ਲਿਸਬਨ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਪੁਰਤਗਾਲ ਦੇ ਮੱਧਵਰਤੀ ਜੰਗਲ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲਿਸਬਨ ਤੋਂ 200 ਕਿਲੋਮੀਟਰ  ਦੱਖਣ-ਪੂਰਵ ਪੈਡਰੋਗਾਓ ਗਰਾਂਡੇ ਖੇਤ ਦੇ ਪਹਾੜੀ ਇਲਾਕੇ ਵਿਚ ਲੱਗੀ ਜਿਸ ਨੇ ਤੇਜ਼ ਹਵਾਵਾਂ ਦੇ ਚਲਦਿਆਂ ਭਿਆਨਕ ਰੂਪ ਧਾਰਣ ਕਰ ਲਿਆ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ ਜੋ ਇਸ ਖੇਤਰ ਵਿਚ ਸੜਕ ਤੋਂ ਅਪਣੇ ਵਾਹਨ ਰਾਹੀਂ ਕਿਤੇ ਜਾ ਰਹੇ ਸੀ। ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਇਸ ਦੀ ਲਪੇਟ ਵਿਚ ਉਥੇ ਸੜਕ ਮਾਰਗ 'ਤੇ ਵਾਹਨ ਆ ਗਏ ਜਿਸ ਵਿਚ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋਗਈ ਅਤੇ ਕਈ ਜ਼ਖਮੀ ਹੋ ਗਏ ਹਨ।  ਇਸ ਭਿਆਨਕ ਅੱਗ 'ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਹਾਕਿਆਂ ਤੋਂ ਬਾਅਦ ਪੁਰਤਗਾਲ ਦੇ ਜੰਗਲਾਂ ਵਿਚ ਅਜਿਹੀ ਭਿਆਨਕ ਅੱਗ ਲੱਗੀ ਹੈ। ਪੁਰਤਗਾਲ ਦੇ ਗ੍ਰਹਿ ਮਾਮਲਿਆਂ ਦੇ ਸਕੱਤਰ ਜਾਰਜ ਗੇਮਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ।  ਮਰਨ ਵਾਲਿਆਂ ਵਿਚ ਸਾਰੇ ਪੁਰਤਗਾਲ ਦੇ ਨਾਗਰਿਕ ਹਨ। ਕਈ ਫਾਇਰ ਬ੍ਰਿਗੇਡ ਕਰਮਚਰੀ ਵੀ ਜ਼ਖਮੀ ਹੋ ਗਏ ਹਨ।

ਹੋਰ ਖਬਰਾਂ »