ਨਵੀਂ ਦਿੱਲੀ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿਚ ਅਮੇਜ਼ਨ ਨੇ ਤਿਰੰਗੇ ਵਾਲੀ ਡੋਰਮੈਟਸ 'ਤੇ ਭਾਰਤ ਦੇ ਸਖ਼ਤ ਇਤਰਾਜ਼ ਤੋਂ ਬਾਅਦ ਉਸ ਦੇ ਆਨਲਾਈਨ ਸੇਲਿੰਗ ਐਡ ਨੂੰ ਵੈਬਸਾਈਟ ਤੋਂ ਹਟਾ ਲਿਆ। ਦੱਸ ਦੇਈਏ ਕਿ ਇਸ ਮਾਮਲੇ ਵਿਚ ਬੁਧਵਾਰ ਨੂੰ ਸੁਸ਼ਮਾ ਸਵਰਾਜ ਨੇ ਟਵਿਟਰ 'ਤੇ ਕੜੀ ਪ੍ਰਤੀਕ੍ਰਿਆ ਦਿੱਤੀ ਸੀ। ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਜੇਕਰ ਅਮੇਜ਼ਨ ਨੇ ਅਜਿਹੇ ਪ੍ਰੋਡਕਟਸ ਦੀ ਸੇਲ ਨਹੀਂ ਰੋਕੀ ਤਾਂ ਕੰਪਨੀ ਦੇ ਕਿਸੇ ਵੀ ਅਫ਼ਸਰ ਜਾਂ ਮੈਂਬਰ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲੇਗਾ। ਸੁਸ਼ਮਾ ਨੇ ਟਵੀਟ ਕੀਤਾ ਸੀ ਕਿ ਜਿਨ੍ਹਾਂ ਪਹਿਲਾਂ ਵੀਜ਼ਾ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦਾ ਵੀਜ਼ਾ ਵੀ ਰੱਦ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਡੋਰਮੈਟ ਦੀ ਐਡ ਦੇ ਬਾਰੇ ਵਿਚ ਕੁਝ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੇ ਸੁਸ਼ਮਾ ਨੂੰ ਸ਼ਿਕਾਇਤ ਕੀਤੀ ਸੀ ਅਮੇਜ਼ਨ ਦੇ ਬੁਲਾਰੇ ਨੇ ਦ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਇਹ ਡੋਰਮੈਟਸ ਵੈਬਸਾਈਟ 'ਤੇ ਹੁਣ ਨਹੀਂ ਹੈ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਕੈਨੇਡਾ ਵਿਚ ਇੰਡੀਅਨ ਹਾਈ ਕਮਿਸ਼ਨ  ਨੂੰ ਕਿਹਾ ਸੀ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕ੍ਰਿਪਾ ਇਸ ਮਾਮਲੇ ਨੂੰ ਅਮੇਜ਼ਨ ਦੇ ਉਚ ਪੱਧਰ ਤੱਕ ਲਿਜਾਣ। ਸੁਸ਼ਮਾ ਨੇ ਟਵੀਟ ਕੀਤਾ ਸੀ ਕਿ ਅਮੇਜ਼ਨ ਜਦ ਤੱਕ ਕੈਨੇਡਾ ਵਿਚ ਅਪਣੀ ਵੈਬਸਾਈਟ ਤੋਂ ਇਸ ਪ੍ਰੋਡਕਟ ਦੀ ਸੇਲ ਨੂੰ ਨਹੀਂ ਰੋਕਦਾ ਹੈ ਤਦ ਤੱਕ ਉਸ ਦੇ ਕਿਸੇ ਵੀ ਅਫ਼ਸਰ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ। ਨਾਲ ਹੀ ਜਿਨ੍ਹਾਂ ਵੀਜ਼ਾ ਦਿੱਤਾ ਵੀ ਗਿਆ ਹੈ ਉਨ੍ਹਾਂ ਦਾ ਵੀਜ਼ਾ ਵੀ ਕੈਂਸਲ ਕਰ ਦਿੱਤਾ ਜਾਵੇਗਾ। ਅਮੇਜ਼ਨ ਛੇਤੀ ਇਸ ਮਾਮਲੇ 'ਤੇ ਬਗੈਰ ਸ਼ਰਤ ਮੁਆਫ਼ੀ ਮੰਗੇ ਅਤੇ ਤੁਰੰਤ ਹੀ ਇਸ ਪ੍ਰੋਡਕਟ ਨੂੰ ਹਟਾਵੇ, ਜਿਸ ਵਿਚ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਜਾ ਰਿਹਾ ਹੈ। ਕੁਝ ਪਾਰਤੀ ਸੋਸ਼ਲ ਮੀਡੀਆ ਯੂਜਰਸ ਨੇ ਸੁਸ਼ਮਾ ਸਵਰਾਜ ਨੂੰ ਕੈਨੇਡਾ ਦੇ ਭਾਰਤੀ ਅਧਿਕਾਰੀਆਂ ਅਤੇ ਵਿਦੇਸ਼ ਮੰਤਰਾਲੇ ਨੂੰ ਟਵੀਟ ਕਰਕੇ ਇਸ ਪ੍ਰੋਡਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ।  ਲੋਕਾਂ ਨੇ ਇਸ ਪ੍ਰੋਡਕਟ ਦੀ ਐਡ 'ਤੇ ਲਿਖਿਆ ਸੀ, ਡੋਰਮੈਟ 'ਤੇ ਤਿਰੰਗਾ ਦੇਸ਼ ਦਾ ਅਪਮਾਨ ਹੈ ਅਤੇ ਇਸ ਦੀ ਵਿਕਰੀ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੁਝ ਦਿਨ ਪਹਿਲਾਂ  ਅਮੇਜ਼ਨ ਕੈਨੇਡਾ 'ਤੇ ਇਕ ਦੂਜੀ ਕੰਪਨੀ ਨੇ ਵੀ ਤਿਰੰਗੇ ਵਾਲੀ ਡੋਰਮੈਟ ਸੇਲ ਕਰਨ ਦਾ ਐਡ ਦਿੱਤਾ ਸੀ। ਇਸ ਦਾ ਵੀ ਕੜਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਇਸ ਕੰਪਨੀ ਨੇ ਤਿਰੰਗੇ ਵਾਲੇ ਡੋਰਮੈਟ ਦਾ ਪ੍ਰੋਡਕਟ ਹਟਾ ਦਿੱਤਾ ਸੀ।

ਹੋਰ ਖਬਰਾਂ »