ਇਸਲਾਮਾਬਾਦ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਦੋ ਡਿਪਲੋਮੈਟਸ ਅਫਗਾਨਿਸਤਾਨ ਤੋਂ ਲਾਪਤ ਹੋ ਗਏ ਹਨ। ਰਿਪੋਰਟਸ ਮੁਤਾਬਕ ਦੋਵੇਂ ਡਿਪਲੋਮੈਟਸ ਜਲਾਬਾਦ ਵਿੱਚ ਪਾਕਿਸਤਾਨੀ ਕੌਂਸਲੇਟ ਵਿੱਚ ਤਾਇਨਾਤ ਸਨ। ਇਹ ਲੋਕ ਸ਼ੁੱਕਰਵਾਰ ਨੂੰ ਬਾਏ ਰੋਡ ਪਾਕਿਸਤਾਨ ਲਈ ਨਿਕਲੇ ਸਨ। ਇਸ ਤੋਂ ਬਅਦ ਇਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸ਼ੱਕ ਪ੍ਰਗਟਕੀਤਾ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਰਗਰਮ ਅੱਤਵਾਦੀਆਂ ਨੇ ਇਨ੍ਹਾਂ ਨੂੰ ਅਗਵਾ ਕੀਤਾ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨੇਪਾਲ ਤੋਂ ਪਾਕਿਸਤਾਨੀ ਫੌਜ ਦਾ ਇੱਕ ਰਿਟਾਇਰਡ ਮੇਜਰ ਜਨਰਲ ਲਾਪਤਾ ਹੋ ਗਿਆ ਸੀ। ਪਾਕਿਸਤਾਨ ਨੇ ਦੋਸ਼ ਲਗਾਇਆ ਸੀ ਕਿ ਮੇਜਰ ਨੂੰ ਭਾਰਤੀ ਖੁਫੀਆ ਏਜੰਸੀ ਨੇ ਅਗਵਾ ਕੀਤਾ ਹੈ। ਪਾਕਿਸਤਾਨ ਦੇ ਦੋਵੇਂ ਲਾਪਤਾ ਹੋਏ ਡਿਪਲੋਮੈਟਸ ਬਾਰੇ ਅਜੇ ਤੱਕ ਕਿਸੇ 'ਤੇ ਸ਼ੱਕ ਪ੍ਰਗਟ ਨਹੀਂ ਕੀਤਾ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦਾ ਇਸ ਘਟਨਾ ਪਿੱਛੇ ਹੱਥ ਹੋ ਸਕਦਾ ਹੈ। ਪਹਿਲਾਂ ਵੀ ਡਿਪਲੋਮੈਟਸ 'ਤੇ ਹਮਲੇ ਹੋਏ ਹਨ ਅਤੇ ਇਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਿਪਲੋਮੈਟਸ ਦੇ ਸਬੰਧ ਵਿੱਚ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਅਫਗਾਨਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਡਿਪਲੋਮੈਟਸ ਨੂੰ ਲੱਭਣ ਵਿੱਚ ਹਰ ਮੁਮਕਿਨ ਯਤਨ ਕਰੇ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਣ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਪਾਕਿਸਤਾਨ ਇਸ ਮਾਮਲੇ ਵਿੱਚ ਮਦਦ ਲਈ ਵੀ ਤਿਆਰ ਹੈ। ਅਫਗਾਨਿਸਤਾਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਹੈ।
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰਿਸ਼ਤੇ ਪਿਛਲੇ ਕੁਝ ਸਾਲਾਂ ਵਿੱਚ ਕਾਫ਼ੀ ਤਲਖ ਹੋਏ ਹਨ। ਹਾਲ ਦੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ 'ਤੇ ਕਈ ਵਾਰ ਗੋਲੀਬਾਰੀ ਵੀ ਹੋਈ ਹੈ। ਅਫਗਾਨਿਸਤਾਨ ਦਾ ਦੋਸ਼ ਹੈ ਕਿ ਪਾਕਿਸਤਾਨ ਤਾਲਾਨਨੂੰ ਪਨਾਹ ਦਿੰਦਾ ਹੈ ਅਤੇ ਇਹ ਅੱਤਵਾਦੀ ਉਸ ਦੇ ਦੇਸ਼ ਵਿੱਚ ਹਮਲੇ ਕਰਦੇ ਹਨ।ਅਮਰੀਕਾ ਵੀ ਕਈ ਵਾਰ ਕਹਿਚੁੱਕਾ ਹੈ ਕਿ ਹੱਕਾਨੀ ਨੈਟਵਰਕ ਅਤੇ ਤਾਲਿਬਾਨੀ ਅੱਤਵਾਦੀ ਪਾਕਿਸਤਾਨ ਵਿੱਚ ਮੌਜੂਦ ਹਨ ਅਤੇ ਇਹੀ ਅਫਗਾਨਿਸਤਾਨ ਵਿੱਚ ਹਮਲੇ ਕਰਦੇ ਹਨ। ਜ਼ਿਕਰਯੋਗ ਹੈ ਕਿ ਜਲਾਲਾਬਾਦ ਨਾਂਗਰਹਾਰ ਸੂਬੇ ਦੀ ਰਾਜਧਾਨੀ ਹੈ। ਇੱਥੇ ਵੱਡੇ ਕਾਰੋਬਾਰੀ ਰਹਿੰਦੇ ਹਨ। ਇੱਥੋਂ ਪਾਕਿਸਤਾਨ ਦੀ ਸਰਹੱਦ ਸਿਰਫ਼ 43 ਕਿਲੋਮੀਟਰ ਦੂਰ ਹੈ। ਕਈ ਦਿਨਾਂ ਤੋਂ ਇਹ ਸਰਹੱਦ ਦੋਵਾਂ ਦੇਸ਼ਾਂ ਵਿਚਕਾਰ ਕਾਰੋਬਾਰ ਦੇ ਲਿਹਾਜ਼ ਨਾਲ ਬੰਦ ਹੈ। ਹਾਲਾਂਕਿ ਨਾਗਰਿਕ ਆ ਅਤੇ ਜਾ ਸਕਦੇ ਹਨ।

ਹੋਰ ਖਬਰਾਂ »