ਟੋਕਿਓ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਜਾਪਾਨ ਵਿਚ ਯੋਕੋਸੁਕਾ ਦੇ ਦੱਖਣ-ਪੱਛਮ ਵਿਚ ਅਮਰੀਕੀ ਸਮੁੰਦਰੀ ਫ਼ੌਜ ਦਾ ਜਹਾਜ਼ ਫਿਲੀਪੀਂਸ ਦੇ ਇਕ ਵਪਾਰਕ ਜਹਾਜ਼ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ ਸਮੁੰਦਰੀ ਫ਼ੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 7 ਲਾਪਤਾ ਸੀ। ਹੁਣ ਇਨ੍ਹਾਂ ਲਾਪਤਾ 7 ਜਣਿਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।ਅਮਰੀਕੀ ਸਮੁੰਦਰੀ ਫ਼ੌਜ ਨੇ ਦੱਸਿਆ ਕਿ ਯੂਐਸਅੇਸ ਫਿਟਜਗੇਰਾਲਡ ਯੋਕੋਸੁਕਾ ਤੋਂ 56 ਨੌਟਿਕਲ ਮੀਲ ਦੱਖਣ-ਪੱਛਮ ਵਿਚ ਫਿਲੀਂਪਸ ਦੇ ਇਸ  ਵਪਾਰਕ ਜਹਾਜ਼ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ ਦੋ ਜਣਿਆਂ ਦੇ ਜ਼ਖ਼ਮੀ ਅਤੇ 7 ਦੇ ਲਾਪਤਾ ਹੋਣ ਦਾ ਪਤਾ ਚਲਿਆ ਸੀ।  ਕੁਝ ਹੱਦ ਤੱਕ ਜਹਾਜ਼ ਨੂੰ ਨੁਕਸਾਨ ਪੁੱਜਿਆ ਹੈ ਅਤੇ ਜਹਾਜ਼ ਦੇ ਅੰਦਰ ਪਾਣੀ ਆ ਗਿਆ ਸੀ।  

ਇਸ ਤੋਂ ਪਹਿਲਾਂ ਸਮੁੰਦਰੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਅਮਰੀਕੀ ਨੇਵੀ ਦੇ ਬੁਲਾਰੇ ਮੁਤਾਬਕ ਜਹਾਜ਼ 'ਤੇ 285 ਕਰੂ ਮੈਂਬਰ ਸੀ। ਜਿਸ ਸਮੇਂ ਟੱਕਰ ਹੋਈ ਜ਼ਿਆਦਾਤਰ ਕਰੂ ਮੈਂਬਰ ਸੁੱਤੇ ਪਏ ਸੀ। ਨੇਵੀ ਦੇ ਬਿਆਨ ਮੁਤਾਬਕ ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ ਕਿ ਟੱਕਰ ਦੀ ਅਸਲ ਵਜ੍ਹਾ ਕੀ ਹੈ। ਜਾਂਚ ਤੋਂ ਬਾਅਦ ਹੀ ਇਹ ਸਾਹਮਣੇ ਆ ਸਕੇਗਾ , ਹਾਲਾਂਕਿ ਜਹਾਜ਼ ਦਾ ਕਾਫੀ ਨੁਕਸਾਨ ਹੋਇਆ ਹੈ। ਉਧਰ ਫਿਲੀਪੀਂਸ ਦੇ ਵਪਾਰਕ ਜਹਾਜ਼ ਵਿਚ 20 ਕਰੂ ਮੈਂਬਰ ਸੀ। ਜਿਸ ਵਿਚ ਸਾਰੇ ਜ਼ਖ਼ਮੀ ਹੋਏ ਹਨ।

ਹੋਰ ਖਬਰਾਂ »