ਵਾਸ਼ਿੰਗਟਨ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਰੱਖਿਆ ਮੰਤਰਾਲਾ ਪੈਂਟਾਗਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਪੈਂਟਾਗਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ (300 ਮਿਲੀਅਨ ਅਮਰੀਕੀ ਡਾਲਰ) ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਮਰੀਕੀ ਰੱਖਿਆ ਸਕੱਤਰ ਅਸ਼ ਕਾਰਟਰ ਨੇ ਜਦੋਂ ਅਮਰੀਕੀ ਕਾਂਗਰਸ ਨੂੰ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨ ਹੱਕਾਨੀ ਨੈਟਵਰਕ ਵਿਰੁੱਧ ਦਿੱਤੀ ਜਾਣ ਵਾਲੀ ਕਾਰਵਾਈ ਨੂੰ ਦੱਸਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਸਰਕਾਰ ਨੇ ਅਮਰੀਕਾ ਨੂੰ ਦਿੱਤੀ ਜਾਣ ਵਾਲੀ 300 ਮਿਲੀਅਨ ਡਾਲਰ ਭਾਵ 30 ਅਰਬ ਡਾਲਰ ਦੀ ਵਿੱਤੀ ਮਦਦ ਦੇਣ ਤੋਂ ਮਨ੍ਹਾਂ ਕਰ ਦਿੱਤਾ। ਹਾਸਲ ਜਾਣਕਾਰੀ ਅਨੁਸਾਰ ਪੈਂਟਾਗਨ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਰੱਖਿਆ ਸਕੱਤਰ ਇਹ ਨਹੀਂ ਸਾਬਤ ਕਰ ਸਕੇ ਕਿ ਪਾਕਿਸਤਾਨ ਅੱਤਵਾਦ (ਹੱਕਾਨੀ ਨੈਟਵਰਕ) ਵਿਰੁੱਧ ਕੋਈ ਠੋਸ ਕਾਰਵਾਈ ਕਰ ਰਿਹਾ ਹੈ। ਇਸ ਲਈ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਰੋਕੀ ਜਾ ਰਹੀ ਹੈ। 300 ਮਿਲੀਅਨ ਡਾਲਰ ਦੀ ਮਦਦ ਰਾਸ਼ੀ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਲੜਨ ਲਈ ਦਿੱਤੀ ਜਾਣੀ ਸੀ। ਪੈਂਟਾਗਨ ਦੇ ਅੰਕੜਿਆਂ ਮੁਤਾਬਕ ਅਮਰੀਕਾ 2002 ਤੋ ਹੁਣ ਤੱਥ ਪਾਕਿਸਤਾਨ ਨੂੰ14 ਬਿਲੀਅਨ ਡਾਲਰ ਦੇ ਚੁੱਕਾ ਹੈ, ਪਰ ਹੁਣ ਅਮਰੀਕਾ ਪਾਕਿਸਤਾਨ ਵਿਰੁੱਧ ਸਖ਼ਤੀ ਵਰਤਣ ਦੇ ਮੂਡ ਵਿੱਚ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਕਾਰਨ ਅਮਰੀਕਾ ਨੇ ਉਸ ਨੂੰ ਝਟਕਾ ਦਿੱਤਾ ਹੋਵੇ, ਸਗੋਂ ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਇੱਕ ਵਿੱਤੀ ਕਮੇਟੀ ਨੂੰ ਸਲਾਹ ਦਿੱਤੀ ਸੀ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਕਰਜ਼ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇੰਨਾ ਹੀ ਨਹੀਂ ਅੱਤਵਾਦ ਦਾ ਅੱਡਾ ਬਣਨ ਕਾਰਨ ਪਾਕਿਸਤਾਨ ਨੂੰ ਕਈ ਵਾਰ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੇ ਕੁਝ ਹਫ਼ਤਾ ਪਹਿਲਾਂ ਡੋਨਾਲਡ ਟਰੰਪ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ ਸੀ।

ਹੋਰ ਖਬਰਾਂ »