ਚੰਡੀਗੜ੍ਹ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਤਿੰਨ ਵਾਰ ਕਾਂਗਰਸੀ ਵਿਧਾਇਕ ਅਤੇ ਇਕ ਵਾਰ ਡਿਪਟੀ ਸਪੀਕਰ ਰਹੇ ਦਰਬਾਰੀ ਲਾਲ ਦਾ ਕੁੱਝ ਦਿਨਾਂ ਵਿਚ ਹੀ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ। ਉਹ ਬੁਧਵਾਰ ਨੂੰ ਇਕ ਵਾਰ ਮੁੜ ਕਾਂਗਰਸ ਵਿਚ ਪਰਤ ਆਏ। ਆਪ ਨੇ ਇਕ ਹਫ਼ਤੇ ਪਹਿਲਾਂ ਹੀ ਉਨ੍ਹਾਂ ਅੰਮ੍ਰਿਤਸਰ ਸੈਂਟਰਲ ਤੋਂ ਉਮੀਦਵਾਰ ਐਲਾਨ ਕੀਤਾ ਸੀ। ਹੁਣ ਕਾਂਗਰਸ ਵਿਚ ਮੁੜ ਵਾਪਸੀ 'ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਦਰਬਾਰੀ ਲਾਲ ਨੇ ਕਿਹਾ ਕਿ ਉਹ ਸਮਝ ਚੁੱਕੇ ਹਨ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਹੀ ਸੰਕਟਾਂ ਨਾਲ ਘਿਰੇ ਪੰਜਾਬ ਨੂੰ ਰਾਹਤ ਦੇ ਸਕਦੀ ਹੈ। ਕੈਪਟਨ ਨੇ ਉਨ੍ਹਾਂ ਦੀ ਵਾਪਸੀ ਨੂੰ ਆਪ ਦੇ ਲਈ ਇਕ ਹੋਰ ਕਰਾਰੀ ਸੱਟ ਕਰਾਰ ਦਿੱਤਾ ਹੈ। ਕਿਹਾ ਕਿ ਆਪ ਦਾ ਭ੍ਰਿਸ਼ਟਾਚਾਰ ਅਤੇ ਸੈਕਸ ਸਕੈਂਡਲ ਵਿਚ ਫਸੇ ਲੋਕਾਂ ਦੇ ਇਕ ਸੰਗਠਨ ਦੇ ਰੂਪ ਵਿਚ ਪਰਦਾਫਾਸ਼ ਹੋ ਚੁੱਕਾ ਹੈ।  ਕੈਪਟਨ ਨੇ ਕਿਹਾ ਕਿ ਦਰਬਾਰੀ ਲਾਲ ਪਾਰਟੀ ਦੇ ਨਾਲ ਉਨ੍ਹਾਂ ਦੀ ਕੁਝ ਉਚਿਤ ਸ਼ਿਕਾਇਤਾਂ ਦੇ ਚਲਦਿਆਂ ਕਾਂਗਰਸ ਛੱਡ ਕੇ ਚਲੇ ਗਏ ਸੀ ਜਿਨ੍ਹਾਂ ਹੁਣ ਸੁਲਝਾ ਲਿਆ ਗਿਆ ਹੈ। ਉਧਰ ਆਪ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦਿਆਂ ਉਨ੍ਹਾਂ ਦਾ ਟਿਕਟ ਕੱਟਿਆ ਗਿਆ।

ਹੋਰ ਖਬਰਾਂ »