ਮੁੱਖ ਮੰਤਰੀ ਯੋਗੀ ਨੇ ਮੰਗੀ ਐਨਆਈਏ ਜਾਂਚ

ਲਖਨਊ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵਿਧਾਨ ਸਭਾ ਅੰਦਰ ਧਮਾਕਾਖ਼ੇਜ਼ ਸਮੱਗਰੀ ਮਿਲਣ ਦੀ ਘਟਨਾ ਪਿੱਛੇ ਅੱਤਵਾਦੀ ਸਾਜ਼ਿਸ਼ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਘਟਨਾ ਦੀ ਐਨਆਈਏ ਜਾਂਚ ਹੋਣੀ ਚਾਹੀਦੀ ਹੈ। ਵਿਧਾਨ ਸਭਾ 'ਚ ਇਸ ਮੁੱਦੇ 'ਤੇ ਸਦਨ ਨੂੰ ਜਾਣਕਾਰੀ ਦਿੰਦੇ ਹੋਏ ਉਨ•ਾਂ ਦੱਸਿਆ ਕਿ ਬੁੱਧਵਾਰ ਨੂੰ ਸਾਫ ਸਫਾਈ ਦੌਰਾਨ ਸਦਨ ਦੇ ਅੰਦਰ ਤੋਂ 150 ਗ੍ਰਾਮ ਪੀ.ਈ.ਟੀ.ਐਨ. ਪਾਊਡਰ ਮਿਲਿਆ ਸੀ, ਜੋ ਬੇਹੱਦ ਖ਼ਤਰਨਾਕ ਧਮਾਕਾਖ਼ੇਜ਼ ਪਾਊਡਰ ਹੈ। ਯੋਗੀ ਨੇ ਦੱਸਿਆ ਕਿ 500 ਗ੍ਰਾਮ ਪੀ.ਈ.ਟੀ.ਐਨ. ਪਾਊਡਰ ਨਾਲ ਪੂਰੇ ਵਿਧਾਨ ਸਭਾ ਨੂੰ ਉਡਾਇਆ ਜਾ ਸਕਦਾ ਹੈ। ਘਟਨਾ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕਿਸੇ ਨੂੰ 'ਖ਼ੁਸ਼' ਕਰਨ ਲਈ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਵਿਚਾਲੇ ਯੂ.ਏ.ਪੀ.ਏ. ਦੀ ਧਾਰਾ 16,18,20 ਅਤੇ ਆਈਪੀਸੀ ਦੀ ਧਾਰਾ 120 (ਬੀ) ਅਤੇ 121 (ਏ) ਅਤੇ ਐਕਸਪਲੋਸਿਵ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਧਮਕਾਖ਼ੇਜ਼ ਸਮੱਗਰੀ 12 ਜੁਲਾਈ ਨੂੰ ਮਿਲੀ ਸੀ। ਐਂਟੀ ਮਾਈਨਿੰਗ ਤੇ ਡਾਗ ਸਕਾਇਡ ਦੀ ਟੀਮ ਜਦੋਂ ਵਿਧਾਨ ਸਭਾ ਅੰਦਰ ਜਾਂਚ ਕਰ ਰਹੀ ਸੀ ਤਾਂ ਇਸ ਦੌਰਾਨ ਉਨ•ਾਂ ਨੂੰ ਸਫੇਦ ਪਾਊਡਰ ਮਿਲਿਆ ਸੀ। ਇਸ ਪਾਊਡਰ ਨੂੰ ਫਾਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ। ਜਾਂਚ ਤੋਂ ਪਤਾ ਚੱਲਿਆ ਕਿ ਇਹ ਪਾਊਡਰ ਪਲਾਸਟਿਕ ਧਮਾਕਾਖ਼ੇਜ਼ ਸਮਗਰੀ ਹੈ ਪਰ ਡੇਟੋਨੇਟਰ ਦੇ ਨਾਲ ਹੀ ਕੰਮ ਕਰਦੀ ਹੈ। ਸਵਾਲ ਇਹ ਹੈ ਕਿ ਇਹ ਸਮਗਰੀ ਵਿਧਾਨ ਸਭਾ ਅੰਦਰ ਕਿਵੇਂ ਪੁੱਜੀ? ਕਿਉਂਕਿ ਵਿਧਾਨ ਸਭਾ ਅੰਦਰ ਵਿਧਾਇਕਾਂ, ਮੰਤਰੀਆਂ, ਸਫ਼ਾਈ ਕਰਮਚਾਰੀਆਂ ਤੇ ਮਾਰਸ਼ਲਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ। ਉਥੇ ਹੀ, ਮੁੱਖ ਮੰਤਰੀ ਅਦਿਤਿਆਨਾਥ ਯੋਗੀ ਨੇ ਨੂੰ ਇਸ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਯੋਗੀ ਨੇ ਕਿਹਾ ਕਿ ਵਿਧਾਨ ਸਭਾ ਦੀ ਸੁਰੱਖਿਆ ਬੇਹੱਦ ਸਖ਼ਤ ਹੋਣੀ ਚਾਹੀਦੀ ਹੈ। ਯੋਗੀ ਨੇ ਕਿਹਾ, ''ਮੇਰੀ ਅਪੀਲ ਹੈ ਕਿ ਸਾਰੇ ਮੁਲਾਜ਼ਮ ਜਿਹੜੇ ਇਥੇ ਕੰਮ ਕਰਦੇ ਹਨ ਉਨ•ਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਐਨਆਈਏ ਇਸ ਦੀ ਜਾਂਚ ਕਰੇ। ਨਾਲ ਹੀ ਯੋਗੀ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਅੰਦਰ ਮੋਬਾਈਲ ਫੋਨ ਲੈ ਕੇ ਨਾ ਆਉਣ ਜਾਂ ਲੈ ਕੇ ਆਉਣ ਤਾਂ ਉਸ ਨੂੰ ਸਾਈਲੈਂਟ ਮੋੜ 'ਤੇ ਰੱਖਣ, ਕਿਉਂਕਿ ਇਸ ਨਾਲ ਕਾਰਵਾਈ ਦੌਰਾਨ ਵਿਘਨ ਪੈਂਦਾ ਹੈ।   

ਹੋਰ ਖਬਰਾਂ »