ਪੰਜਾਬ ਦੇ ਹੁਸ਼ਿਆਪੁਰ ਜ਼ਿਲ੍ਹੇ ਦਾ ਵਾਸੀ ਸੀ ਸ਼ਹੀਦ ਬਖਤਾਵਰ ਸਿੰਘ

ਸ੍ਰੀਨਗਰ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਸੁਰੱਖਿਆ ਦਸਤਿਆਂ ਨੇ ਸ਼ੁੱਕਰਵਾਰ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਜੁਨੈਦ ਮੱਟੂ ਸਮੇਤ ਦੋ ਅੱਤਵਾਦੀਆਂ ਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਮੱਟੂ ਦੇ ਸਿਰ 'ਤੇ ਪੰਜ ਲੱਖ ਰੁਪਏ ਦਾ ਇਨਾਮ ਸੀ।  ਇਸੇ ਦੌਰਾਨ ਨੌਸ਼ੇਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣ ਕਰਕੇ ਕੀਤੀ ਗਈ ਗੋਲੀਬਾਰੀ ਦੌਰਾਨ ਇੱਕ ਜਵਾਨ ਬਖਤਾਵਰ ਸਿੰਘ ਸ਼ਹੀਦ ਹੋ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅੱਤਵਾਦੀਆਂ ਨੇ ਦੋ ਅਲੱਗ-ਅਲੱਗ ਹਮਲਿਆਂ ਵਿੱਚ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ।
ਸੁਰੱਖਿਆ ਦਸਤਿਆਂ ਨੂੰ ਸ਼ੁੱਕਰਵਾਰ ਸਵੇਰੇ 8 ਵਜੇ ਅਰਵਾਨੀ ਪਿੰਡ ਦੇ ਮਲਿਕ ਮੁਹੱਲੇ ਦੇ ਇੱਕ ਘਰ ਵਿੱਚ ਅੱਤਵਾਦੀਆਂ ਦੇ ਛੁਪੇ ਹੋਣੇ ਦੀ ਜਾਣਕਾਰੀ ਮਿਲੀ ਸੀ। ਸੁਰੱਖਿਆ ਦਸਤਿਆਂ ਨੇ ਘੇਰਾ ਪਾ ਕੇ ਇੰਤਜ਼ਾਰ ਕੀਤਾ। ਪਹਿਲਾ ਫਾਇਰ ਸਵੇਰੇ ਦਸ ਵਜੇ ਹੋਇਆ। ਅਫਸਰਾਂ ਮੁਤਾਬਕ ਅਪ੍ਰੇਸ਼ਨ ਦੌਰਾਨ ਲੋਕਾਂ ਨੇ ਸੁਰੱਖਿਆ ਦਸਤਿਆਂ 'ਤੇ ਪੱਥਰਾਅ ਵੀ ਕੀਤਾ। ਇਸ ਕਾਰਨ ਪੈਲੇਟ ਚਲਾਉਣੀਆਂ ਪਈਆਂ, ਜਿਸ ਵਿੱਚ 22 ਸਾਲ ਦੇ ਇੱਕ ਮੁੰਡੇ ਦੀ ਮੌਤ ਹੋ ਗਈ ਅਤੇ ਪੰਜ ਵਿਅਕਤੀ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ 2016 ਵਿੱਚ ਮੱਟੂ ਨੇ ਅਨੰਤਨਾਗ ਵਿੱਚ ਦੋ ਪੁਲਿਸ ਕਰਮੀਆਂ ਨੂੰ ਗੋਲੀ ਮਾਰੀ ਸੀ।
ਪੰਜਾਬ ਦੇ ਹੁਸ਼ਿਆਪੁਰ ਜ਼ਿਲ੍ਹੇ ਦਾ ਵਾਸੀ ਸੀ ਸ਼ਹੀਦ ਬਖਤਾਵਰ ਸਿੰਘ : ਨੌਸ਼ੇਰਾ ਸੈਕਟਰ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਫੌਜ ਦਾ ਜਵਾਨ ਨਾਇਕ ਬਖਤਾਵਰ ਸਿੰਘ (34 ਸਾਲ) ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਾਜੀਪੁਰ ਦਾ ਵਾਸੀ ਸੀ। ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ। ਜਵਾਨ ਬਖਤਾਵਰ ਸਿੰਘ ਨੂੰ ਸ਼ਨਿੱਚਰਵਾਰ ਨੂੰ ਰਾਜੌਰੀ ਵਿੱਚ ਫੌਜੀ ਸਨਮਾਨਾਂ ਨਾਲ ਵਿਦਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਉਸ ਦੇ ਪਿੰਡ ਭੇਜ ਦਿੱਤੀ ਜਾਵੇਗੀ। ਫੌਜ਼ ਮੁਤਾਬਕ ਪਾਕਿਸਤਾਨ ਇਸ ਸਾਲ ਹੁਣ ਤੱਕ 170 ਵਾਰ ਤੋਂ ਵੱਧ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਰਹੱਦ 'ਤੇ ਸਿਰਫ਼ ਪੰਜ ਵਾਰ ਹੀ ਜੰਗਬੰਦੀ ਦੀ ਉਲੰਘਣਾ ਹੋਈ ਸੀ।  

ਹੋਰ ਖਬਰਾਂ »