ਬਰੈਂਪਟਨ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੀਲ ਰੀਜਨ ਵਿਚ ਪੁਲਿਸ ਨੂੰ ਆਸ ਹੈ ਕਿ ਜਨਤਾ ਵਿਚੋਂ ਹੀ ਕੋਈ ਮੈਂਬਰ ਮਿਸੀਸਾਗਾ ਵਿਚ ਵਾਪਰੇ ਹਾਦਸੇ ਬਾਰੇ ਕੋਈ ਜਾਣਕਾਰੀ ਦੇਣ ਲਈ ਅੱਗੇ ਆਵੇਗੀ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਜਿਸ ਵਿਚ ਭਾਰਤ ਤੋਂ ਆਇਆ ਇਕ ਮਹਿਮਾਨ ਮਾਰਿਆ ਗਿਆ ਸੀ। ਪੁਲਿਸ ਦਾ ਕਹਿਣਾ ਕਿ ਐਤਵਾਰ ਸਵੇਰੇ ਵਾਪਰੇ ਹਾਦਸੇ ਵਿਚ ਜੀਪ ਚੈਰੋਕੀ ਅਤੇ ਟੋਯੋਟਾ ਸੀਆਨਾ ਦਰਮਿਆਨ ਇਹ ਹਾਦਸਾ ਟੋਰਬਰਾਮ ਅਤੇ ਰੈਨਾ ਰੋਡ  ਦੇ ਚੋਰਸਤੇ 'ਤੇ ਵਾਪਰਿਆ ਜੋ ਕਿ ਪੀਅਰਸਨ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ।  ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਟੋਯੋਟਾ ਕਾਰ ਵਿਚ ਸਵਾਰ ਮੁਸਾਫਰ ਹਰਸ਼ਦ ਰਾਏ ਪਟੇਲ ਵਜੋਂ ਹੋਈ ਹੈ। ਉਸਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਅਦ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ।  ਡਰਾਈਵਰ ਤੇ ਇਕ ਹੋਰ ਮੁਸਾਫਰ ਮਾਮੂਲੀ ਜ਼ਖ਼ਮੀ ਹੋਏ ਹਨ।
ਐਤਵਾਰ ਨੂੰ ਪੀਲ ਪੁਲਿਸ ਨੇ ਕਿਹਾ  ਕਿ ਜੀਪ ਦਾ ਡਰਾਈਵਰ ਰੁਕਣ ਵਿਚ ਅਸਫਲ ਰਿਹਾ ਤੇ ਟੋਰਬਰਾਮ ਦੇ ਉੱਤਰ ਵੱਲ ਡਰਾਇਵਿੰਗ ਕਰਦਾ ਸੀ ਜਿਸ ਮਗਰੋਂ ਉਹ ਵਾਹਨ 'ਤੇ ਕੰਟਰੋਲ ਖੋ ਬੈਠਾ ਤੇ ਸਟ੍ਰੀਟ ਲਾਈਟ ਵਿਚ ਜਾ ਵੰਜਾ। ਇਸ ਮਗਰੋਂ ਡਰਾਈਵਰ ਨੇ ਪੈਦਲ ਭੱਜਣ ਦਾ ਯਤਨ ਕੀਤਾ ਪਰ ਉਸਨੂੰ ਕਾਬੂ ਕਰ ਲਿਆ ਗਿਆ।

ਹੋਰ ਖਬਰਾਂ »