ਓਬਾਮਾ ਵਲੋਂ ਵਿਦਾਈ ਮੌਕੇ ਲੋਕਰਾਜ ਨੂੰ ਬਚਾਉਣ ਦਾ ਸੱਦਾ
ਸ਼ਿਕਾਗੋ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੁਧਵਾਰ ਨੂੰ ਸ਼ਿਕਾਗੋ ਵਿਚ ਅਪਣਾ ਵਿਦਾਈ ਭਾਸ਼ਣ ਦਿੱਤਾ। ਉਨ੍ਹਾਂ ਨੇ ਅਮਰੀਕੀ ਜਨਤਾ ਨੂੰ ਕਿਹਾ ਕਿ ਲੋਕਰਾਜ ਦੀ ਕਰੋ, ਭਾਸ਼ਣ ਦੌਰਾਨ ਉਹ ਕਈ ਵਾਰ ਭਾਵੁਕ ਹੋਏ, ਉਨ੍ਹਾਂ ਦੀ ਪਤਨੀ ਮਿਸ਼ੇਲ ਅਤੇ ਬੇਟੀ ਮਾਲੀਆ ਦੀ ਅੱਖਾਂ ਵਿਚ ਵੀ ਹੰਝੂ ਆ ਗਏ। ਓਬਾਮਾ ਨੇ ਲੋਕਾਂ ਨੂੰ ਲੋਕਰਾਜ ਨੂੰ ਹੋ ਰਹੇ ਖ਼ਤਰਿਆਂ ਤੋਂ ਚੌਕਸ ਕੀਤਾ।
ਓਬਾਮਾ ਨੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਬਾਅਦ ਦੇਸ਼ ਵਿਚ ਖੋਰਾ ਲਾਊ ਰਾਜਸੀ ਮਾਹੌਲ ਦੌਰਾਨ ਜਮਹੂਰੀਅਤ ਨੂੰ ਵਧ ਰਹੇ ਨਸਲਵਾਦ , ਨਾਬਰਾਬਰੀ ਅਤੇ ਭੇਦਭਾਵ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ। ਸ੍ਰੀ ਓਬਾਮਾ ਅਪਣੇ ਗ੍ਰਹਿ ਨਗਰ ਵਿਚ ਤਕਰੀਬਨ 20 ਹਜ਼ਾਰ ਸਮਰਥਕਾਂ ਨੇ ਸੰਬੋਧਨ ਕਰ ਰਹੇ ਸੀ। ਓਬਾਮਾ ਨੇ ਪਤਨੀ ਮਿਸ਼ੇਲ ਨੂੰ ਕਿਹਾ ਕਿ ਪਿਛਲੇ 25 ਸਾਲਾਂ ਤੋਂ ਤੁਸੀਂ ਸਿਰਫ ਮੇਰੀ ਪਤਨੀ ਅਤੇ ਬੱਚਿਆਂ ਦੀ ਮਾਂ ਹੀ ਨਹੀਂ ਹੋ ਬਲਕਿ ਮੇਰੀ ਸਭ ਤੋਂ ਚੰਗੀ ਦੋਸਤ ਵੀ ਹੋ। ਮੈਨੂੰ ਤੁਹਾਡੇ 'ਤੇ ਮਾਣ ਹੈ। ਓਬਾਮਾ ਨੇ ਨੇ ਬੇਟੀਆਂ ਮਾਲੀਆ ਅਤੇ ਸਾਸ਼ਾ ਨੂੰ ਕਿਹਾ ਕਿ ਆਪ ਦੋਵੇਂ ਨੇ ਇਸ ਚਕਾਚੌਂਧ ਵਾਲੇ ਦੌਰ 'ਚ ਸਾਦਗੀ ਬਣਾਈ ਰੱਖੀ।  ਇਸ ਸਭ ਦੇ ਨਾਲ ਹੀ ਮੈਨੂੰ ਤੁਹਾਡਾ ਪਿਤਾ ਕਹਾਉਣ 'ਤੇ ਮਾਣ ਹੈ।  ਰੰਗ ਭੇਦ ਦੇ ਹਾਲਾਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ।

ਹੋਰ ਖਬਰਾਂ »