ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲਜੀਤ ਦੁਸਾਂਝ ਦਾ ਕੈਨੇਡਾ 'ਚ 'ਡਰੀਮ ਟੂਰ' ਦਾ ਆਖ਼ਰੀ ਸ਼ੋਅ ਬਰੈਂਪਟਨ 'ਚ ਯਾਦਗਾਰੀ ਹੋ ਨਿਬੜਿਆ। ਕੈਨੇਡਾ 'ਚ ਦਿਲਜੀਤ ਦੁਸਾਂਝ ਦੇ ਡਰੀਮ ਟੂਰ ਦੇ ਚਾਰ ਸ਼ੋਅ ਸਨ ਜਿਨ•ਾਂ 'ਚੋਂ ਪਹਿਲਾ ਵੈਨਕੂਵਰ, ਦੂਜਾ ਐਡਮਿੰਟਨ, ਤੀਜਾ ਵਿਨੀਪੈਗ ਤੇ ਚੌਥਾ ਤੇ ਆਖਰੀ ਬਰੈਂਪਟਨ ਪਾਵਰੇਡ ਸੈਂਟਰ 'ਚ ਹੋਇਆ। ਉਨ•ਾਂ ਦੇ ਪਹਿਲਾਂ ਵਾਂਗ ਇਹ ਸਾਰੇ ਸ਼ੋਅ ਵੀ ਸੋਲਡ ਆਊਟ ਰਹੇ ਪਰ ਵੱਡੀ ਗੱਲ ਇਹ ਹੈ ਕਿ ਇਸ ਵਾਰ ਉਨ•ਾਂ ਦੇ ਬਰੈਂਪਟਨ ਵਿਖੇ ਆਖ਼ਰੀ ਸ਼ੋਅ 'ਚ ਕੈਨੇਡਾ ਦੇ ਕਈ ਮੰਤਰੀ ਤੇ ਐਮ.ਪੀਜ਼. ਤੇ ਵਿਧਾਇਕ ਨਜ਼ਰ ਆਏ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇਨੋਵੇਸ਼ਨ ਸਾਇੰਸ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਸਣੇ, ਐਮ.ਪੀ. ਸੋਨੀਆ ਸਿੱਧੂ, ਐਮ.ਪੀ.ਕਮਲ ਖਹਿਰਾ, ਐਮ.ਪੀ. ਰਾਜ ਗਰੇਵਾਲ ਗਰੇਵਾਲ, ਐਮ.ਐਮ.ਪੀ. ਹਰਿੰਦਰ ਮੱਲ•ੀ ਸਣੇ ਕਈ ਨੇਤਾ ਉਨ•ਾਂ ਦਾ ਸ਼ੋਅ ਦੇਖਣ ਲਈ ਖ਼ਾਸ ਤੌਰ 'ਤੇ ਹਾਜ਼ਰ ਹੋਏ। ਸ਼ੋਅ ਮਗਰੋਂ ਦਿਲਜੀਤ ਦੁਸਾਂਝ ਨੇ ਹਮਦਰਦ ਟੀ.ਵੀ. ਦੀ ਐਂਕਰ ਸਿਮਰਨ ਨਾਲ ਖ਼ਾਸ ਗੱਲਬਾਤਾ ਕੀਤੀ। ਇਸ ਗੱਲਬਾਤ 'ਚ ਜਿਥੇ ਦਿਲਜੀਤ ਨੇ ਆਪਣੇ ਕੈਨੇਡਾ ਡਰੀਮ ਟੂਰ ਬਾਰੇ ਗੱਲਾਂ ਕੀਤੀਆਂ ਉਥੇ ਹੀ ਆਪਣੀ ਆਉਣ ਵਾਲੀ ਫ਼ਿਲਮ 'ਸੁਪਰ ਸਿੰਘ' ਬਾਰੇ ਵੀ ਰੌਸ਼ਨੀ ਪਾਈ। ਉਨ•ਾਂ ਦੀ ਇਹ ਫ਼ਿਲਮ 16 ਜੂਨ ਨੂੰ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋ ਰਹੀ ਹੈ। ਪੇਸ਼ ਹਨ ਦਿਲਜੀਤ ਦੁਸਾਂਝ ਨਾਲ ਗੱਲਬਾਤ ਦੇ ਮੁੱਖ ਅੰਸ਼ :-
ਸਵਾਲ : ਤੁਸੀਂ ਕੈਨੇਡਾ 'ਚ ਚਾਰ ਥਾਂਵਾਂ 'ਤੇ ਸ਼ੋਅ ਕੀਤਾ। ਕਿਹੋ ਜਿਹਾ ਹੁੰਗਾਰਾ ਮਿਲਿਆ ਤੇ ਕੀ ਮਹਿਸੂਸ ਕਰ ਰਹੇ ਹੋ?
ਜਵਾਬ : ਜੀ ਮੈਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਮੇਰੇ ਸਾਰੇ ਪ੍ਰੋਗਰਾਮ ਸੋਲਡ ਆਊਟ ਰਹੇ। ਮੈਂ ਸਾਰੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ•ਾਂ ਨੇ ਮੈਨੂੰ ਏਨਾ ਪਿਆਰ ਦਿੱਤਾ। ਮੈਂ ਖ਼ਾਸ ਤੌਰ 'ਤੇ ਧੰਨਵਾਦੀ ਹਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਬੈਂਸ ਤੇ ਹੋਰ ਮੰਤਰੀਆਂ ਅਤੇ ਐਮ.ਪੀਜ਼ ਦਾ ਜੋ ਮੇਰਾ ਸ਼ੋਅ ਦੇਖਣ ਆਏ ਤੇ ਮੈਨੂੰ ਪਿਆਰ ਬਖ਼ਸ਼ਿਆ। 
ਸਵਾਲ : 16 ਜੂਨ ਨੂੰ ਤੁਹਾਡੀ ਫਿਲਮ 'ਸੁਪਰ ਸਿੰਘ' ਰਿਲੀਜ਼ ਹੋ ਰਹੀ ਹੈ ਤੇ ਕੈਨੇਡਾ 'ਚ ਇਸ ਫ਼ਿਲਮ ਦੀ ਪਰਮੋਸ਼ਨ ਦੌਰਾਨ ਕਿਹੋ ਜਾ ਹੁੰਗਾਰਾ ਮਿਲਿਆ?
ਜਵਾਬ : ਕੈਨੇਡਾ ਵਾਸੀਆਂ ਨੇ ਮੈਨੂੰ ਬਹੁਤ ਪਿਆਰ ਬਖ਼ਸ਼ਿਆ ਹੈ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸਾਡੀ ਫ਼ਿਲਮ 'ਸੁਪਰ ਸਿੰਘ' ਦਾ ਪੋਸਟਰ ਵੀ ਰਿਲੀਜ਼ ਕੀਤਾ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਏਗੀ। 
ਸਵਾਲ :  ਇਸ ਫ਼ਿਲਮ ਬਾਰੇ ਕੁੱਝ ਦੱਸੋਗੇ, ਕੀ ਹੈ ਕਹਾਣੀ?
ਜਵਾਬ : ਫ਼ਿਲਮ ਬਾਰੇ ਤਾਂ ਹੁਣ ਲੋਕ ਹੀ ਦੱਸਣਗੇ। ਅਸੀਂ ਆਪਣੇ ਵੱਲੋਂ ਤਾਂ ਇਸ ਫ਼ਿਲਮ 'ਚ ਪੂਰੀ ਜਾਨ ਫੂਕ ਦਿੱਤੀ ਹੈ। ਫ਼ਿਲਮ 'ਚ ਕਾਮੇਡੀ, ਐਕਸ਼ਨ, ਡਰਾਮਾ ਸੱਭ ਕੁੱਝ ਹੈ ਤੇ ਇਹ ਫ਼ਿਲਮ ਛੋਟੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਵੇਗੀ ਕਿਉਂਕਿ ਉਨ•ਾਂ ਨੂੰ ਵੀ ਧਿਆਨ 'ਚ ਰੱਖ ਕੇ ਬਣਾਈ ਗਈ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਅਵਾਰਡ ਜੇਤੂ ਬਲਾਕਬਸਟਰ ਪੰਜਾਬੀ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ ਤੇ 
ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਚਰਸ ਤੇ ਅਨੁਰਾਗ ਸਿੰਘ ਤੇ ਪਵਨ ਗਿੱਲ ਦੀ ਬ੍ਰੈਟ ਫਿਲਮਜ਼ ਦੇ ਬੈਨਰ ਹੇਠ ਇਹ ਫ਼ਿਲਮ ਬਣਾਈ ਗਈ ਹੈ। ਇਸ ਫ਼ਿਲਮ 'ਚ ਮੇਰੇ ਨਾਲ ਅਦਾਕਾਰਾ ਸੋਨਮ ਬਾਜਵਾ ਮੁਖ ਕਿਰਦਾਰ 'ਚ ਹਨ।  
ਸਵਾਲ : 'ਸੁਪਰ ਸਿੰਘ' ਦੇ ਟ੍ਰੇਲਰ 'ਚ ਤੁਸੀਂ ਸੁਪਰਮੈਨ ਦੀ ਤਰ•ਾਂ ਹਵਾ 'ਚ ਉਡਦੇ ਨਜ਼ਰ ਆ ਰਹੇ ਹੋ। ਇਹ ਖ਼ਿਆਲ ਮਨ 'ਚ ਕਿਵੇਂ ਆਇਆ?
ਜਵਾਬ : ਅਸੀਂ ਸੋਚਿਆ ਹਾਲੀਵੁੱਡ ਕੋਲ ਵੀ ਆਪਣਾ ਸੁਪਰ ਮੈਨ ਹੈ ਤੇ ਬਾਲੀਵੁੱਡ ਕੋਲ ਵੀ, ਜਿਵੇਂ ਕਿ ਕ੍ਰਿਸ਼। ਤੇ ਹੁਣ ਸੁਪਰ ਸਿੰਘ ਨਾਲ ਇਹ ਘਾਟ ਪਾਲੀਵੁੱਡ 'ਚ ਵੀ ਪੂਰੀ ਹੋ ਗਈ।
ਸਵਾਲ : ਕੀ ਇਹ ਫ਼ਿਲਮ ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮਾਂ ਨੂੰ ਟੱਕਰ ਦੇਵੇਗੀ?
ਜਵਾਬ : ਅਸਲ 'ਚ ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮਾਂ ਦਾ ਬਜਟ ਬਹੁਤ ਜ਼ਿਆਦਾ ਹੁੰਦਾ ਹੈ ਤੇ ਪੰਜਾਬੀ ਫ਼ਿਲਮਾਂ ਦਾ ਬਜਟ ਬਹੁਤ ਘੱਟ ਹੁੰਦਾ ਹੈ। ਅਸੀਂ ਆਪਣੇ ਬਜਟ 'ਚ ਰਹਿ ਕੇ ਬਹੁਤ ਵਧੀਆ ਫ਼ਿਲਮ ਬਣਾਈ ਹੈ ਤੇ ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਫ਼ਿਲਮ ਪਸੰਦ ਆਏਗੀ।  
ਸਵਾਲ : ਤੁਸੀਂ ਇਕ ਗਾਇਕ ਤੋਂ ਅਦਾਕਾਰ ਬਣੇ। ਪਾਲੀਵੁੱਡ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ਦੇ ਬੂਹੇ 'ਤੇ ਦਸਤਕ ਦਿੱਤੀ। ਕਿਵੇਂ ਦਾ ਲੱਗ ਰਿਹੈ ਬਾਲੀਵੁੱਡ ਅਦਾਕਾਰਾਂ ਨਾਲ ਕੰਮ ਕਰ ਕੇ?
ਜਵਾਬ : ਬਾਲੀਵੁੱਡ 'ਚ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ। ਹੁਣ ਜਿਹੜੇ ਕਲਾਕਾਰਾਂ ਨਾਲ ਮੈਂ ਕੰਮ ਕੀਤਾ ਬਹੁਤ ਚੰਗਾ ਲੱÎਗਿਆ। ਬਾਲੀਵੁੱਡ 'ਚ ਵੀ ਸਾਰੇ ਬੰਦੇ ਬਹੁਤ ਚੰਗੇ ਨੇ। ਕਹਿੰਦੇ ਨੇ ਜੇ ਤੁਸੀਂ ਚੰਗੇ ਹੋ ਤਾਂ ਤੁਹਾਡੇ ਲਈ ਸੱਭ ਚੰਗੇ ਨੇ। ਬੱਸ ਮਿਹਨਤ ਕਰ ਰਹੇ ਹਾਂ ਤੇ ਕਰਦੇ ਰਹਾਂਗੇ। 
ਸਵਾਲ : ਤੁਸੀਂ ਬਾਲੀਵੁੱਡ 'ਚ ਜਦੋਂ ਐਂਟਰੀ ਕੀਤੀ ਤਾਂ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਕਿ ਤੁਹਾਡੀ ਪੱਗ ਤੁਹਾਡੇ ਕੰਮ 'ਚ ਅੜਿੱਕਾ ਬਣੀ ਹੋਵੇ?
ਜਵਾਬ : ਨਹੀਂ ਪੱਗ ਮੇਰੀ ਸ਼ਾਨ ਹੈ ਤੇ ਇਸ ਨੇ ਮੈਨੂੰ ਵੱਖਰੀ ਪੱਛਾਣ ਦਿੱਤੀ ਹੈ। ਬਾਲੀਵੁੱਡ 'ਚ ਮੈਨੂੰ ਕਦੇ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਪੱਗ ਨਹੀਂ ਬੰਨ• ਸਕਦੇ ਤੇ ਨਾ ਹੀ ਕੋਈ ਕਹਿ ਸਕਦਾ। ਅੱਜ ਕੱਲ• ਨੌਜਵਾਨ ਬਹੁਤ ਸੋਹਣੀਆਂ-ਸੋਹਣੀਆਂ ਪੱਗਾਂ ਬੰਨ•ਣ ਲੱਗ ਪਏ ਹਨ, ਪੱਗਾਂ ਵਾਲੇ ਮੁੰਡੇ ਮੈਨੂੰ ਬਹੁਤ ਚੰਗੇ ਲਗਦੇ ਹਨ। ਖ਼ਾਸ ਤੌਰ 'ਤੇ ਜਦੋਂ ਅਸੀਂ ਨਿੱਕੇ-ਨਿੱਕੇ ਬੱਚਿਆਂ ਨੂੰ ਦਸਤਾਰ ਸਜਾਈ ਦੇਖਦਾਂ ਹਾਂ ਤਾਂ ਦਿਲ ਬਹੁਤ ਖ਼ੁਸ਼ ਹੁੰਦਾ ਹੈ। ਵਿਦੇਸ਼ਾਂ 'ਚ ਵੀ ਵੱਡੀ ਗਿਣਤੀ 'ਚ ਨਿੱਕੇ-ਨਿੱਕੇ ਬੱਚੇ ਦਸਤਾਰਾਂ ਸਜਾ ਕੇ ਮੇਰਾ ਪ੍ਰੋਗਰਾਮ ਦੇਖਣ ਆਉਂਦੇ ਹਨ। ਮੈਂ ਛੇਤੀ ਹੀ 'ਡਰੀਮ ਟੂਰ' ਦੀ ਵੀਡੀਓ ਜਾਰੀ ਕਰਾਂਗਾ ਤੁਸੀਂ ਦੇਖਣਾ ਕਿ ਬੱਚੇ ਪੱਗਾਂ 'ਚ ਕਿੰਨੇ ਸੋਹਣੇ ਲੱਗ ਰਹੇ ਨੇ। 
ਸਵਾਲ : ਕੋਈ ਅਜਿਹਾ ਕਿਰਦਾਰ, ਜਿਸ ਨੂੰ ਨਿਭਾਉਣ ਦੀ ਤੁਹਾਡੀ ਇੱਛਾ ਹੋਵੇ?
ਜਵਾਬ : ਮੈਂ ਅਸਲ 'ਚ ਪਹਿਲਾਂ ਫ਼ਿਲਮ ਦੀ ਕਹਾਣੀ ਦੇਖਦਾ ਹਾਂ। ਜੇ ਕਹਾਣੀ 'ਚ ਦਮ ਹੋਵੇ ਤਾਂ ਮੈਂ ਫ਼ਿਲਮ ਸਾਈਨ ਕਰ ਲੈਂਦਾ ਹੈ। ਬਾਕੀ ਰਹੀ ਕਿਰਦਾਰ ਦੀ ਗੱਲ ਕਹਾਣੀ 'ਚ ਜਿਵੇਂ ਦਾ ਵੀ ਕਿਰਦਾਰ ਮਿਲਦਾ ਹੈ, ਉਸ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰੀਦੀ ਐ, ਜੋ ਕਈ ਵਾਰ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦਾ ਹੈ ਤੇ ਹੋ ਸਕਦਾ ਹੈ ਕਿ ਕਈ ਵਾਰ ਨਾ ਵੀ ਆਵੇ। 
ਸਵਾਲ : ਮੇਰਾ ਅਖੀਰਲਾ ਸਵਾਲ, ਸਾਡੇ ਹਮਦਰਦ ਟੀ.ਵੀ. ਦੇ ਦਰਸ਼ਕਾਂ ਤੇ ਅਖ਼ਬਾਰ ਦੇ ਪਾਠਕਾਂ ਨੂੰ ਕੀ ਕਹਿਣਾ ਚਾਹੋਗੇ?
ਜਵਾਬ : ਸੱਭ ਤੋਂ ਪਹਿਲਾਂ ਤਾਂ ਮੈਂ ਹਮਦਰਦ ਅਦਾਰੇ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਲੰਮੇ ਸਮੇਂ ਤੋਂ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ। ਮੈਂ ਖ਼ੁਦ ਹਮਦਰਦ ਅਖ਼ਬਾਰ ਪੜ•ਦਾ ਹਾਂ ਤੇ ਬਹੁਤ ਚੰਗਾ ਲਗਦਾ ਹੈ। ਹਮਦਰਦ ਟੀ.ਵੀ., ਅਖ਼ਬਾਰ ਤੇ ਸੋਸ਼ਲ ਮੀਡੀਆ 'ਤੇ ਜਿਸ ਤਰ•ਾਂ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਹਮਦਰਦ ਦੇ ਦਰਸ਼ਕਾਂ ਅਤੇ ਪਾਠਕਾਂ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਉਨ•ਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਲਈ ਮੈਂ ਉਨ•ਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਮੈਂ ਜਦੋਂ ਵੀ ਅਮਰੀਕਾ-ਕੈਨੇਡਾ ਆਉਂਦਾ ਹਾਂ ਤਾਂ ਮੈਨੂੰ ਇਥੇ ਬਹੁਤ ਪਿਆਰ ਮਿਲਦਾ ਹੈ ਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਮਿਲਦਾ ਰਹਾਂਗਾ। ਤੇ 16 ਜੂਨ ਨੂੰ ਸਾਡੀ ਫ਼ਿਲਮ ਦੇਖਣਾ ਨਾ ਭੁੱਲਣਾ 'ਸੁਪਰ ਸਿੰਘ'।     

ਹੋਰ ਖਬਰਾਂ »

ਹਮਦਰਦ ਟੀ.ਵੀ.