ਬਰਮਿੰਘਮ, 15 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ ਅੱਜ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ ਦਾ 18 ਜੂਨ ਨੂੰ ਫਾਈਨਲ ਵਿੱਚ ਪਾਕਿਸਤਾਨ ਨਾਲ ਟਾਕਰਾ ਹੋਵੇਗਾ ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤ ਚੁੱਕਿਆ ਭਾਰਤ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ। ਬੰਗਲਾਦੇਸ਼ ਵੱਲੋਂ 50 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ ਬਣਾਈਆਂ 264 ਦੌੜਾਂ ਦਾ ਪਿੱਛਾ ਕਰਨ ਉਤਰੇ ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ, ਵਿਰਾਟ ਦੇ ਅਰਧ ਸੈਂਕੜੇ ਅਤੇ ਸ਼ਿਖਰ ਧਵਨ ਦੀ 46 ਦੌੜਾਂ ਦੀ ਪਾਰੀ ਨਾਲ 40.1 ਓਵਰ ਵਿੱਚ 265 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ। ਰੋਹਿਤ ਸ਼ਰਮਾ ਨੇ ਨਾਬਾਦ 123 ਦੌੜਾਂ ਅਤੇ ਵਿਰਾਟ ਕੋਹਲੀ ਨੇ ਨਾਬਾਦ 96 ਦੀ ਸ਼ਾਨਦਾਰ ਪਾਰੀ ਖੇਡਿਆਂ  178 ਦੌੜਾਂ ਦੀ ਅਜਿੱਤ ਸਾਂਝੇਦਾਰੀ ਕੀਤੀ ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਇਸ ਤੋਂ ਪਹਿਲਾਂ ਸਪਿੰਨਰ ਯਾਧਵ ਦੀ ਅਵਗਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵਿਚਕਾਰਲੇ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਦੇ ਤਮੀਮ ਇਕਬਾਲ ਅਤੇ ਮੁਸ਼ਫਿਕਰ ਰਹੀਮ ਦੀ ਸੈਂਕੜੇ ਦੀ ਸਾਂਝੇਦਾਰੀ ਦੇ ਬਾਵਜੂਦ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਦੂਜੇ ਸੈਮੀ ਫਾਈਨਲ ਵਿੱਚ ਅੱਜ ਇੱਥੇ ਸੱਤ ਵਿਕਟਾਂ ਉੱਤੇ 264 ਦੌੜਾਂ ਹੀ ਬਣਾਉਣ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ ਸ਼ੁਰੂਆਤ ਵਿੱਚ ਹੀ ਦੋ ਵਿਕਟਾਂ ਕੱਢ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਤਮੀਮ (70) ਅਤੇ ਮੁਸ਼ਾਫਿਕਰ (61) ਨੇ ਤੀਜੇ ਓਵਰ ਲਈ 123 ਦੌੜਾਂ ਜੋੜ ਕੇ ਟੀਮ ਨੂੰ ਮੁੱਢਲੇ ਝਟਕਿਆਂ ਤੋਂ ਉਭਾਰਿਆ।ਅਜਵੇਸਟਨ ਦੀ ਸਪੌਟ ਪਿੱਚ ਉੱਤੇ ਇੱਕ ਸਮੇਂ ਬੰਗਲਾਦੇਸ਼ 300 ਦੌੜਾਂ ਬਣਾਉਣ ਦੀ ਸਥਿਤੀ ਵਿੱਚ ਦਿਖਾਈ ਦੇ ਰਿਹਾ ਸੀ ਪਰ ਭਾਰਤ ਨੇ ਵਿਚਕਾਰ ਦੀਆਂ 25 ਦੌੜਾਂ ਅੰਦਰ ਇਨ•ਾ ਦੋਵਾਂ ਤੋਂ ਇਲਾਵਾ ਤਜਰਬੇਕਾਰ ਸ਼ਾਕਿਬ ਅਲ ਹਸਨ ਨੂੰ ਆਉਟ ਕਰਕੇ ਸ਼ਾਨਦਾਰ ਵਾਪਸੀ ਕੀਤੀ। ਕਪਤਾਲ ਮਸ਼ਰੇਫੀ ਮੁਰਤਜ਼ਾ ਨੇ 25 ਗੇਂਦਾਂ ਵਿੱਚ ਨਾਬਾਦ 30 ਦੌੜਾਂ ਬਣਾਈਆਂ। ਜਾਧਵ ਭਾਰਤ ਦਾ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਉਸ ਨੇ 22 ਦੌੜਾਂ ਦੇ ਕੇ ਤਮੀਮ ਅਤੇ ਮੁਸ਼ਫਿਕਰ ਦੀਆਂ ਅਹਿਮ ਵਿਕਟਾ ਲਈਆਂ। ਜਸਪ੍ਰੀਤ ਬਮਰਾ ਨੇ 39 ਦੌੜਾਂ ਦੇ ਕੇ ਦੋ ਅਤੇ ਭੁਵਨੇਸ਼ਵਰ ਕੁਮਾਰ ਨੇ 53 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਵਿਦਰ ਜਡੇਜ਼ਾ ਨੇ 48 ਦੌੜਾਂ ਦੇ ਕੇ ਇੱਕ ਵਿਕਟ ਲਈ ਜਿਸ ਨਾਲ ਉਹ ਚੈਂਪੀਅਨ ਟਰਾਫੀ ਵਿੱਚ ਸਭ ਤੋਂ ਵੱਧ 16 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ।
 

Bangladesh: 264-7 (50)

Man of the match: Rohit Sharma

Scoreboard   

 
India 265-1 (40.1) Runs Balls 4s 6s SR  
Rohit Sharma not out 123 129 15 1 95.35  
Shikhar Dhawan c Mosaddek b Mortaza 46 34 7 1 135.29  
*Virat Kohli not out 96 78 13 0 123.08

ਹੋਰ ਖਬਰਾਂ »

ਖੇਡ-ਖਿਡਾਰੀ