ਨਵੀਂ ਦਿੱਲੀ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਨੋਟਬੰਦੀ ਦੌਰਾਨ ਅਪਣੀ ਆਮਦਨੀ ਤੋਂ ਜ਼ਿਆਦਾ ਪੁਰਾਣੇ ਨੋਟ ਜਮ੍ਹਾ ਕਰਨ ਵਾਲਿਆਂ ਦੀ ਦੂਜੀ ਸੂਚੀ ਵੀ ਆਮਦਨ ਕਰ ਵਿਭਾਗ ਨੇ ਬਣਾ ਲਈ ਹੈ। ਇਨ੍ਹਾਂ ਛੇਤੀ ਹੀ ਅਪਣਾ ਪੱਖ ਪੇਸ਼ ਕਰਨ ਲਈ ਕਿਹਾ ਜਾਵੇਗਾ। ਇਸ ਸੂਚੀ ਨੂੰ ਆਮਦਨ ਕਰ ਵਿਭਾਗ ਦੀ ਸਾਈਟ 'ਤੇ ਪਾ ਦਿੱਤਾ ਗਿਆ ਹੈ। ਜਿਸ ਨੂੰ ਪੈਨ ਨੰਬਰ ਪਾ ਕੇ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਪਰੇਸ਼ਨ ਕਲੀਨ ਮਨੀ ਦੇ ਪਹਿਲੇ ਪੜਾਅ ਵਿਚ 17.92 ਵਿਅਕਤੀਆਂ ਦੀ ਸੂਚੀ ਉਜਾਗਰ ਕੀਤੀ ਗਈ ਸੀ।
ਕੇਂਦਰੀ ਵਿੱਤ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੇ ਕੇਂਦਰੀ  ਕਰ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਟਬੰਦੀ ਦੌਰਾਨ ਅਪਣੀ ਆਮਦਨ ਦੇ ਸਰੋਤ ਤੋਂ ਜ਼ਿਆਦਾ ਪੁਰਾਣੇ ਨੋਟ ਜਮ੍ਹਾ ਕਰਾਉਣ ਵਾਲਿਆਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਸ਼ਾਮਲ 5.56 ਲੱਖ ਲੋਕਾਂ ਨੂੰ ਅਪਣਾ ਪੱਖ ਰੱਖਣ ਦੇ ਲਈ ਛੇਤੀ ਹੀ ਸੂਚਨਾ ਭੇਜੀ ਜਾਵੇਗੀ ਤਾਕਿ ਉਹ ਅਪਣਾ ਪੱਖ ਆਨਲਾਈਨ ਰੱਖ ਸਕਣ। ਉਨ੍ਹਾਂ ਆਮਦਨ ਕਰ ਵਿਭਾਗ ਦੇ ਦਫ਼ਤਰ ਵਿਚ ਆਉਣ ਦੀ ਜਾਂ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਮਿਲਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ 1.04 ਲੱਖ ਉਹੋ ਜਿਹੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦਾ ਨਾਂ ਆਪਰੇਸ਼ਨ ਕਲੀਨ ਮਨੀ ਦੇ ਪਹਿਲੇ ਪੜਾਅ ਵਿਚਸੀ ਅਤੇ ਉਨ੍ਹਾਂ ਨੇ ਅਪਣੇ ਸਾਰੇ ਬੈਂਕ ਖਾਤਿਆਂ ਦਾ ਖੁਲਾਸਾ ਆਮਦਨ ਕਰ ਵਿਭਾਗ ਕੋਲ ਨਹੀਂ ਕੀਤਾ ਹੈ। 

ਹੋਰ ਖਬਰਾਂ »