ਬੀਜਿੰਗ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਚੀਨ-ਕੈਨੇਡਾ-ਅਮਰੀਕਾ ਦੇ ਪਹਿਲੇ ਬੁੱਧ ਧਰਮ ਮੰਚ ਦਾ ਉਦਘਾਟਨ ਸਮਾਰੋਹ ਟੋਰਾਂਟੋ ਯੂਨੀਵਰਸਿਟੀ ਵਿੱਚ ਧੂਮਧਾਮ ਨਾਲ ਆਯੋਜਤ ਕੀਤਾ ਗਿਆ ਹੈ। ਚੀਨੀ ਬੁੱਧ ਸੰਘ ਦੇ ਪ੍ਰਧਾਨ ਮਹਾ ਭਿਕਸ਼ੂ ਸਿਊਏ ਛਨ ਦੀ ਅਗਵਾਈ ਵਾਲੇ ਚੀਨੀ ਪ੍ਰਤੀਨਿਧੀ ਮੰਡਲ ਦੇ 50 ਤੋਂ ਵੱਧ ਮੈਂਬਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਚੀਨੀ ਰਾਸ਼ਟਰੀ ਧਾਰਮਿਕ ਕਾਰਜ ਬਿਊਰੋ ਦੇ ਉਪ ਪ੍ਰਧਾਨ ਚਿਆਂਗ ਚੇਨਯੋਂਗ, ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਪ੍ਰਤੀਨਿਧੀ, ਸੰਸਦ ਮੈਂਬਰ ਅਲੀ ਅਹਿਸਾਸੀ, ਟੋਰਾਂਟੋ ਸਥਿਤ ਚੀਨੀ ਕੌਂਸੁਲਰ ਹੋ ਵੇਈ ਸਮੇਤ ਤਿੰਨਾਂ ਦੇਸ਼ਾਂ ਦੇ ਮਹਾ ਭਿਕਸ਼ੂ, ਮਾਹਰ ਤੇ ਵਿਦਵਾਨ, ਬੁੱਧ ਧਰਮ 'ਚ ਵਿਸ਼ਵਾਸ ਰੱਖਣ ਵਾਲੇ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਦਘਾਟਨ ਸਮਾਗਮ ਵਿੱਚ ਹਿੱਸਾ ਲਿਆ। ਮਹਾ ਭਿਕਸ਼ੂ ਸ਼ਿਉਏ ਛਨ ਨੇ ਚੀਨੀ ਬੁੱਧ ਜਗਤ ਵੱਲੋਂ ਉਦਘਾਟਨ ਸਮਾਗਮ ਵਿੱਚ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾ ਚੀਨ-ਕੈਨੇਡਾ-ਅਮਰੀਕਾ ਬੁੱਧ ਧਰਮ ਮੰਚ ਤਿੰਨਾਂ ਦੇਸ਼ਾਂ ਵਿਚਕਾਰ ਬੁੱਧ ਧਰਮ ਦੇ ਦੋਸਤੀ ਪੂਰਨ ਅਦਾਨ-ਪ੍ਰਦਾਨ ਦੇ ਇਤਿਹਾਸ ਵਿੱਚ ਇੱਕ ਨੀਂਹ ਪੱਥਰ ਹੈ। ਉਹ ਵੀ ਚੀਨੀ ਬੁੱਧ ਧਰਮ ਦੇ ਕੌਮਾਂਤਰੀ ਅਦਾਨ-ਪ੍ਰਦਾਨ ਵਿੱਚ ਇੱਕ ਮਹੱਤਵਪੂਰਨ ਗੱਲ ਹੈ।

ਹੋਰ ਖਬਰਾਂ »