ਵਾਸ਼ਿੰਗਟਨ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 31.5 ਕਰੋੜ ਡਾਲਰ ਯਾਨੀ ਕਿ ਲਗਭਗ 20 ਅਰਬ ਰੁਪਏ ਦੇ ਕਰਜ਼ਾਦਾਰ ਹਨ। ਇਹ ਕਰਜ਼ਾ ਜਰਮਨੀ ਤੇ ਅਮਰੀਕਾ ਦੇ ਕਰਜ਼ਦਾਤਿਆਂ ਤੋਂ ਲਿਆ ਗਿਆ ਹੈ। ਇਹ ਗੱਲ ਅਮਰੀਕੀ ਸਰਕਾਰ ਦੇ ਐਥਿਕਸ ਦਫਤਰ ਵਲੋਂ ਜਾਰੀ  ਵਿੱਤੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਰਿਪੋਰਟ ਮੁਤਾਬਕ 2016 ਤੇ 2017 ਦੇ ਸ਼ੁਰੂਆਤੀ ਮਹੀਨਿਆਂ ਵਿਚ ਟਰੰਪ ਦੀ ਕਮਾਈ 59.4 ਕਰੋੜ ਡਾਲਰ ਯਾਨੀ ਲਗਭਗ 38.30 ਅਰਬ ਰੁਪਏ ਰਹੀ ਹੈ। ਐਥਿਕਸ ਦਫਤਰ ਦੀ 98 ਸਫਿਆਂ ਦੀ ਰਿਪੋਰਟ ਮੁਤਾਬਕ ਟਰੰਪ 'ਤੇ ਡਿਊਸ਼ ਬੈਂਕ ਟਰੱਸਟ ਕੰਪਨੀ ਅਮਰੀਕਾ ਦਾ 13 ਕਰੋੜ ਡਾਲਰ ਯਾਨੀ ਲਗਭਗ 8.40 ਅਰਬ ਰੁਪਏ ਦਾ ਕਰਜ਼ਾ ਹੈ। ਇਹ ਕੰਪਨੀ ਜਰਮਨੀ ਦੇ ਡਿਊਸ਼ ਬੈਂਕ ਏਜੀ ਦੇ ਅਧੀਨ ਹੈ। ਇਸ ਤੋਂ ਇਲਾਵਾ ਟਰੰਪ 'ਤੇ ਅਮਰੀਕੀ ਕਰਜ਼ਾਦਾਤਾ ਕੰਪਨੀ ਲੈਡਰ ਕੈਪੀਟਲ ਕਾਰਪ ਦਾ 11 ਕਰੋੜ ਰੁਪਏ ਡਾਲਰ ਲਗਭਗ 7.10  ਅਰਬ ਰੁਪਏ ਦਾ ਕਰਜ਼ਾ ਹੈ। ਦੂਜੇ ਪਾਸੇ ਟਰੰਪ ਦੀ ਕਮਾਈ ਵਿਚ ਸਭ ਤੋਂ ਵੱਡੀ ਭੂਮਿਕਾ ਮਿਆਮੀ ਵਿਖੇ ਗੋਲਫ ਰਿਜ਼ਾਰਟ ਟਰੰਪ ਨੈਸ਼ਨਲ ਡੋਰਲ ਦੀ ਰਹੀ। ਇਸ ਤੋਂ ਟਰੰਪ ਨੂੰ ਕੁੱਲ 1159 ਕਰੋੜ ਡਾਲਰ ਯਾਨੀ ਲਗਭਗ 7.47 ਅਰਬ ਰੁਪਏ ਦੀ ਕਮਾਈ ਹੋਈ। ਮਾਰਕੀ ਵਾਸ਼ਿੰਗਟਨ ਹੋਟਲ ਤੋਂ ਉਨ੍ਹਾਂ ਨੂੰ ਦੋ ਕਰੋੜ ਡਾਲਰ ਲਗਭਗ 1.28 ਅਰਬ ਰੁਪਏ ਦੀ ਆਮਦਨ ਹੋਈ ਹੈ।

ਹੋਰ ਖਬਰਾਂ »