ਅੰਮ੍ਰਿਤਸਰ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਵਾਲੇ ਗੈਰ ਕੇਸਧਾਰੀ ਸ਼ਰਧਾਲੂ ਹੁਣ ਅਪਣੇ ਸਿਰ 'ਤੇ ਧਾਰਮਿਕ ਚਿੰਨ੍ਹ  ਅਤੇ ਪਾਵਨ ਗੁਰਬਾਣੀ ਨਾਲ ਸਬੰਧਤ ਸ਼ਬਦ ਵਾਲੇ ਪਟਕੇ ਜਾਂ ਰੁਮਾਲ ਬੰਨ੍ਹ ਕੇ ਅੰਦਰ ਨਹੀਂ ਜਾ ਸਕਣਗੇ। ਸ੍ਰੀ ਅਕਾਲ ਤਖ਼ਤ ਨੇ ਇਨ੍ਹਾਂ ਨੂੰ ਤਿਆਰ ਕਰਕੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਅਜਿਹਾ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਤਖ਼ਤ ਸ੍ਰੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਇਸਤੇਮਾਲ ਤੋਂ ਬਾਅਦ ਲੋਕ ਸੁੱਟ ਦਿੰਦੇ ਹਨ, ਜਿਸ ਨਾਲ ਇਨ੍ਹਾਂ ਪਾਵਨ ਚਿੰਨ੍ਹ ਸ਼ਬਦਾਂ ਦੀ ਬੇਅਬਦੀ ਹੁੰਦੀ ਹੈ।  ਇਸ ਪਾਵਨ ਤੀਰਥ ਦੇ ਦਰਸ਼ਨ-ਦੀਦਾਰ ਨੂੰ ਰੋਜ਼ਾਨਾ ਇਕ ਲੱਖ ਦੇ ਕਰੀਬ ਲੋਕ ਆਉਂਦੇ ਹਨ। ਇਸ ਵਿਚ ਸਿੱਖਾਂ ਤੋਂ ਇਲਾਵਾ ਦੂਜੇ ਧਰਮਾਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਕੇਸਧਾਰੀ ਸਿੱਖ ਤਾਂ ਦਸਤਾਰ ਜਾਂ ਫੇਰ ਵੱਡਾ ਪਟਕਾ ਬੰਨ੍ਹ ਕੇ  ਆਉਂਦੇ ਹਨ ਜਦ ਕਿ ਗੈਰ ਕੇਸਧਾਰੀਆਂ ਵਲੋਂ ਰੁਮਾਲ ਆਦਿ ਨਾਲ ਸਿਰ ਢੱਕ ਕੇ ਅੰਦਰ ਜਾਣ ਦੀ ਰਵਾਇਤ ਹੈ। ਇਸ ਦੇ ਲਈ ਐਸਜੀਪੀਸੀ ਵਲੋਂ ਹਜ਼ਾਰਾਂ ਛੋਟੇ ਰੁਮਾਲ ਉਪਲਬਧ ਕਰਾਏ ਜਾਂਦੇ ਹਨ।
ਇਸ ਤੋਂ ਇਲਾਵਾ ਸੰਗਤ ਦੀ ਆਮਦ ਦੇ ਮੱਦੇਨਜ਼ਰ ਕਾਫੀ ਦੁਕਾਨਦਾਰ ਰੁਮਾਲ ਦੇ ਆਕਾਰ ਦੇ ਧਾਰਮਿਕ ਚਿੰਨ੍ਹ ਅਤੇ ਗੁਰਬਾਣੀ ਸ਼ਬਦ ਵਾਲੇ ਪਟਕੇ ਤਿਆਰ ਕਰਕੇ ਵੇਚਦੇ ਹਨ। ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਇਸਤੇਮਾਲ ਕਰਨ ਤੋਂ ਬਾਅਦ ਲੋਕ ਇਨ੍ਹਾਂ ਸੁੱਟ ਦਿੰਦੇ ਹਨ , ਜਿਸ ਨਾਲ ਇਨ੍ਹਾਂ ਪਾਵਨ ਚਿੰਨ੍ਹਾਂ ਦੀ ਬੇਅਦਬੀ ਹੁੰਦੀ ਹੈ। ਉਨ੍ਹਾਂ ਨੇ ਤਿਆਰ ਕਰਕੇ ਵੇਚਦ ਵਾਲਿਆਂ ਨੂੰ ਹਦਾਇਤ ਦਿੱਤੀ ਕਿ ਉਹ ਅਜਿਹਾ ਨਾ ਕਰਨ। ਪਟਕੇ ਤਿਆਰ ਕਰਨ ਲੇਕਿਨ ਬਗੈਰ ਚਿੰਨ੍ਹਾਂ ਵਾਲੇ। 

ਹੋਰ ਖਬਰਾਂ »