ਲੰਡਨ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਾਕੀ ਵਿਸ਼ਵ ਲੀਗ ਸੈਮੀ-ਫਾਈਨਲ 'ਚ 7-1 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਹਾਕੀ ਵਿਸ਼ਵ ਲੀਗ ਦੇ ਫਾਈਨਲ ਮੁਕਾਬਲੇ 'ਚ ਆਪਣੀ ਜਗ•ਾ ਪੱਕੀ ਕਰ ਲਈ ਹੈ। ਹਰਮਨਪ੍ਰੀਤ ਸਿੰਘ, ਤਲਵਿੰਦਰ ਸਿਘ ਅਤੇ ਅਕਾਸ਼ਦੀਪ ਸਿੰਘ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਵਿਸ਼ਵ ਲੀਗ ਸੈਮੀਫਾਈਨਲ ਦੇ ਆਪਣੇ ਤੀਜੇ ਪੂਲ ਮੈਚਾਂ 'ਚ ਪਾਕਿਸਤਾਨ ਨੂੰ 7-1 ਨਾਲ ਮਾਤ ਦਿੱਤੀ। ਹਰਮਨਪ੍ਰੀਤ ਨੇ 13ਵੇਂ ਅਤੇ 33ਵੇਂ, ਤਲਵਿੰਦਰ ਨੇ 21ਵੇਂ ਅਤੇ 24ਵੇਂ ਅਤੇ ਅਕਾਸ਼ਦੀਪ ਨੇ 47ਵੇਂ ਅਤੇ 59ਵੇਂ ਮਿੰਟ 'ਚ ਗੋਲ ਕੀਤੇ। ਪਰਦੀਪ ਮੋਰ ਨੇ ਵੀ 49 ਮਿੰਟ 'ਚ ਗੋਲ ਕੀਤਾ। ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਸ ਦਾ ਸਾਹਮਣਾ 20 ਜੂਨ ਨੂੰ ਨੀਦਰਲੈਂਡ ਨਾਲ ਹੋਵੇਗਾ। ਦੂਜੇ ਪਾਸੇ ਪਾਕਿਸਤਾਨ ਦੀ ਲਗਾਤਾਰ ਤੀਜੀ ਹਾਰ ਹੈ। ਦੂਜੇ ਮਿੰਟ 'ਚ ਪਾਕਿਸਤਾਨ ਦੇ ਪੈਨਲਟੀ ਕਾਰਨਰ 'ਤੇ ਗੋਲ ਦੇ ਮੌਕੇ ਨੂੰ ਨਾਕਾਮ ਕਰਦਿਆਂ ਭਾਰਤ ਨੇ 13ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਆਪਣਾ ਖ਼ਾਤਾ ਖੋਲਿ•ਆ। ਟੀਮ ਲਈ ਇਹ ਗੋਰਲ ਹਰਮਨਪ੍ਰੀਤ ਨੇ ਕੀਤਾ।  
ਇਸ ਮਗਰੋਂ 21ਵੇਂ ਮਿੰਟ 'ਚ ਤਲਵਿੰਦਰ ਸਿੰਘ ਨੇ ਫੀਲਡ ਗੋਲ ਕਰ ਕੇ ਭਾਰਤੀ ਟੀਮ ਨੂੰ ਪਾਕਿਸਤਾਨ 'ਤੇ 2-0 ਨਾਲ ਬੜਤ ਬਣਾਈ। ਇਸ ਵਿਚਾਲੇ ਮਨਦੀਪ ਸਿੰਘ ਨੂੰ ਗਰੀਨ ਕਾਰਡ ਦਿਖਾਇਆ ਗਿਆ। ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ 24ਵੇਂ ਮਿੰਟ 'ਚ ਤਲਵਿੰਦਰ ਨੇ ਇਕ ਵਾਰੜ ਅੱਗੇ ਵੱਧ ਕੇ ਫੀਲਡ ਗੋਲ ਕੀਤਾ। ਇਸ ਗੋਲ ਦੇ ਦਮ 'ਤੇ ਭਾਰਤ ਨੇ 3-0 ਨਾਲ ਬੜਤ ਬਣਾਈ।
ਤੀਜੇ ਕਵਾਰਟਰ ਦੀ ਸ਼ੁਰੂਆਤ ਮਗਰੋਂ ਦੂਜੇ ਹੀ ਮਿੰਟ 'ਚ ਚਿੰਗਲੇਸਾਨਾ ਸਿੰਘ ਨੇ ਭਾਰਤ ਲਹੀ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ 33ਵੇਂ ਮਿੰਟ 'ਚ ਹਰਮਨਪ੍ਰੀਤ ਨੇ ਇਸ ਮੌਕੇ ਨੂੰ ਗੋਲ 'ਚ ਤਬਦੀਲ ਕਰ ਕੇ ਭਾਰਤੀ ਟੀਮ ਨੂੰ 4-0 ਨਾਲ ਅੱਗੇ ਵਧਾਇਆ। ਪਾਕਿਸਤਾਨ ਦੀ ਟੀਮ ਵੱਲੋਂ 36ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਦੀ ਕੋਸ਼ਿਸ਼ ਨੂੰ ਆਕਾਸ਼ ਚਿਕਤੇ ਨੇ ਸ਼ਾਨਦਾਰ ਢੰਗ ਨਾਲ ਅਸਫ਼ਲ ਕੀਤਾ। 
ਇਸ ਮਗਰੋਂ ਸਰਦਾਰ ਸਿੰਘ ਤੋਂ ਮਿਲੇ ਪਾਸ ਨੂੰ 47ਵੇਂ ਮਿੰਟ 'ਚ ਆਕਾਸ਼ਦੀਪ ਸਿੰਘ ਨੇ ਸਫ਼ਲ ਰੂਪ ਨਾਲ ਪਾਕਿਸਤਾਨ ਦੇ ਖੇਮੇ 'ਚ ਪਾਇਆ ਅਤੇ ਸਕੋਰ 5-0 ਕੀਤਾ। ਦੋ ਮਿੰਟਾਂ ਮਗਰੋਂ ਪਰਦੀਪ ਮੋਰ (49ਵੇਂ ਮਿੰਟ) ਨੇ ਟੀਮ ਲਈ ਛੇਵਾਂ ਗੋਲ ਕੀਤਾ। ਪਾਕਿਸਤਾਨ ਲਈ 57ਵੇਂ ਮਿੰਟ 'ਚ ਮੁਹੰਮਦ ਉਮਰ ਬੁੱਟਾ ਨੇ ਪੈਨਲਟੀ ਕਾਰਨਰ ਦੀ ਬਦੌਲਤ ਇੱਕੋ ਇਕ ਗੋਲ ਕੀਤਾ। ਇਸ ਦੇ ਇਕ ਮਿੰਟ ਬਾਅਦ ਹੀ ਆਕਾਸ਼ਦੀਪ ਨੇ ਭਾਰਤ ਲਈ ਸਤਵਾਂ ਗੋਲ ਕੀਤਾ ਅਤੇ ਇਸ ਤਰ•ਾਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ।  

ਹੋਰ ਖਬਰਾਂ »

ਖੇਡ-ਖਿਡਾਰੀ