ਮੈਕਸਿਕੋ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਮੈਕਸਿਕੋ ਦੇ ਹਿਡਾਲਗੋ ਸੂਬੇ ਦੇ ਤਿਜ਼ਾਯੁਕਾ ਸ਼ਹਿਰ ਵਿਚ ਨਕਾਬਪੋਸ਼ ਬੰਦੂਕਧਾਰੀਆਂ ਨੇ ਬੱਚਿਆਂ ਦੀ ਜਨਮ ਦਿਨ ਪਾਰਟੀ 'ਤੇ ਗੋਲੀਆਂ ਚਲਾਈਆਂ ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ ਤੋਂ ਤਿੰਨ ਬੱਚੇ ਜ਼ਿੰਦਾ ਮਿਲੇ ਹਨ। ਲੇਕਿਨ ਪਾਰਟੀ ਵਿਚ ਮੌਜੂਦ ਸਾਰੇ 11 ਅੱਲੜਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ।
ਸ਼ਹਿਰ ਦੇ ਰਿਹਾਇਸ਼ੀ ਇਲਾਕੇ ਦੇ ਇਕ ਘਰ ਦੇ ਬਾਹਰ ਟੈਂਟ ਲਗਾ ਕੇ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ। ਮੈਕਸਿਕੋ ਵਿਚ ਪਿਛਲੇ ਕੁਝ ਦਿਨਾਂ ਵਿਚ ਹਿੰਸਾ ਦੀ ਅਜਿਹੀ ਕਈ ਘਟਨਾਵਾਂ ਹੋਈਆਂ ਹਨ ਅਤੇ ਜ਼ਿਆਦਾਤਰ ਘਟਨਾਵਾਂ ਦੀ ਵਜ੍ਹਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੀ ਰੰਜਿਸ਼ ਰਹੀ ਹੈ।

ਹੋਰ ਖਬਰਾਂ »