ ਨੰਦਿਤਾ ਦੇ ਕੋਲ ਤੋਂ ਮਿਲਿਆ। ਸੂਤਰਾਂ ਨੇ ਦੱਸਿਆ ਕਿ ਜਦ ਪੁਲਿਸ ਨੇ ਜਾਂਚ ਦੇ ਲਈ ਫ਼ੋਨ ਮੰਗਿਆ ਤਾਂ ਨੰਦਿਤਾ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਫਾਰਮੈਟ ਕਰਕੇ ਜਾਂਚ ਦੇ ਲਈ ਦੇ ਦਿੱਤਾ। ਦੱਸ ਦੇਈਏ ਕਿ ਓਮਪੁਰੀ ਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਦਾ ਮੋਬਾਈਲ ਫ਼ੋਨ ਗਾਇਬ ਸੀ। 6 ਜਨਵਰੀ ਦੀ ਸਵੇਰ ਓਮਪੁਰੀ ਅਪਣੇ ਫਲੈਟ ਮ੍ਰਿਤਕ ਹਾਲਤ ਵਿਚ ਮਿਲੇ ਸੀ। ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਸਿਰ ਵਿਚ ਡੇਢ ਇੰਚ ਡੂੰਘਾ ਸੱਟ ਦਾ ਨਿਸ਼ਾਨ ਸੀ।
ਸੂਤਰਾਂ ਅਨੁਸਾਰ ਪੁਲਿਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਓਮਪੁਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਕਿਸੇ ਨੇ ਨਹੀਂ ਦੇਖਿਆ ਸੀ। ਜਦ ਮੁਢਲੀ ਜਾਂਚ ਦੌਰਾਨ ਪੁਲਿਸ ਨੇ ਨੰਦਿਤਾ ਕੋਲੋਂ ਮੋਬਾਈਲ ਦੇ ਬਾਰੇ ਵਿਚ ਪੁੱਛਿਆ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਨੀ ਸ਼ੁਰੂ ਕੀਤੀ। ਆਖਰੀ ਲੋਕੇਸ਼ਨ ਵਰਸੋਵਾ ਵਿਚ ਮਿਲੀ। ਨੰਦਿਤਾ ਜਿੱਥੇ ਰਹਿੰਦੀ ਹੈ ਉਹ ਤ੍ਰਿਸ਼ੂਲ ਅਪਾਰਟਮੈਂਟ ਵਰਸੋਵਾ ਵਿਚ ਹੀ ਹੈ। ਪੁਲਿਸ ਨੇ ਮੁੜ ਨੰਦਿਤਾ ਕੋਲੋਂ ਮੋਬਾਈਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੋਬਾਈਲ ਉਨ੍ਹਾਂ ਦੇ ਕੋਲ ਹੈ। ਨੰਦਿਤਾ ਪੂਰੀ ਨੇ ਜਾਂਚ ਦੇ ਲਈ ਫ਼ੋਨ ਤਾਂ ਦਿੱਤਾ ਲੇਕਿਨ ਫਾਰਮੈਟ ਕਰਨ ਤੋਂ ਬਾਅਦ। 

ਹੋਰ ਖਬਰਾਂ »