ਨਵੀਂ ਦਿੱਲੀ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੇਸ਼ ਦੇ 20 ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਚੋਟੀ 'ਤੇ ਹੈ। ਜਦ ਕਿ ਭਾਰਤ ਵਿਚ ਹਰ ਸਾਲ ਹਵਾ ਪ੍ਰਦੂਸ਼ਣ ਦੇ ਕਾਰਨ 12 ਲੱਖ ਲੋਕ ਦਮ ਤੋੜ ਦਿੰਦੇ ਹਨ। ਬੁਧਵਾਰ ਨੂੰ ਜਾਰੀ ਗਰੀਨਪੀਸ ਦੀ ਇਹ ਰਿਪੋਰਟ ਭਿਆਨਕ ਹਾਲਾਤ ਵੱਲ ਇਸ਼ਾਰਾ ਕਰ ਰਹੀ ਹੈ। ਇਹ ਰਿਪੋਰਟ ਈ ਰਾਜਾਂ ਦੇ ਪ੍ਰਦਸ਼ਣ ਕੰਟਰੋਲ ਬੋਰਡ ਤੋਂ ਮਿਲੀ ਜਾਣਕਾਰੀਆਂ ਦੇ ਆਧਾਰ 'ਤੇ ਬਣਾਈ ਗਈ ਹੈ।
24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 168 ਸ਼ਹਿਰਾਂ ਦੀ ਸਥਿਤੀ 'ਤੇ ਗਰੀਨਪੀਸ ਇੰਡੀਆ ਦੁਆਰਾ ਬਣੀ ਇਸ ਰਿਪੋਰਟ ਦਾ ਨਾਂ ਹਵਾ ਪ੍ਰਦੂਸ਼ਣ ਦਾ ਫੈਲਦਾ ਜ਼ਹਿਰ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਅਤੇ ਦੱਖਣੀ ਭਾਰਤ ਦੇ ਕੁਝ ਸ਼ਹਿਰਾਂ ਨੂੰ ਛੱਡ ਕੇ ਭਾਰਤ ਦੇ ਕਿਸੇ ਵੀ ਸ਼ਹਿਰ ਵਿਚ ਕੇਂਦਰੀ ਪ੍ਰਦੂਸ਼ਣ ਬੋਰਡ ਦੇ ਮਾਣਕਾਂ ਦੀ ਸੀਮਾ ਦਾ ਪਾਲਣ ਨਹੀਂ ਕੀਤਾ ਹੈ। 
ਦੇਸ਼ ਦੇ 20 ਸਭ ਤੋਂ ਜ਼ਿਆਦਾ ਪ੍ਰਦੂਸ਼ਤ ਸ਼ਹਿਰਾਂ ਦਾ 2015 ਵਿਚ ਹਵਾ ਪ੍ਰਦੂਸ਼ਣ ਦਾ ਪੱਧਰ 268 ਤੋਂ 168 ਮਾਈਕਰੋਗਰਾਮ ਪ੍ਰਤੀ ਘਣ ਮੀਟਰ ਦੇ ਵਿਚ ਰਿਹਾ। ਇਸ ਵਿਚ 268 ਮਾਈਕਰੋ ਪ੍ਰਤੀ ਘਣ ਮੀਟਰ ਦੇ ਨਾਲ ਦਿੱਲੀ ਚੋਟੀ 'ਤੇ ਹੈ। ਭਾਰਤ ਵਿਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ 12 ਲੱਖ ਲੋਕ ਦਮ ਤੋੜ ਦਿੰਦੇ ਹਨ। ਸੀਪੀਸੀਬੀ ਤੋਂ ਆਰਟੀਆਈ ਦੁਆਰਾ ਪ੍ਰਾਪਤ ਸੂਚਨਾਵਾਂ ਵਿਚ ਦੇਖਿਆ ਗਿਆ ਕਿ ਜ਼ਿਆਦਾਤਰ ਪ੍ਰਦੂਸ਼ਤ ਸ਼ਹਿਰ ਉਤਰ ਭਾਰਤ ਦੇ ਹਨ। ਇਹ ਰਾਜਸਥਾਨ ਤੋਂ ਹੋ ਕੇ ਗੰਗਾ ਦੇ ਮੈਦਾਨੀ ਇਲਾਕੇ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਤੱਕ ਫੈਲੇ ਹੋਏ ਹਨ। 
 

ਹੋਰ ਖਬਰਾਂ »