ਜੰਮੂ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਟਿੰਗੂ ਇਲਾਕੇ ਵਿਚ ਸੋਮਵਾਰ ਨੂੰ ਹੋਏ ਅਮਰਨਾਥ ਯਾਤਰੀਆਂ 'ਤੇ ਹਮਲੇ ਨੂੰ ਲੈ ਕੇ ਜੰਮੂ ਕਸ਼ਮੀਰ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਫੜਿਆ ਗਿਆ ਵਿਅਕਤੀ ਪੀਡੀਪੀ ਵਿਧਾਇਕ ਏਜਾਜ਼ ਅਹਿਮਦ ਮੀਰ ਦਾ ਡਰਾਈਵਰ ਹੈ। ਪੁਲਿਸ ਨੇ ਉਸ ਨੂੰ ਅਮਰਨਾਥ ਜਾ ਰਹੇ ਸ਼ਰਧਾਲੂਆਂ 'ਤੇ ਅੱਤਵਾਦੀ ਹਮਲੇ ਨਾਲ ਤਾਰ ਜੁੜੇ ਹੋਣ ਦੇ ਚਲਦਿਆਂ ਫੜਿਆ ਹੈ। ਪੁਲਿਸ ਉਸ ਕੋਲੋਂ ਇਸ ਮਾਮਲੇ ਵਿਚ ਕੜੀ ਪੁਛÎਗਿੱਛ ਕਰ ਰਹੀ ਹੈ।
ਪੁਲਿਸ ਨੇ ਪੁਲਵਾਮਾ ਦੇ ਰਹਿਣ ਵਾਲੇ ਤੌਸ਼ੀਫ ਅਹਿਮਦ ਨੂੰ ਫੜਨ ਤੋਂ ਬਾਅਦ ਕਿਹਾ ਹੈ ਕਿ ਉਸ ਦੇ ਇਸ ਮਾਮਲੇ ਨਾਲ ਜੁੜੇ ਹੋਣ ਦੇ ਪੂਰੇ ਸੰਕੇਤ ਹਨ। ਸੂਤਰਾਂ ਮੁਤਾਬਕ ਇਸ ਹਮਲੇ ਦੇ ਚਲਦਿਆਂ ਦੋ ਹੋਰ ਲੋਕਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਤੌਸ਼ੀਫ ਸੱਤ ਮਹੀਨੇ ਪਹਿਲਾਂ ਹੀ ਜੰਮੂ ਕਸ਼ਮੀਰ ਪੁਲਿਸ ਦੀ ਸੁਰੱਖਿਆ ਵਿੰਗ ਵਿਚ ਇਕ ਸਿਪਾਹੀ ਸੀ। ਜਿਸ ਨੂੰ ਪੀਡੀਪੀ ਵਿਧਾਇਕ ਏਜਾਜ਼ ਅਹਿਮਦ ਅਤੇ ਮੀਰ ਦਾ ਡਰਾਈਵਰ ਬਣਾਇਆ ਗਿਆ ਸੀ। ਆਈਜੀਪੀ ਮੁਨੀਰ ਖਾਨ ਨੇ ਦੱਸਿਆ ਕਿ ਤੌਸ਼ੀਫ ਨਾਲ ਅੱਤਵਾਦੀ ਹਮਲੇ ਦੇ ਬਾਰੇ ਵਿਚ ਕੜੀ ਪੁਛÎਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਸਾਨੂੰ ਇਸ ਵਿਚ ਸਹਿਯੋਗ ਵੀ ਕਰ ਰਿਹਾ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੇ ਲਈ 6 ਮੈਂਬਰੀ  ਐਸਆਈਟੀ ਵੀ ਤਿਆਰ ਕੀਤੀ ਗਈ ਹੈ। 

ਹੋਰ ਖਬਰਾਂ »