ਵਾਸ਼ਿੰਗਟਨ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਦੋ ਸੀਨੀਅਰ ਸੰਸਦ ਮੈਂਬਰਾਂ ਨੇ ਪਾਕਿਸਤਾਨ 'ਤੇ ਅੱਤਵਾਦ ਨੂੰ ਸਮਰਥਨ ਦੇਣ ਦਾ ਦੋਸ਼ ਲਗਾਉਂਦੇ ਹੋਏ ਟਰੰਪ ਪ੍ਰਸ਼ਾਸਨ ਵੱਲੋਂ ਉਸ ਨੂੰ ਮਿਲਣ ਵਾਲੀ ਫੌਜੀ ਮਦਦ ਵਿੱਚ ਕਟੌਤੀ ਦੀ ਮੰਗ ਕੀਤੀ। ਸੰਸਦ ਮੈਂਬਰਾਂ ਨੇ ਕਿਹਾ ਕਿ ਇਸਲਾਮਾਬਾਦ ਨੂੰ ਅਮਰੀਕੀ ਹਥਿਆਰਾਂ ਨੂੰ ਹਾਸਲ ਕਰਨਾ ਮੁਸ਼ਕਲ ਕਰ ਦੇਣਾ ਚਾਹੀਦਾ ਹੈ।
ਕਾਂਗਰਸ ਦੇ ਸਾਹਮਣੇ ਸੁਣਵਾਈ ਦੌਰਾਨ ਸੰਸਦ ਮੈਂਬਰ ਡਾਨਾ ਰੋਹਰਾਬਾਕਰ ਅਤੇ ਟੇਡ ਪੋ ਨੇ ਪਾਕਿਸਤਾਨ 'ਤੇ ਅੱਤਵਾਦ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਨ•ਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਮਿਲਣ ਵਾਲੀ ਫੌਜੀ ਮਦਦ ਵਿੱਚ ਕਟੌਤੀ ਹੋਣੀ ਚਾਹੀਦੀ ਹੈ। ਰੋਹਰਾਬਾਕਰ ਨੇ ਹਾਊਸ ਫੌਰਨ ਅਫੇਅਰਸ ਸਬ ਕਮੇਟੀ ਆਨ ਟੈਰਰਿਜ਼ਮ, ਨਾਨ-ਪ੍ਰੋਲੀਫਰੇਸ਼ਨ ਐਂਡ ਟਰੇਡ ਹਿਅਰਿੰਗ ਆਨ ਫੌਰਨ ਮਿਲਟਰੀ ਸੈਲਸ ਦੌਰਾਨ ਕਿਹਾ, ''ਸਾਨੂੰ ਇਹ ਕਹਿਣ ਦੀ ਲੋੜ ਹੈ ਕਿ ਅਸੀਂ ਪਾਕਿਸਤਾਨ ਜਿਹੇ ਦੇਸ਼ਾਂ ਨੂੰ ਹਥਿਆਰ ਮੁਹੱਈਆ ਨਹੀਂ ਕਰਵਾਵਾਂਗੇ, ਕਿਉਂਕਿ ਸਾਨੂੰ ਡਰ ਹੈ ਕਿ ਉਹ ਇਸ ਨਾਲ ਸਾਡੇ ਹੀ ਲੋਕਾਂ ਨੂੰ ਮਾਰਨਗੇ ਅਤੇ ਸਾਨੂੰ ਪਤਾ ਹੈ ਕਿ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ।” ਰੋਹਰਾਬਾਕਰ ਨੇ ਕਿਹਾ ਕਿ ਸਾਨੂੰ ਸਾਡੀ ਮਦਦ ਅਤੇ ਹਥਿਆਰ ਪ੍ਰਣਾਲੀ ਮਿਸਰ ਜਿਹੇ ਦੇਸ਼ਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ, ਜੋ ਪੱਛਮੀ ਸੱਭਿਅਤਾ ਸਮੇਤ ਸਾਰੀਆਂ ਸੱਭਿਅਤਾਵਾਂ ਲਈ ਮੌਜੂਦ ਖਤਰੇ ਵਿਰੁੱਧ ਲੜ ਰਿਹਾ ਹੈ। ਹਾਊਸ ਫੌਰਨ ਅਫੇਅਰਸ ਸਬ ਕਮੇਟੀ ਆਨ ਟੈਰਰਿਜ਼ਮ, ਨਾਨ-ਪ੍ਰੋਲੀਫਰੇਡਸ਼ਨ ਐਂਡ ਟਰੇਡ ਪ੍ਰਧਾਨ ਸੰਸਦ ਮੈਂਬਰ ਟੇਡ ਪੋ ਨੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਕੁਝ ਸਮੱਸਿਆਵਾਂ ਹਨ, ਜਿਵੇਂ ਪਾਕਿਸਤਾਨ ਅਮਰੀਕਾ ਦਾ ਵਫ਼ਾਦਾਰ ਹੈ ਜਾਂ ਮਦਦ ਹਾਸਲ ਕਰਨ ਦੇ ਮੁੱਦੇ 'ਤੇ ਉਹ ਨੌਟੰਕੀ ਕਰ ਰਿਹਾ ਹੈ।  

ਹੋਰ ਖਬਰਾਂ »