ਕੁਆਲਾਲੰਪੁਰ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਮਲੇਸ਼ੀਆ ਵਿਚ ਪੰਜ ਨੌਜਵਾਨਾਂ ਨੇ ਭਾਰਤੀ ਮੂਲ ਦੇ ਇਕ ਲੜਕੇ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। 18 ਸਾਲਾ ਟੀ ਨਵੀਨ ਦੀ ਪੇਨਾਂਗ ਦੇ ਜਾਰਜ ਟਾਊਨ ਵਿਚ ਇਕ ਹਸਪਤਾਲ ਵਿਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਡਰਾਉਣ ਧਮਕਾਉਣ ਤੇ ਕੁੱਟਮਾਰ ਦੀਆਂ ਘਟਨਾਵਾਂ ਖ਼ਿਲਾਫ਼ ਰੋਹ ਪੈਦਾ ਹੋ ਗਿਆ। ਪੰਜ ਨੌਜਵਾਨਾਂ ਨੇ ਬਹਿਸ ਮਗਰੋਂ 18 ਸਾਲਾ ਟੀ ਨਵੀਨ ਤੇ ਉਸ ਦੇ ਦੋਸਤ ਪਰਵੀਨ ਦੀ ਕੁੱਟਮਾਰ ਕੀਤੀ। ਨਵੀਨ ਦੇ ਸਿਰ ਵਿਚ ਹੈਲਮੈਟ ਮਾਰੇ ਤੇ ਜਿਨਸੀ ਸ਼ੋਸ਼ਣ ਕੀਤਾ। ਨਵੀਨ ਦੇ ਸਿਰ ਵਿਚ ਡੂੰਘੀ ਸੱਟ ਲੱਗੀ ਤੇ ਉਸ ਦੀ ਪਿੱਠ ਵੀ ਝੁਲਸੀ ਹੋਈ ਸੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਾਇਆ ਗਿਆ।  ਪੁਲਿਸ ਨੇ ਪੰਜ ਜਣਿਆਂ ਨੂੰ ਕਾਬੂ ਕਰ ਲਿਆ। ਉਸ ਸਾਰੇ ਉਸ ਦੇ ਜਮਾਤੀ ਦੱਸੇ ਜਾ ਰਹੇ ਹਨ। ਨਵੀਨ ਅਪਣੇ ਦੋਸਤ ਪਰਵੀਨ ਨਾਲ ਬਰਗਰਮ ਲੈ ਰਿਹਾ ਸੀ ਕੁਝ ਮੁੰਡਿਆਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਨਵੀਨ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਵੀਨ ਨੂੰ ਹੈਲਮੈਟ ਨਾਲ ਕੁੱਟਿਆ ਤੇ ਜਿਨਸੀ ਸ਼ੋਸ਼ਣ ਵੀ ਕੀਤਾ। 

ਹੋਰ ਖਬਰਾਂ »

ਅੰਤਰਰਾਸ਼ਟਰੀ