ਇੰਮੀਗ੍ਰੇਸ਼ਨ ਅਰਜ਼ੀਆਂ ਦਾ ਮੁਲਾਂਕਣ ਕੰਪਿਊਟਰਾਂ ਤੋਂ ਕਰਵਾਉਣ ਲਈ ਫ਼ੈਡਰਲ ਸਰਕਾਰ ਨੇ ਤਿਆਰ ਕੀਤਾ ਪ੍ਰਾਜੈਕਟ

ਔਟਵਾ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਅਜਿਹੀ ਤਕਨੀਕ ਵਿਕਸਤ ਕੀਤੀ ਜਾ ਰਹੀ ਹੈ ਜਿਸ ਰਾਹੀਂ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਮੁਲਾਂਕਣ ਕੰਪਿਊਟਰਾਂ ਤੋਂ ਕਰਵਾਇਆ ਜਾਵੇਗਾ। ਅਜਿਹਾ ਹੋਣ ਦੀ ਸੂਰਤ ਵਿਚ ਕੈਨੇਡਾ ਆਉਣ ਦੇ ਇੱਛਕ ਪ੍ਰਵਾਸੀਆਂ ਦਾ ਭਵਿੱਖ ਕੰਪਿਊਟਰ ਦੇ ਹੱਥਾਂ ਵਿਚ ਚਲਾ ਜਾਵੇਗਾ। ਫ਼ੈਡਰਲ ਸਰਕਾਰ ਚੁੱਪ-ਚਪੀਤੇ ਇਸ ਯੋਜਨਾ 'ਤੇ ਕੰਮ ਕਰ ਰਹੀ ਹੈ ਜਿਸ ਤਹਿਤ ਕੰਪਿਊਟਰ ਰਾਹੀਂ ਅਰਜ਼ੀਆਂ ਦੇ ਮੁਲਾਂਕਣ ਦੇ ਆਧਾਰ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਤੁਰਤ ਫ਼ੈਸਲਾ ਲੈਣ ਦੀ ਸਹੂਲਤ ਮਿਲ ਜਾਵੇਗੀ। ਮੌਜੂਦਾ ਸਮੇਂ ਵਿਚ ਅਰਜ਼ੀਆਂ ਦਾ ਮੁਲਾਂਕਣ ਮਨੁੱਖੀ ਤੌਰ 'ਤੇ ਕੀਤਾ ਜਾਂਦਾ ਹੈ। ਦੂਜੇ ਪਾਸੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕੰਪਿਊਟਰ ਵੱਲੋਂ ਲਏ ਫ਼ੈਸਲਿਆਂ ਦੀ ਨਿਗਰਾਨੀ ਲਈ ਇਕ ਵਿਸ਼ੇਸ਼ ਕਮੇਟੀ ਦੀ ਸਥਾਪਨਾ ਲਾਜ਼ਮੀ ਹੋਵੇਗੀ।

ਹੋਰ ਖਬਰਾਂ »

ਕੈਨੇਡਾ