ਵਾਸ਼ਿੰਗਟਨ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ 63 ਸਾਲਾ ਅਲ ਅੰਨੁਨਜਿਏਟਾ ਇਸ ਵਾਰ ਸਹੀ ਮਾਇਨੇ ਵਿੱਚ 'ਫਾਦਰਸ ਡੇਅ' ਮਨ੍ਹਾ ਰਹੇ ਹਨ, ਕਿਉਂਕਿ ਉਸ ਨੂੰ 40 ਸਾਲ ਬਾਅਦ ਆਪਣੀ ਧੀ ਬਾਰੇ ਜਾਣਕਾਰੀ ਮਿਲੀ ਹੈ। ਉਸ ਨੇ ਆਪਣੀ ਧੀ ਨਾਲ ਮੁਲਾਕਾਤ ਵੀ ਕੀਤੀ ਹੈ। ਅੰਨੁਨਜਿਏਟਾ ਅਤੇ ਜੀਲ ਜਸਟਮੌਂਡ ਦੀ 11 ਜੂਨ ਨੂੰ ਪਹਿਲੀ ਭਾਵੁਕ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਉਸ ਨੇ ਆਪਣੀ ਧੀ ਨੂੰ ਕਿਹਾ ਮੈਂ ਤੈਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਹੋਣ ਦੇਵਾਂਗਾ। ਜਸਟਮੌਂਡ ਵੱਲੋਂ ਉਸ ਦੇ ਪਿਤਾ ਦੀ ਭਾਲ ਅਤੇ ਉਨ੍ਹਾਂ ਦੀ ਮੁਲਾਕਾਤ ਦੀ ਕਹਾਣੀ ਬੇਹੱਦ ਭਾਵੁਕ ਹੈ। ਕੋਲੋਰਾਡੋ ਦੀ ਲਿਟਲਟਨ ਦੀ ਰਹਿਣ ਵਾਲੀ ਜਸਟਮੌਂਡ ਨੇ ਫੇਸਬੁਕ 'ਤੇ ਆਪਣੇ ਪਿਤਾ ਦੀ ਭਾਲ ਕੀਤੀ। ਆਖਰਕਾਰ ਬੀਤੀ 3 ਅਪ੍ਰੈਲ ਨੂੰ ਉਸ ਨੇ ਆਪਣੇ 40ਵੇਂ ਜਨਮ ਦਿਨ 'ਤੇ ਪਿਤਾ ਨੂੰ ਲੱਭ ਲਿਆ।

ਹੋਰ ਖਬਰਾਂ »