ਚੰਡੀਗੜ੍ਹ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਸੀਆਈਏ ਇੰਸਪੈਕਟਰ ਇੰਦਰਜੀਤ ਸਿੰਘ ਨਸ਼ੀਲੇ ਪਦਾਰਥਾਂ ਦੇ ਨਾਲ ਨਾਜਾਇਜ਼ ਢੰਗ ਨਾਲ ਹਥਿਆਰ ਵੇਚਣ ਦਾ ਧੰਦਾ ਵੀ ਕਰਦਾ ਸੀ। ਉਹ ਅਪਣੇ ਥਾਣੇ ਦੇ ਮਾਲਖਾਨੇ ਤੋਂ ਹੀ ਕੇਸ ਪ੍ਰਾਪਰਟੀ ਦੇ ਰੂਪ ਵਿਚ ਜਮ੍ਹਾ ਤਸਕਰਾਂ ਅਤੇ ਸੰਗੀਨ ਅਪਰਾਧੀਆਂ ਦੇ ਜਗ੍ਹਾ ਕੀਤੇ ਗਏ ਹਥਿਆਰ ਗਾਇਬ ਕਰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਅੱਗੇ ਤਸਕਰਾਂ ਨੂੰ ਵੇਚ ਦਿੰਦਾ ਸੀ। ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ । ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਉਸ ਨੂੰ ਕਾਬੂ ਕੀਤਾ ਹੈ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਉਨ੍ਹਾਂ ਥਾਣਿਆਂ ਦੇ ਮਾਲਖਾਨਿਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜਿੱਥੇ ਇੰਦਰਜੀਤ ਸਿੰਘ ਤੈਨਾਤ ਰਿਹਾ। ਇਸ ਦੀ ਦੇਖਰੇਖ ਦਾ ਜ਼ਿੰਮੇਦਾਰੀ ਏਆਈਜੀ ਬਲਕਾਰ ਸਿੰਘ ਸਿੱਧੂ ਨੂੰ ਸੌਂਪੀ ਗਈ ਹੈ।
ਇੰਦਰਜੀਤ ਸਿੰਘ  ਜਲੰਧਰ ਦਿਹਾਤੀ ਦੇ ਲਗਭਗ ਸਾਰੇ ਥਾਣਿਆਂ , ਕਪੂਰਥਲਾ ਦਿਹਾਤੀ ਦੇ ਢਿੱਲਵਾਂ, ਸੀਆਈਏ ਫਗਵਾੜਾ, ਰਾਵਲ ਪਿੰਡੀ, ਨਵਾਂ ਸ਼ਹਿਰ ਦੇ ਮੁਕੰਦਪੁਰ ਸਦਰ ਥਾਣੇ ਤੋਂ ਇਲਾਵਾ ਤਰਨਤਾਰਨ ਅਤੇ ਅੰਮ੍ਰਿਤਰ ਦੇ ਸੀਆਈਏ ਸਟਾਫ਼ ਵਿਚ ਤੈਨਾਤ ਰਹਿ ਚੁੱਕਾ ਹੈ। ਇੰਦਰਜੀਤ ਇਨ੍ਹਾਂ ਥਾÎਣਿਆਂ ਦੇ ਮਾਲਖਾਨਿਆਂ ਵਿਚ ਰੱਖੇ ਹਥਿਆਰ ਗਾਇਬ ਕਰਕੇ ਅੱਗੇ ਤਸਕਰਾਂ ਨੂੰ ਵੇਚ ਦਿੰਦਾ ਸੀ।

ਹੋਰ ਖਬਰਾਂ »