ਪੇਈਚਿੰਗ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਵਿਚ ਆਈਐਸਆਈਐਸ ਅੱਤਵਾਦੀਆਂ ਵਲੋਂ ਦੋ ਚੀਨੀ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਇੰਟਰਨੈਟ 'ਤੇ ਚੀਨ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਇਸ ਅੱਤਵਾਦੀ ਸੰਗਠਨ ਨਾਲ ਲੜਨ ਦੇ ਲਈ ਚੀਨ ਨੂੰ ਅਪਣੇ ਸੈਨਿਕ ਪਾਕਿਸਤਾਨ ਭੇਜਣੇ ਚਾਹੀਦੇ ਹਨ। ਹਾਂਗਕਾਂਗ ਆਧਾਰਤ ਸਾਊਣ ਚਾਈਨਾ ਮੌਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਵਿਚ ਦੋ ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰਾਂ ਨੇ ਚਰਚਾ ਛੇੜ ਦਿੱਤੀ ਹੈ। ਇਹ ਟਵਿਟਰ ਸ਼ੈਲੀ ਦਾ ਚੀਨੀ ਸੋਸ਼ਲ ਮੀਡੀਆ ਹੈ। ਸੋਸ਼ਲ ਮੀਡੀਆ 'ਤੇ  ਕਈ ਲੋਕਾਂ ਨੇ ਬਦਲਾ ਲੈਣ ਦੀ ਮੰਗ ਕੀਤੀ ਹੈ। ਅਖ਼ਬਾਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਚੀਨ ਸਰਕਾਰ ਕੋਲੋਂ ਸੈਨਿਕਾਂ ਨੂੰ ਪਾਕਿਸਤਾਨ ਭੇਜਣ ਦੀ ਮੰਗ ਕੀਤੀ ਹੈ ਤਾਕਿ ਦੋ ਚੀਨੀ ਨਾਗਰਿਕਾਂ ਦੀ ਹੱਤਿਆ ਦਾ ਬਦਲਾ ਲਾ ਜਾ ਸਕੇ। ਪਾਕਿਸਤਾਨ  ਸਰਕਾਰ ਦਾ ਇਹ ਦਾਅਵਾ ਹੈ ਕਿ ਚੀਨੀ ਨਾਗਰਿਕ ਨਾਜਾਇਜ਼ ਪ੍ਰਚਾਰ ਕਰਨ ਦੀ ਸਰਗਰਮੀਆਂ ਵਿਚ ਸ਼ਾਮਲ ਸੀ, ਇਸ ਨੇ ਹੋਰ ਜ਼ਿਆਦਾ ਰੋਸ ਪੈਦਾ ਕਰ ਦਿੱਤਾ। ਗੌਰਤਲਬ ਹੈ ਕਿ ਅਜਿਹਾ ਸ਼ਾਇਦ ਹੀ ਕਦੇ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਚੀਨ ਦੇ ਲੋਕ ਪਾਕਿਸਤਾਨ ਦੀ ਆਲੋਚਨਾ ਤੀ ਬੌਛਾਰ ਕਰਦੇ ਹੋਣ।

ਹੋਰ ਖਬਰਾਂ »