ਟੋਰਾਂਟੋ ਦੇ ਕੈਂਸਰ ਦੇ ਹਸਪਤਾਲ 'ਚ ਇਕਬਾਲ ਸਿੰਘ ਰਾਮੂਵਾਲੀਆ ਨੇ ਲਿਆ ਆਖ਼ਰੀ ਸਾਹ, ਉੱਘੇ ਪੰਜਾਬੀ ਕਵੀਸ਼ਰ ਸਵ: ਕਰਨੈਲ ਸਿੰਘ ਪਾਰਸ ਦੇ ਪੁੱਤਰ ਸਨ ਇਕਬਾਲ ਸਿੰਘ ਰਾਮੂਵਾਲੀਆ

ਟੋਰਾਂਟੋ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਦੇ ਉੱਘੇ ਸ਼ਾਇਰ, ਲੇਖਕ, ਕਹਾਣੀਕਾਰ ਅਤੇ ਵਾਰਤਕਾਰ ਅਖੀਰ ਅੱਜ ਸਵੇਰੇ ਕੈਂਸਰ ਤੋਂ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ•ਾਂ ਨੇ ਟੋਰਾਂਟੋ ਵਿਖੇ ਕੈਂਸਰ ਦੇ ਹਸਪਤਾਲ 'ਚ ਆਖ਼ਰੀ ਸਾਹ ਲਿਆ। ਉਹ 71 ਸਾਲਾਂ ਦੇ ਸਨ ਤੇ ਕੈਨੇਡਾ 'ਚ ਬਰੈਂਪਟਨ ਵਿਖੇ ਰਹਿ ਰਹੇ ਸਨ। ਦੱਸ ਦੇਈਏ ਕਿ 71 ਸਾਲਾਂ ਦੇ ਇਕਬਾਲ ਸਿੰਘ ਰਾਮੂਵਾਲੀਆ ਲੰਮੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਹੇ ਸਨ। ਉਨ•ਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਇਕਬਾਲ ਰਾਮੂਵਾਲੀਆ ਦਾ ਜਨਮ 22 ਫ਼ਰਵਰੀ 1946 ਨੂੰ ਮੋਗਾ ਨੇੜੇ ਪਿੰਡ ਰਾਮੂਵਾਲਾ ਵਿੱਚ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਹੋਇਆ ਸੀ। ਮੁਢਲੀ ਦਸਵੀਂ ਜਮਾਤ ਤੱਕ ਦੀ ਪੜ•ਾਈ ਪਿੰਡ ਦੇ ਅਤੇ ਮੋਗੇ ਦੇ ਖ਼ਾਲਸਾ ਸਕੂਲ 'ਚ ਕਰਨ ਮਗਰੋਂ ਉਨ•ਾਂ ਬੀ.ਏ.ਡੀ.ਐਮ ਕਾਲਜ ਮੋਗਾ ਤੋਂ ਕੀਤੀ। ਅੰਗਰੇਜੀ ਦੀ ਐਮ.ਏ. ਗੌਰਮਿੰਟ ਕਾਲਜ ਲੁਧਿਆਣਾ ਤੋਂ ਕਰਨ ਮਗਰੋਂ ਉਹ 1970 ਤੋਂ 75 ਤੱਕ ਖ਼ਾਲਸਾ ਕਾਲਜ ਗੁਰੂਸਰ ਸੁਧਾਰ 'ਚ ਲੈਕਚਰਰ ਰਹੇ। ਇਸ ਮਗਰੋਂ 1975 'ਚ ਉਹ ਕੈਨੇਡਾ ਕੂਚ ਕਰ ਗਏ ਜਿਥੇ ਕਈ ਸਾਲ ਫੈਕਰਟੀ ਵਰਕਰ, ਦਰਬਾਨ, ਟੈਕਸੀ ਡਰਾਈਵਰ ਵਜੋਂ ਕੰਮ ਕੀਤਾ। ਇਸ ਮਗਰੋਂ ਉਨ•ਾਂ ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਐਮ ਏ ਐਮ ਫਿਲ ਅੰਗਰੇਜ਼ੀ ਵਿਸ਼ੇ 'ਚ ਅਤੇ ਡਲਹੌਜ਼ੀ ਯੂਨੀਵਰਸਿਟੀ ਹੈਲਾਫ਼ੈਕਸ ਤੋਂ ਬੀ ਐਡ ਕੀਤੀ।  1985 ਤੋਂ 2013 ਤੱਕ ਉਨ•ਾਂ ਟਰਾਂਟੋ ਅਤੇ ਪੀਲ ਸਕੂਲ ਬੋਰਡਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉਹ ਅੰਗਰੇਜ਼ੀ 'ਚ ਵੀ ਬਹੁਤ ਸੋਹਣੇ ਲੇਖ ਲਿਖਦੇ ਸਨ। ਉਹ ਆਪਣੇ ਪਿੱਛੇ ਪਤਨੀ ਸੁਖਸਾਗਰ ਤੇ ਜੌੜੀਆਂ ਧੀਆਂ ਸੁਖਦੀਪ ਸੁੱਖੀ ਤੇ ਕਿਰਨਪਾਲ ਕਿੰਨੂ ਤੇ ਦੋ ਜਵਾਈ ਛੱਡ ਗਏ ਹਨ। ਉਨ•ਾਂ ਨੇ ਕਈ ਕਾਵਿ-ਸੰਗ੍ਰਹਿ ਕਹਾਣੀਆਂ ਲਿਖੀਆਂ ਜਿਨ•ਾਂ 'ਚ ਸੁਲਘਦੇ ਅਹਿਸਾਸ,  ਕੁਝ ਵੀ ਨਹੀਂ,  ਪਾਣੀ ਦਾ ਪ੍ਰਛਾਵਾਂ, ਕਵਿਤਾ ਮੈਨੂੰ ਲਿਖਦੀ ਹੈ, ਪਲੰਘ ਪੰਘੂੜਾ ਕਾਵਿ-ਨਾਟ, ਸਵੈ ਜੀਵਨੀ ਸੜਦੇ ਸਾਜ਼ ਦੀ ਸਰਗਮ, ਬਰਫ਼ ਵਿੱਚ ਉਗਦਿਆਂ, ਮੌਤ ਇੱਕ ਪਾਸਪੋਰਟ, ਕਹਾਣੀ ਸੰਗ੍ਰਹਿ ਮਿੱਟੀ ਦੀ ਜ਼ਾਤ ਮੁੱਖ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.