ਬਰੈਂਪਟਨ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਦੇ ਲਿਬਰਲ ਐਮ ਪੀਜ਼ ਦੂਜੇ ਸਾਲਾਨਾ ਕਮਿਊਨਿਟੀ ਐਪਰੀਸੀਏਸ਼ਨ ਬਾਰਬੀਕਿਊ ਲਈ ਚਿਨਗੁਆਕੋਜ਼ੀ ਪਾਰਕ ਵਿਚ ਭਾਈਚਾਰੇ ਦੇ ਮੈਂਬਰਾਂ ਨਾਲ ਇਕੱਤਰ ਹੋਏ। ਇਹ ਪ੍ਰੋਗਰਾਮ ਬਰੈਂਪਟਨ ਦੀਆਂ ਚਾਰ ਲਿਬਰਲ ਐਸੋਸੀਏਸ਼ਨ ਵੱਲੋਂ ਆਯੋਜਤ ਕੀਤਾ ਗਿਆ ਜਿਸ ਵਿਚ ਐਮ ਪੀਜ਼ ਨੂੰ ਮੌਜ ਮਸਤੀ ਤੇ ਚੰਗੇ ਮਾਹੌਲ ਵਿਚ ਕਮਿਊਨਿਟੀ ਮੈਂਬਰਾਂ ਨਾਲ ਰਾਬਤਾ ਕਾਇਮ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੌਰਾਨ ਰਾਜ ਗਰੇਵਾਲ, ਸੋਨੀਆ ਸਿੱਧੂ, ਕਮਲ ਖਹਿਰਾ ਅਤੇ ਰੂਬੀ ਸਹੌਲਤਾ ਅਤੇ ਵਿਸ਼ੇਸ਼ ਮਹਿਮਾਨ ਮੰਤਰੀ ਨਵਦੀਪ ਬੈਂਸ ਵੱਲੋਂ ਭਾਸ਼ਣ ਦਿੱਤੇ ਗਏ।
ਇਸ ਮੌਕੇ ਤਕਰੀਬਨ 2000 ਮਹਿਮਾਨ ਐਮ ਪੀਜ਼ ਦੇ ਨਾਲ ਇਸ ਸਮਾਗਮ ਵਿਚ ਪਹੁੰਚੇ ਤੇ ਉਹਨਾਂ ਨੇ ਬਰੈਂਪਟਨ ਦੇ ਕੇਂਦਰੀ ਤੇ ਬਹੁਤ ਪਸੰਦ ਕੀਤੇ ਜਾਂਦੇ ਪਾਰਕ ਵਿਚ ਪ੍ਰੋਗਰਾਮ ਦਾ ਲੁਤਫ ਉਠਾਇਆ।

ਹੋਰ ਖਬਰਾਂ »