ਲਿਸਬਨ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਮੱਧ ਪੁਰਤਗਾਲ ਦੇ ਜੰਗਲ ਵਿੱਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ 20 ਝੁਲਸਗਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਕਾਰ ਵਿੱਚ ਸੜ ਕੇ ਹੋਈ। ਪੈਡ੍ਰੋਗਨ ਗ੍ਰੈਂਡ ਦੀ ਸੰਸਥਾ ਵਿੱਚ ਬੀਤੇ ਦਿਨ ਅੱਗ ਭੜਕ ਗਈ ਸੀ। ਅੱਗ ਬੁਝਾਊ ਦਸਤੇ ਦੇ 500 ਕਰਮਚਾਰੀ ਅਤੇ 160 ਵਾਹਨਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਭੇਜਿਆ ਗਿਆ ਹੈ। ਲਿਸਬਨ ਦੇ ਨੇੜੇ ਪ੍ਰੋਟੈਕਸ਼ਨ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਅੰਤੋਨਿਓ ਕੋਸਟਾ ਨੇ ਕਿਹਾ, ''ਜੋ ਅਸੀਂ ਦੇਖ ਰਹੇ ਹਾਂ, ਉਹ ਵੱਡੀ ਦੁਖਦਾਇਕ ਘਟਨਾ ਹੈ। ਹੁਣ ਤੱਕ 25 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਗਿਣਤੀ ਅਜੇ ਹੋਰ ਵੀ ਵੱਧ ਸਕਦੀ ਹੈ। ਉਨ•ਾਂ ਨੇ ਕਿਹਾ ਕਿ ਅਜੇ ਅੱਗ 'ਤੇ ਕਾਬੂ ਪਾਉਣ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ।
ਗ੍ਰਹਿ ਰਾਜ ਮੰਤਰੀ ਜੌਰਜ ਗੋਸਮ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਮਾਰੇ ਗਏ 19 ਲੋਕ ਨਾਗਰਿਕ ਹਨ। ਅੱਗ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਹਨ, ਪਰ ਗੋਮਸ ਤਤਕਾਲ ਇਸ ਗੱਲ 'ਤੇ ਟਿੱਪਣੀ ਕਰਨ ਦੀ ਹਾਲਤ ਵਿੱਚ ਨਹੀਂ ਕਿ ਅੱਗ ਨਾਲ ਕਿੰਨਾ ਨੁਕਸਾਨ ਹੋਇਆ ਹੈ। ਰਾਸ਼ਟਰਪਤੀ ਮੋਰਸਲੇ ਰੇਬੇਲੋ ਲੀਰੀਆ ਖੇਤਰ ਵਿੱਚ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਗਏ ਸਨ।

ਹੋਰ ਖਬਰਾਂ »